The Khalas Tv Blog Punjab ਘਰ ਵਾਪਸੀ ਤੋਂ ਬਾਅਦ ਢੀਂਢਸਾ ਨੂੰ ਹੁਣ ਪਾਰਟੀ ‘ਚ ਮਿਲਿਆ ਵੱਡਾ ਅਹੁਦਾ!
Punjab

ਘਰ ਵਾਪਸੀ ਤੋਂ ਬਾਅਦ ਢੀਂਢਸਾ ਨੂੰ ਹੁਣ ਪਾਰਟੀ ‘ਚ ਮਿਲਿਆ ਵੱਡਾ ਅਹੁਦਾ!

Parminder Singh Dhindsa and Sukhbir Singh Badal

ਲੋਕ ਸਭਾ ਚੋਣਾਂ 2024 (Lok Sabha Elections 2024) ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਕੋਰ ਕਮੇਟੀ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਸੋਸ਼ਲ ਮੀਡੀਆ ਹੈਂਡਲ X ’ਤੇ ਪੋਸਟ ਰਾਹੀਂ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ।

ਚੀਮਾ ਦੀ ਪੋਸਟ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ, ਤਰਨਤਾਰਨ ਤੋਂ ਹਰਮੀਤ ਸੰਧੂ ਅਤੇ ਸੰਗਰੂਰ ਤੋਂ ਪ੍ਰਕਾਸ਼ ਚੰਦ ਗਰਗ ਨੂੰ ਪਾਰਟੀ ਦੀ ਕੋਰ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਹੈ।

ਇਸ ਤੋਂ ਪਹਿਲਾਂ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦਾ ਵੀ ਐਲਾਨ ਕੀਤਾ ਗਿਆ ਹੈ। ਪ੍ਰਮਿੰਦਰ ਸਿੰਘ ਢੀਂਡਸਾ ਦੇ ਨੇੜਲੇ ਸਾਥੀ ਸੁਖਮਨਦੀਪ ਸਿੰਘ ਡਿੰਪੀ ਬਠਿੰਡਾ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਡਿੰਪੀ ਨੇ ਕਿਹਾ ਹੈ ਕਿ ਉਹ ਲੋਕ ਸਭਾ ਚੋਣਾਂ ਮੌਕੇ ਸਾਬਕਾ ਕੇਂਦਰੀ ਹਰਸਿਮਰਤ ਕੌਰ ਬਾਦਲ ਦੀ ਜਿੱਤ ਲਈ ਯੋਗਦਾਨ ਪਾਉਣਗੇ।

ਗੁਰਜੀਤ ਸਿੰਘ ਬਿਜਲੀਵਾਲ ਨੂੰ ਮਾਝੇ ਦਾ ਸਕੱਤਰ ਜਨਰਲ ਬਣਾਇਆ ਗਿਆ ਹੈ ਅਤੇ ਰਮਨਦੀਪ ਸਿੰਘ ਥਿਆੜਾ ਨਵਾਂਸ਼ਹਿਰ ਨੂੰ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ। ਅਰਵਿੰਦਰ ਸਿੰਘ ਰਿੰਕੂ ਲੁਧਿਆਣਾ ਅਤੇ ਸਤਨਾਮ ਸਿੰਘ ਕੈਲੇ ਲੁਧਿਆਣਾ ਨੂੰ ਯੂਥ ਵਿੰਗ ਦੀ ਵਰਕਿੰਗ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ – ਪਰਮਪਾਲ ਸੁਖਬੀਰ ਤੇ ਭੜਕੀ, ਕਿਹਾ ਸੁਖਬੀਰ ਨੂੰ ਨਹੀਂ ਪਤਾ ਹੋਵੇਗੀ DNA ਦੀ ਫੁੱਲਫਾਰਮ, ਮਾਨ ਤੇ ਵੀ ਕੱਸਿਆ ਤੰਜ

Exit mobile version