The Khalas Tv Blog India ਏਅਰ ਇੰਡੀਆ ਯਾਤਰੀਆਂ ਦੇ ਉੱਡੇ ਹੋਸ਼
India

ਏਅਰ ਇੰਡੀਆ ਯਾਤਰੀਆਂ ਦੇ ਉੱਡੇ ਹੋਸ਼

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਏਅਰ ਇੰਡੀਆ ਦੇ 45 ਲੱਖ ਯਾਤਰੀਆਂ ਦਾ ਡਾਟਾ ਲੀਕ ਹੋ ਗਿਆ ਹੈ। ਸਾਲ 2011 ਤੋਂ ਸਾਲ 2021 ਦਰਮਿਆਨ ਯਾਤਰਾ ਕਰਨ ਵਾਲੇ ਯਾਤਰੀਆਂ ਦਾ ਡਾਟਾ ਲੀਕ ਹੋਇਆ ਹੈ। ਹੋਰ ਅੰਤਰਰਾਸ਼ਟਰੀ ਏਅਰਲਾਇੰਸ ਦੇ ਵੀ ਇਸ ਸਾਈਬਰ ਹਮਲੇ ਦੇ ਦਾਇਰੇ ਵਿੱਚ ਆਉਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ।

ਯਾਤਰੀਆਂ ਦਾ ਕਿਹੜਾ ਡਾਟਾ ਹੋਇਆ ਲੀਕ ?

ਏਅਰ ਇੰਡੀਆ ‘ਤੇ ਹੋਏ ਸਾਈਬਰ ਹਮਲੇ ਵਿੱਚ ਯਾਤਰੀਆਂ ਦੇ ਨਿੱਜੀ ਵੇਰਵੇ ਲੀਕ ਹੋ ਗਏ ਹਨ। ਲੀਕ ਹੋਏ ਯਾਤਰੀਆਂ ਦੇ ਨਿੱਜੀ ਅੰਕੜਿਆਂ ਵਿੱਚ ਇਹ ਜਾਣਕਾਰੀ ਸ਼ਾਮਿਲ ਹੈ।

  • ਨਾਮ
  • ਜਨਮ ਤਰੀਕ
  • ਮੋਬਾਈਲ ਨੰਬਰ
  • ਪਤਾ
  • ਸਟਾਰ ਅਲਾਇੰਸ ਦਾ ਡਾਟਾ
  • ਏਅਰ ਇੰਡੀਆ ਫ੍ਰੀਕੁਐਂਸ ਫਲਾਈਰਜ਼
  • ਯਾਤਰੀਆਂ ਦੇ ਕ੍ਰੈਡਿਟ ਸੰਬੰਧੀ ਜਾਣਕਾਰੀ
  • ਪਾਸਪੋਰਟ ਦੇ ਵੇਰਵੇ
  • ਟਿਕਟ ਦਾ ਵੇਰਵਾ

ਕਦੋਂ ਤੋਂ ਡਾਟਾ ਹੋਇਆ ਸੀ ਪ੍ਰਭਾਵਿਤ

ਏਅਰ ਇੰਡੀਆ ਕੰਪਨੀ ਨੇ ਅਧਿਕਾਰਤ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ ਹੈ। ਏਅਰ ਇੰਡੀਆ ਨੇ ਦੱਸਿਆ ਕਿ ਫਰਵਰੀ ਦੇ ਆਖਰੀ ਹਫ਼ਤੇ ‘ਚ ਇਹ ਸਾਈਬਰ ਹਮਲਾ ਹੋਇਆ ਸੀ। ਇਸ ਵਿੱਚ ਏਅਰ ਇੰਡੀਆ ਸਮੇਤ ਦੁਨੀਆ ਦੀਆਂ ਕਈ ਹੋਰ ਏਅਰਲਾਈਨਜ਼ ਦੇ 45 ਲੱਖ ਯਾਤਰੀਆਂ ਦਾ ਡਾਟਾ ਚੋਰੀ ਹੋਇਆ ਹੈ। ਇਨ੍ਹਾਂ ‘ਚ 11 ਅਗਸਤ 2011 ਤੋਂ 3 ਫਰਵਰੀ 2021 ‘ਚ ਰਜਿਸਟਰ ਹੋਏ ਯਾਤਰੀਆਂ ਦੀਆਂ ਨਿੱਜੀ ਜਾਣਕਾਰੀਆਂ ਸ਼ਾਮਿਲ ਹਨ। ਏਅਰ ਇੰਡੀਆ ਨੂੰ ਇਸ ਦੀ ਪਹਿਲੀ ਜਾਣਕਾਰੀ 25 ਫਰਵਰੀ 2021 ਨੂੰ ਮਿਲੀ ਸੀ।

ਏਅਰ ਇੰਡੀਆ ਦਾ ਯਾਤਰੀਆਂ ਨੂੰ ਸਪੱਸ਼ਟੀਕਰਨ

ਏਅਰ ਇੰਡੀਆ ਨੇ ਯਾਤਰੀਆਂ ਨੂੰ ਸਪੱਸ਼ਟ ਕਰਦਿਆਂ ਕਿਹਾ ਹੈ ਕਿ ਯਾਤਰੀਆਂ ਦੇ ਕ੍ਰੈਡਿਟ ਕਾਰਡ ਦੇ ਡਾਟਾ ਨਾਲ ਇਸ ਦਾ ਸੀਵੀਵੀ ਨੰਬਰ ਜਾਂ ਸੀਵੀਸੀ ਨੰਬਰ ਲੀਕ ਨਹੀਂ ਹੋਇਆ ਹੈ। ਇਸ ਤੋਂ ਇਲਾਵਾ, ਅਕਸਰ ਫਲਾਇਰ ਕਰਨ ਵਾਲੇ ਪਾਸਵਰਡ ਦਾ ਡਾਟਾ ਵੀ ਸੁਰੱਖਿਅਤ ਹੁੰਦਾ ਹੈ। ਏਅਰ ਇੰਡੀਆ ਨੇ ਜਾਂਚ ਦੇ ਆਦੇਸ਼ ਦਿੱਤੇ ਹਨ। SITA PSS ਏਅਰ ਇੰਡੀਆ ਯਾਤਰੀ ਡਾਟਾ ਦਾ ਪ੍ਰਬੰਧਨ ਕਰਦੀ ਹੈ।

Exit mobile version