The Khalas Tv Blog India ਹਵਾਈ ਸਫ਼ਰ ਹੋਇਆ ਮਹਿੰਗਾ: 18,000 ਰੁਪਏ ਤੱਕ ਵਧਣਗੀਆਂ ਟਿਕਟਾਂ ਦੀਆਂ ਕੀਮਤਾਂ
India

ਹਵਾਈ ਸਫ਼ਰ ਹੋਇਆ ਮਹਿੰਗਾ: 18,000 ਰੁਪਏ ਤੱਕ ਵਧਣਗੀਆਂ ਟਿਕਟਾਂ ਦੀਆਂ ਕੀਮਤਾਂ

ਨਵੀਂ ਦਿੱਲੀ (11 ਮਾਰਚ, 2026): ਪੱਛਮੀ ਏਸ਼ੀਆ ਵਿੱਚ ਚੱਲ ਰਹੇ ਤਣਾਅ ਅਤੇ ਸੰਘਰਸ਼ ਕਾਰਨ ਹਵਾਈ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਦੀ ਜੇਬ ’ਤੇ ਬੋਝ ਵਧਣ ਜਾ ਰਿਹਾ ਹੈ। ਜਹਾਜ਼ ਦੇ ਤੇਲ (ATF) ਦੀਆਂ ਵਧਦੀਆਂ ਕੀਮਤਾਂ ਨੂੰ ਦੇਖਦੇ ਹੋਏ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਨੇ 12 ਮਾਰਚ ਤੋਂ ‘ਫਿਊਲ ਸਰਚਾਰਜ’ ਲਗਾਉਣ ਦਾ ਐਲਾਨ ਕੀਤਾ ਹੈ। ਇਸ ਫੈਸਲੇ ਨਾਲ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਦੀਆਂ ਟਿਕਟਾਂ ਮਹਿੰਗੀਆਂ ਹੋ ਜਾਣਗੀਆਂ।

ਏਅਰਲਾਈਨ ਵੱਲੋਂ ਜਾਰੀ ਬਿਆਨ ਅਨੁਸਾਰ, ਹਰੇਕ ਘਰੇਲੂ ਉਡਾਣ ਦੀ ਟਿਕਟ ’ਤੇ 399 ਰੁਪਏ ਦਾ ਵਾਧੂ ਫਿਊਲ ਚਾਰਜ ਲਗਾਇਆ ਜਾਵੇਗਾ। ਕੌਮਾਂਤਰੀ ਉਡਾਣਾਂ ਦੀ ਗੱਲ ਕਰੀਏ ਤਾਂ ਪੱਛਮੀ ਏਸ਼ੀਆ ਲਈ 10 ਡਾਲਰ, ਦੱਖਣ-ਪੂਰਬੀ ਏਸ਼ੀਆ ਲਈ 60 ਡਾਲਰ ਅਤੇ ਅਫਰੀਕਾ ਦੀਆਂ ਉਡਾਣਾਂ ਲਈ 90 ਡਾਲਰ (ਕਰੀਬ 7,500 ਰੁਪਏ) ਤੱਕ ਸਰਚਾਰਜ ਦੇਣਾ ਪਵੇਗਾ। 

ਕੁਝ ਲੰਬੀ ਦੂਰੀ ਦੀਆਂ ਉਡਾਣਾਂ ’ਤੇ ਇਹ ਵਾਧਾ 18,000 ਰੁਪਏ ਤੱਕ ਵੀ ਜਾ ਸਕਦਾ ਹੈ। ਇਹ ਨਵੇਂ ਰੇਟ 12 ਮਾਰਚ ਤੋਂ ਪੜਾਅਵਾਰ ਲਾਗੂ ਕੀਤੇ ਜਾਣਗੇ। ਸਿੰਗਾਪੁਰ ਜਾਣ ਵਾਲੀਆਂ ਉਡਾਣਾਂ ’ਤੇ ਵੀ ਹੁਣ ਸਰਚਾਰਜ ਦੇਣਾ ਪਵੇਗਾ, ਜੋ ਪਹਿਲਾਂ ਮੁਕਤ ਸਨ।

 

Exit mobile version