ਬਿਉਰੋ ਰਿਪੋਰਟ – ਭਾਰਤੀ ਹਵਾਈ ਫੌਜ (INDIAN AIR FORCE) ਨੂੰ ਨਵਾਂ ਮੁਖੀ ਮਿਲ ਗਿਆ ਹੈ। ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਨੇ (Air Marshal Amar Preet Singh ) ਭਾਰਤੀ ਹਵਾਈ ਫੌਜ ਦੇ ਨਵੇਂ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ। ਏਅਰ ਚੀਫ ਮਾਰਸ਼ਲ ਵੀ.ਆਰ. ਚੌਧਰੀ (VR CHAUDHARY RETIRED) 30 ਸਤੰਬਰ ਨੂੰ ਰਿਟਾਇਡ ਹੋ ਗਏ ਹਨ। ਉਨ੍ਹਾਂ ਨੇ ਤਿੰਨ ਸਾਲ ਸੇਵਾ ਨਿਭਾਈ। ਏਅਰ ਮਾਰਸ਼ਲ ਏ.ਪੀ. ਸਿੰਘ ਇਸ ਸਮੇਂ ਹਵਾਈ ਫੌਜ ਦੇ ਉਪ ਮੁਖੀ ਵਜੋਂ ਸੇਵਾ ਨਿਭਾਅ ਰਹੇ ਸਨ।
ਏ.ਪੀ ਸਿੰਘ ਤੋਂ ਪਹਿਲਾਂ ਤਿੰਨ ਸਿੱਖ ਏਅਰ ਚੀਫ ਭਾਰਤੀ ਹਵਾਈ ਫੌਜ ਦੀ ਅਗਵਾਈ ਕਰ ਚੁੱਕੇ ਹਨ। ਪਹਿਲਾਂ 31 ਦਸੰਬਰ 2016 ਤੋਂ 30 ਸਤੰਬਰ 2019 ਤੱਕ ਬਰਿੰਦਰ ਸਿੰਘ ਧਨੋਹਾ ਵੀ ਹਵਾਈ ਫੌਜ ਦਾ ਅਹੁਦਾ ਸੰਭਾਲ ਚੁੱਕੇ ਹਨ। ਜਦਕਿ ਭਾਰਤ ਦੀ ਅਜ਼ਾਦੀ ਤੋਂ ਬਾਅਦ ਅਰਜਨ ਸਿੰਘ ਪਹਿਲੇ ਭਾਰਤ ਦੇ ਪਹਿਲੇ ਏਅਰ ਚੀਫ ਮਾਰਸ਼ਲ ਬਣੇ ਸਨ।
ਇਸੇ ਤਰ੍ਹਾਂ ਏਅਰ ਚੀਫ਼ ਮਾਰਸ਼ਲ ਦਿਲਬਾਗ ਸਿੰਘ ਨੇ 1981 ਤੋਂ ਲੈ ਕੇ 1984 ਤੱਕ ਹਵਾਈ ਫ਼ੌਜ ਦੀ ਕਮਾਨ ਸੰਭਾਲੀ। ਉਨ੍ਹਾਂ ਦਾ ਜਨਮ 10 ਮਾਰਚ 1926 ਨੂੰ ਪੰਜਾਬ ਵਿੱਚ ਹੋਇਆ। ਉਹ ਦੂਜੇ ਵਿਸ਼ਵ ਯੁੱਧ ਦੇ ਸਿਖਰ ’ਤੇ 1944 ਵਿੱਚ ਭਾਰਤੀ ਹਵਾਈ ਫੌਜ ਵਿੱਚ ਸ਼ਾਮਲ ਹੋਏ ਅਤੇ 1945 ਵਿੱਚ ਕੋਹਾਟ ਵਿਖੇ ਨੰਬਰ 1 ਸਕੁਐਡਰਨ ਫਲਾਇੰਗ ਹਰੀਕੇਨਸ ਵਿੱਚ ਤਾਇਨਾਤ ਕੀਤਾ ਗਿਆ।
ਏਅਰ ਮਾਰਸ਼ਲ ਏ.ਪੀ. ਸਿੰਘ ਨੂੰ ਦਸੰਬਰ 1984 ਵਿੱਚ ਭਾਰਤੀ ਹਵਾਈ ਫੌਜ ਦੀ ਲੜਾਕੂ ਪਾਇਲਟ ਧਾਰਾ ਵਿੱਚ ਕਮਿਸ਼ਨ ਮਿਲਿਆ ਸੀ। ਏਪੀ ਸਿੰਘ ਕੋਲ 5,000 ਘੰਟਿਆਂ ਤੋਂ ਵੱਧ ਉਡਾਣਾਂ ਭਰੀਆ। 40 ਸਾਲਾਂ ਦੇ ਆਪਣੇ ਕਰੀਅਰ ਦੌਰਾਨ ਉਨ੍ਹਾਂ ਨੇ ਵੱਖ-ਵੱਖ ਕਮਾਂਡ, ਸਟਾਫ, ਨਿਰਦੇਸ਼ਕ ਅਤੇ ਵਿਦੇਸ਼ਾਂ ਵਿੱਚ ਨਿਯੁਕਤੀਆਂ ਕੀਤੀਆਂ ਹਨ।