The Khalas Tv Blog India ਟਰੈਕਟਰ ਨਾਲ ਟਕਰਾਇਆ ਏਅਰ ਇੰਡੀਆ ਦਾ ਜਹਾਜ਼, 200 ਲੋਕ ਸਨ ਸਵਾਰ
India

ਟਰੈਕਟਰ ਨਾਲ ਟਕਰਾਇਆ ਏਅਰ ਇੰਡੀਆ ਦਾ ਜਹਾਜ਼, 200 ਲੋਕ ਸਨ ਸਵਾਰ

ਬਹੁਤ ਸਾਰੇ ਲੋਕ ਫਲਾਈਟ ਰਾਹੀਂ ਸਫਰ ਕਰਨ ਤੋਂ ਡਰਦੇ ਹਨ। ਕੀ ਹੁੰਦਾ ਹੈ ਜਦੋਂ ਇਹ ਡਰ ਹਕੀਕਤ ਵਿੱਚ ਬਦਲ ਜਾਂਦਾ ਹੈ? ਅਜਿਹੀ ਹੀ ਇੱਕ ਡਰਾਉਣੀ ਘਟਨਾ ਏਅਰ ਇੰਡੀਆ ਦੀ ਇੱਕ ਫਲਾਈਟ ਨਾਲ ਵਾਪਰੀ ਹੈ। ਦਰਅਸਲ, ਵੀਰਵਾਰ ਨੂੰ ਪੁਣੇ ਹਵਾਈ ਅੱਡੇ ‘ਤੇ ਲਗਭਗ 180 ਯਾਤਰੀ ਉਸ ਸਮੇਂ ਫਸ ਗਏ ਸਨ ਜਦੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਉਡਾਣ ਰਨਵੇ ‘ਤੇ ਟੈਕਸੀ (taxiing) ਕਰਦੇ ਸਮੇਂ ਸਮਾਨ ਲੈ ਕੇ ਜਾ ਰਹੇ ਟਰੈਕਟਰ ਨਾਲ ਟਕਰਾ ਗਈ ਸੀ।

ਜਾਣਕਾਰੀ ਮੁਤਾਬਕ ਇਹ ਘਟਨਾ ਵੀਰਵਾਰ (16 ਮਈ) ਨੂੰ ਉਸ ਸਮੇਂ ਵਾਪਰੀ ਜਦੋਂ ਜਹਾਜ਼ ਪੁਣੇ ਤੋਂ ਦਿੱਲੀ ਲਈ ਉਡਾਣ ਭਰਨ ਵਾਲਾ ਸੀ। ਫਿਰ ਜਹਾਜ਼ ਰਨਵੇਅ ‘ਤੇ ਇਕ ਟਰੈਕਟਰ ਨਾਲ ਟਕਰਾ ਗਿਆ। ਹਵਾਈ ਅੱਡੇ ਦੇ ਅਧਿਕਾਰੀ ਮੁਤਾਬਕ ਜਹਾਜ਼ ‘ਚ ਕਰੀਬ 180 ਯਾਤਰੀ ਸਵਾਰ ਸਨ।

ਟਰੈਕਟਰ ਨਾਲ ਟਕਰਾਉਣ ਤੋਂ ਬਾਅਦ ਜਹਾਜ਼ ਦਾ ਅਗਲਾ ਹਿੱਸਾ, ਇੱਕ ਫਰ ਤੇ ਲੈਂਡਿੰਗ ਗੀਅਰ ਨੇੜੇ ਇਕ ਟਾਇਰ ਨੁਕਸਾਨਿਆ ਗਿਆ। ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਦੱਸੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਏਅਰ ਇੰਡੀਆ ਦੀ AI-858 ਫਲਾਈਟ ਵੀਰਵਾਰ ਸ਼ਾਮ 4 ਵਜੇ ਪੁਣੇ ਤੋਂ ਉਡਾਣ ਭਰਨ ਦੀ ਤਿਆਰੀ ਕਰ ਰਹੀ ਸੀ।

ਜਹਾਜ਼ ਦੇ ਨੁਕਸਾਨੇ ਜਾਣ ਕਾਰਨ ਉਡਾਣ ਵਿੱਚ ਦੇਰੀ ਹੋਈ ਅਤੇ ਯਾਤਰੀਆਂ ਨੂੰ ਉਤਾਰ ਦਿੱਤਾ ਗਿਆ। ਘਟਨਾ ਤੋਂ ਬਾਅਦ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।  ਦੱਸ ਦੇਈਏ ਕਿ ਇਹ ਘਟਨਾ ਪਿਛਲੇ ਸ਼ੁੱਕਰਵਾਰ ਨੂੰ ਅਜਿਹੀ ਹੀ ਇੱਕ ਘਟਨਾ ਤੋਂ ਬਾਅਦ ਵਾਪਰੀ ਹੈ, ਜਦੋਂ ਪੁਣੇ ਵਿੱਚ ਚੋਣ ਪ੍ਰਚਾਰ ਦੌਰਾਨ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੂੰ ਲੈ ਕੇ ਜਾ ਰਹੇ ਚਾਰਟਰਡ ਜਹਾਜ਼ ਨਾਲ ਇੰਡੀਗੋ ਦੀ ਇੱਕ ਪੌੜੀ ਟਕਰਾ ਗਈ ਸੀ।

 

 

Exit mobile version