The Khalas Tv Blog Punjab 1 ਨਵੰਬਰ ਦੀ ਡਿਬੇਟ ‘ਤੇ ਅਕਾਲੀ ਦਲ ਨੇ ਪੰਜਾਬ ਸਰਕਾਰ ਨੂੰ ਦਿੱਤੀ ਸਲਾਹ…
Punjab

1 ਨਵੰਬਰ ਦੀ ਡਿਬੇਟ ‘ਤੇ ਅਕਾਲੀ ਦਲ ਨੇ ਪੰਜਾਬ ਸਰਕਾਰ ਨੂੰ ਦਿੱਤੀ ਸਲਾਹ…

Akali Dal advises Punjab government on November 1 debate...

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 1 ਨਵੰਬਰ ਦੀ ਡਿਬੇਟ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਨੂੰ ਸਲਾਹ ਦਿੱਤੀ ਹੈ। ਪੰਜਾਬ ਦੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਸਰਬ ਪਾਰਟੀ ਮੀਟਿੰਗ ਸੱਦਣ ਦਾ ਸੁਝਾਅ ਦਿੰਦਿਆਂ ਕਿਹਾ ਕਿ ਇਸ ਮੁੱਦੇ ‘ਤੇ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਏਜੰਡਾ ਬਣਾਉਣ। ਅੱਜ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਸਰਕਾਰ ਖ਼ਿਲਾਫ ਸਾਰੀਆਂ ਰਾਜਨਿਤਕ ਪਾਰਟੀਆਂ ਦੀ ਮੀਟਿੰਗ ਹੋਣੀ ਚਾਹੀਦੀ ਸੀ।

ਪਾਰਟੀ ਦੇ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਇਹ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦਾ ਮਾਮਲਾ ਹੈ ਨਾ ਕਿ ਆਪਸ ਵਿੱਚ ਉਲਝਣ ਦਾ। ਉਨਾਂ ਨੇ ਕਿਹਾ ਕਿ ਇਹ ਬਹਿਸ ਸਿਰਫ ਸੂਬੇ ਦੇ ਪਾਣੀਆਂ ਲਈ ਹੋਣੀ ਚਾਹੀਦੀ ਹੈ , ਬਾਕੀ ਮੁੱਦਿਆਂ ‘ਤੇ ਕਿਸੇ ਹੋਰ ਦਿਨ ਬਹਿਸ ਕੀਤੀ ਜਾ ਸਕਦੀ ਹੈ। ਇਸ ਬਹਿਸ ਦੀ ਥਾਂ ਚਰਚੀ ਕੀਤੀ ਜਾ ਸਕਦੀ ਸੀ।

ਚੰਦੂਮਾਜਰਾ ਨੇ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਕੀ ਇਸ ਬਹਿਸ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਆਉਣਗੇ? ਅਕਾਲੀ ਦਲ ਨੇ ਮਾਨ ਸਰਕਾਰ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕੇਜਰੀਵਾਲ ਦੇ ਇਸ਼ਾਰਿਆਂ ‘ਤੇ ਸਾਰਾ ਕੰਮ ਕਰਦੇ ਹਨ। ਜੋ ਹਦਾਇਤਾਂ ਕੇਜਰੀਵਾਲ ਤੈਅ ਕਰਦੇ ਹਨ, ਮੁੱਖ ਮੰਤਰੀ ਮਾਨ ਉਨ੍ਹਾਂ ਹਦਾਇਤਾਂ ‘ਤੇ ਕੰਮ ਕਰਦੇ ਹਨ।

ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਮੁੱਚੇ ਪੰਜਾਬੀਆਂ ਅਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਸ ਮਾਮਲੇ ਵਿੱਚ ਇੱਕਸੁਰ ਹੋ ਕੇ ਚੱਲਣ ਦੀ ਲੋੜ ਹੈ। ਚੀਮਾ ਨੇ ਮੁੱਖ ਮੰਤਰੀ ਮਾਨ ਨੂੰ ਸਵਾਲ ਕਰਦਿਆਂ ਕਿਹਾ ਕਿ ਪੰਜਾਬ ਦੇ ਪਾਣੀਆਂ ਦੇ 75 ਸਾਲਾਂ ਦੇ ਇਤਿਹਾਸ ਨੂੰ ਕਿਵੇਂ 30 ਮਿੰਟ ਵਿੱਚ ਦੱਸਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਾਰੇ ਮੁੱਦਿਆਂ ‘ਤੇ ਬਹਿਸ ਕਰਵਾਉਣੀ ਹੈ ਤਾਂ ਕੋਈ ਹੋਰ ਤਾਰੀਕ ਤੈਅ ਕਰ ਲਈ ਜਾਵੇ ਅਤੇ ਇਹ ਬਹਿਸ ਫਿਰ 1947 ਤੋਂ ਸ਼ੁਰੂ ਹੋਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਕਿਸੇ ਤਰ੍ਹਾਂ ਦਾ ਵਿਵਾਦ ਨਹੀਂ ਚਾਹੁੰਦਾ ਬਲਕਿ ਬਹਿਸ ਦੀ ਬਜਾਏ ਆਲ ਪਾਰਟੀ ਮੀਟਿੰਗ ਹੋਣੀ ਚਾਹੀਦੀ ਸੀ ਤਾਂ ਜੋ ਸਾਂਝੀ ਰਣਨੀਤੀ ਬਣਾ ਕੇ ਮਸਲੇ ਦਾ ਹੱਲ ਕੱਢਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਬਹਿਸ ਵੀ ਕਰਾਉਣੀ ਸੀ ਤਾਂ ਇਹ ਇਸ ਸਬੰਧੀ ਬਕਾਇਦਾ ਨਿਯਮ ਤੈਅ ਹੋਣੇ ਚਾਹੀਦੇ ਸਨ ਕਿ ਕਿਹੜੀ ਪਾਰਟੀ ਨੇ ਪਹਿਲਾਂ ਬੋਲਣਾ ਹੈ ਅਤੇ ਕਿਸ ਨੇ ਬਾਅਦ ਵਿੱਚ ਅਤੇ ਪੂਰੀ ਬਹਿਸ ਦਾ ਨਿਚੋੜ ਦਾ ਹੱਲ ਕੀ ਹੋਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਆਪ ਹੀ ਸਟੇਜ, ਥਾਂ, ਮੰਚ ਸੰਚਾਲਕ ਬਾਰੇ ਤੈਅ ਕਰ ਲਿਆ, ਅਜੇ ਤੱਕ ਇਹ ਵੀ ਫੈਸਲਾ ਨਹੀਂ ਹੋ ਸਕਿਆ ਕਿ ਕਿਹੜੀ ਪਾਰਟੀ ਦੇ ਕਿੰਨੇ ਮੈਂਬਰ ਉਸ ਬਹਿਸ ‘ਚ ਸ਼ਾਮਿਲ ਹੋਣਗੇ ਅਤੇ ਪਾਸ ਕਿਸ ਤਰ੍ਹਾਂ ਜਾਰੀ ਕਰਨੇ ਹਨ।

Exit mobile version