The Khalas Tv Blog Punjab ਅਕਾਲੀ ਦਲ ਨੇ ਐਸ.ਸੀ. ਵਿੰਗ ਦੇ ਸਰਕਲ ਪ੍ਰਧਾਨਾਂ ਦਾ ਕੀਤਾ ਐਲਾਨ
Punjab

ਅਕਾਲੀ ਦਲ ਨੇ ਐਸ.ਸੀ. ਵਿੰਗ ਦੇ ਸਰਕਲ ਪ੍ਰਧਾਨਾਂ ਦਾ ਕੀਤਾ ਐਲਾਨ

‘ਦ ਖ਼ਾਲਸ ਬਿਊਰੋ :- ਸ਼੍ਰੋਮਣੀ ਅਕਾਲੀ ਦਲ ਦੇ ਐੱਸ.ਸੀ ਵਿੰਗ (SC Wing) ਦੇ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਾਣੀਕੇ ਨੇ ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ, ਜਿਲ੍ਹਾ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਗੋਗੀ ਅਤੇ ਜਿਲ੍ਹੇ ਦੇ ਐਸ.ਸੀ ਵਿੰਗ ਦੇ ਪ੍ਰਧਾਨ ਜਥੇਦਾਰ ਰਾਮ ਸਿੰਘ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਰੋਪੜ ਵਿਧਾਨ ਸਭਾ ਹਲਕੇ ਦੇ ਵੱਖ-ਵੱਖ 6 ਸਰਕਲਾਂ ਦੇ ਸਰਕਲ ਪ੍ਰਧਾਨਾਂ ਦਾ ਐਲਾਨ ਕੀਤਾ ਹੈ।

ਰੂਪਨਗਰ ਸ਼ਹਿਰੀ ਤੋਂ ਰਜਿੰਦਰ ਕੁਮਾਰ ਬੜੀ ਹਵੇਲੀ, ਪੁਰਖਾਲੀ ਸਰਕਲ ਤੋਂ ਗੁਰਦਾਸ ਸਿੰਘ ਮੀਆਂਪੁਰ, ਘਨੌਲੀ ਸਰਕਲ ਤੋਂ ਜਗਤਾਰ ਸਿੰਘ ਮਲਕਪੁਰ , ਅਬਿਆਣਾ ਸਰਕਲ ਤੋਂ ਮਨੋਹਰ ਲਾਲ ਚੌਤਾਂ , ਨੂਰਪੁਰ ਬੇਦੀ ਸਰਕਲ ਤੋਂ ਭਾਰਤ ਭੂਸ਼ਣ ਹੈਪੀ ਆਜਮਪੁਰ ਅਤੇ ਡੂਮੇਵਾਲ ਸਰਕਲ ਤੋਂ ਸਵਰਨਜੀਤ ਬੈਂਸ ਝੱਜ ਮੈਂਬਰ ਬਲਾਕ ਸੰਮਤੀ ਲਗਾਇਆ ਗਿਆ ਹੈ।

Exit mobile version