The Khalas Tv Blog Punjab ਪੰਜਾਬ ਪਾਵਰਕਾਮ ਨੂੰ ਮਿਲਿਆ ਨਵਾਂ ਸੀਐਮਡੀ
Punjab

ਪੰਜਾਬ ਪਾਵਰਕਾਮ ਨੂੰ ਮਿਲਿਆ ਨਵਾਂ ਸੀਐਮਡੀ

ਬਿਉਰੋ ਰਿਪੋਰਟ – ਪੰਜਾਬ ਸਰਕਾਰ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੀਐਮਡੀ ਦੇ ਅਹੁਦੇ ਵਿੱਚ ਇੱਕ ਵੱਡਾ ਪ੍ਰਸ਼ਾਸਕੀ ਬਦਲਾਅ ਕੀਤਾ ਹੈ, ਜਿਸ ਵਿੱਚ ਇਹ ਜ਼ਿੰਮੇਵਾਰੀ 1996 ਬੈਚ ਦੇ ਸੀਨੀਅਰ ਆਈਏਐਸ ਅਧਿਕਾਰੀ ਅਜੋਏ ਕੁਮਾਰ ਸਿਨਹਾ ਨੂੰ ਸੌਂਪੀ ਗਈ ਹੈ। ਅਜੋਏ ਸਿਨਹਾ ਇਸ ਸਮੇਂ ਪੰਜਾਬ ਸਰਕਾਰ ਦੇ ਊਰਜਾ ਸਕੱਤਰ ਵਜੋਂ ਸੇਵਾ ਨਿਭਾ ਰਹੇ ਹਨ ਅਤੇ ਹੁਣ ਉਨ੍ਹਾਂ ਨੂੰ ਪਾਵਰਕਾਮ ਦੇ ਸੀਐਮਡੀ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਇਹ ਫੈਸਲਾ ਪਾਵਰਕਾਮ ਦੇ ਮੌਜੂਦਾ ਸੀਐਮਡੀ ਇੰਜੀਨੀਅਰ ਬਲਦੇਵ ਸਿੰਘ ਸਰਾਂ ਦੀ ਸੇਵਾਮੁਕਤੀ ਤੋਂ ਬਾਅਦ ਲਿਆ ਗਿਆ ਹੈ।

ਇਹ ਵੀ ਪੜ੍ਹੋ – ਕੀ ਫੌਜਾ ਸਿੰਘ ਸਰਾਰੀ ਨੇ ਸਰਕਾਰੀ ਅਧਿਕਾਰੀ ਦੀ ਕੁਰਸੀ ਤੇ ਕੀਤਾ ਕਬਜ਼ਾ?

 

Exit mobile version