The Khalas Tv Blog India ਪੰਜਾਬੀ ਸਮੇਤ ਸੱਤ ਹੋਰ ਭਾਸ਼ਾਵਾਂ ’ਚ ਸੇਵਾ ਦੇਵੇਗਾ ਏਅਰ ਇੰਡੀਆ
India Punjab

ਪੰਜਾਬੀ ਸਮੇਤ ਸੱਤ ਹੋਰ ਭਾਸ਼ਾਵਾਂ ’ਚ ਸੇਵਾ ਦੇਵੇਗਾ ਏਅਰ ਇੰਡੀਆ

ਦਿੱਲੀ : ਘਰੇਲੂ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਨੇ ਆਪਣੀ ਗਾਹਕ ਸਹਾਇਤਾ ਸੇਵਾ ਵਿੱਚ ਸੁਧਾਰ ਕੀਤਾ ਹੈ, ਤਾਂ ਜੋ ਯਾਤਰੀਆਂ ਦੇ ਅਨੁਭਵ ਨੂੰ ਬਿਹਤਰ ਬਣਾਇਆ ਜਾ ਸਕੇ। ਟਾਟਾ ਗਰੁੱਪ ਦੀ ਮਲਕੀਅਤ ਵਾਲੀ ਕੰਪਨੀ ਨੇ ਮੰਗਲਵਾਰ ਨੂੰ ਕਿਹਾ ਕਿ ਇੰਟਰਐਕਟਿਵ ਵੌਇਸ ਰਿਸਪਾਂਸ (ਆਈਵੀਆਰ) ਸਿਸਟਮ ਵਿੱਚ ਸੱਤ ਨਵੀਆਂ ਖੇਤਰੀ ਭਾਸ਼ਾਵਾਂ ਜੋੜੀਆਂ ਗਈਆਂ ਹਨ। ਇਸ ਨਾਲ ਉਨ੍ਹਾਂ ਯਾਤਰੀਆਂ ਨੂੰ ਸਹੂਲਤ ਮਿਲੇਗੀ ਜੋ ਆਪਣੀ ਖੇਤਰੀ ਭਾਸ਼ਾ ਵਿੱਚ ਆਪਣੇ ਸਵਾਲਾਂ ਦੇ ਜਵਾਬ ਚਾਹੁੰਦੇ ਹਨ।

ਏਅਰ ਇੰਡੀਆ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਅਪਣੀ ਆਈ.ਵੀ.ਆਰ. ਪ੍ਰਣਾਲੀ ਵਿਚ ਮੌਜੂਦਾ ਅੰਗਰੇਜ਼ੀ ਅਤੇ ਹਿੰਦੀ ਤੋਂ ਇਲਾਵਾ ਪੰਜਾਬੀ, ਮਰਾਠੀ, ਤਾਮਿਲ ਅਤੇ ਮਲਿਆਲਮ ਸਮੇਤ ਸੱਤ ਨਵੀਆਂ ਭਾਸ਼ਾਵਾਂ ਸ਼ਾਮਲ ਕਰ ਕੇ ਅਪਣੀਆਂ ਗਾਹਕ ਸਹਾਇਤਾ ਸੇਵਾਵਾਂ ਵਿਚ ਸੁਧਾਰ ਕੀਤਾ ਹੈ।

ਏਅਰਲਾਈਨ ਨੇ ਇਕ ਬਿਆਨ ਵਿਚ ਕਿਹਾ ਕਿ ਆਈ.ਵੀ.ਆਰ. (ਇੰਟਰਐਕਟਿਵ ਵੌਇਸ ਰਿਸਪਾਂਸ) ਪ੍ਰਣਾਲੀ ਹੁਣ ਖਪਤਕਾਰ ਦੇ ਮੋਬਾਈਲ ਨੈੱਟਵਰਕ ਦੇ ਆਧਾਰ ’ਤੇ ਗਾਹਕ ਦੀ ਭਾਸ਼ਾ ਦੀ ਤਰਜੀਹ ਦੀ ਅਪਣੇ ਆਪ ਪਛਾਣ ਕਰੇਗੀ, ਜਿਸ ਨਾਲ ਹੱਥੀਂ ਭਾਸ਼ਾ ਦੀ ਚੋਣ ਕਰਨ ਦੀ ਜ਼ਰੂਰਤ ਖਤਮ ਹੋ ਜਾਵੇਗੀ ਤੇ ਇਸ ਤਰ੍ਹਾਂ ਪ੍ਰਤੀਕਿਰਿਆ ਦਾ ਸਮਾਂ ਘੱਟ ਹੋਵੇਗਾ। ਏਅਰਲਾਈਨ ਸੱਤ ਭਾਸ਼ਾਵਾਂ ਬੰਗਾਲੀ, ਕੰਨੜ, ਮਲਿਆਲਮ, ਮਰਾਠੀ, ਪੰਜਾਬੀ, ਤਾਮਿਲ ਤੇ ਤੇਲਗੂ ’ਚ 24 ਘੰਟੇ ਗਾਹਕ ਸਹਾਇਤਾ ਸੇਵਾਵਾਂ ਪ੍ਰਦਾਨ ਕਰਦੀ ਹੈ।

ਏਅਰ ਇੰਡੀਆ ਨੇ ਹਾਲ ਹੀ ’ਚ ਪੰਜ ਨਵੇਂ ਸੰਪਰਕ ਕੇਂਦਰ ਸਥਾਪਤ ਕੀਤੇ ਹਨ ਜੋ ਪ੍ਰੀਮੀਅਮ ਅਤੇ ਅਕਸਰ ਉਡਾਣ ਭਰਨ ਵਾਲਿਆਂ ਲਈ ਸਮਰਪਿਤ ਡੈਸਕਾਂ ਦੇ ਨਾਲ ਦੁਨੀਆਂ ਭਰ ’ਚ ਅਪਣੇ ਗਾਹਕਾਂ ਨੂੰ 24 ਘੰਟੇ ਸਹਾਇਤਾ ਪ੍ਰਦਾਨ ਕਰਦੇ ਹਨ।

 

Exit mobile version