The Khalas Tv Blog Punjab ਅਕਾਲੀ ਦਲ ਨੇ ਐਲਾਨੇ 3 ਹੋਰ ਉਮੀਦਵਾਰ
Punjab

ਅਕਾਲੀ ਦਲ ਨੇ ਐਲਾਨੇ 3 ਹੋਰ ਉਮੀਦਵਾਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਤਿੰਨ ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਅਕਾਲੀ ਦਲ ਨੇ ਸੁਨੀਤਾ ਚੌਧਰੀ ਨੂੰ ਬਲਾਚੌਰ ਤੋਂ, ਜਸਪਾਲ ਸਿੰਘ ਬਿੱਟੂ ਚੱਠਾ ਨੂੰ ਦਿਹਾਤੀ ਪਟਿਆਲਾ (Rural Patiala) ਤੋਂ ਅਤੇ ਨੌਜਵਾਨ ਲੀਡਰ ਬਚਿੱਤਰ ਸਿੰਘ ਕੋਹਾੜ ਨੂੰ ਸ਼ਾਹਕੋਟ ਚੋਣ ਹਲਕੇ ਤੋਂ ਉਮੀਦਵਾਰ ਐਲਾਨਿਆ ਹੈ। ਹੁਣ ਤੱਕ ਅਕਾਲੀ ਦਲ ਨੇ 83 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਕੱਲ੍ਹ ਅਕਾਲੀ ਦਲ ਨੇ ਦੋ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਦਿਲਰਾਜ ਸਿੰਘ ਭੂੰਦੜ ਨੂੰ ਕ੍ਰਮਵਾਰ ਘਨੌਰ ਅਤੇ ਸਰਦੂਲਗੜ੍ਹ ਤੋਂ ਉਮੀਦਵਾਰ ਐਲਾਨਿਆ ਸੀ।

Exit mobile version