The Khalas Tv Blog India ਏਅਰ ਇੰਡੀਆ ਦੇ ਜਹਾਜ਼ ‘ਚ ਹੋਈ ਖਰਾਬੀ, ਯਾਤਰੀਆਂ ਨੂੰ ਹੋਣਾ ਪਿਆ ਖੱਜਲ-ਖੁਆਰ
India

ਏਅਰ ਇੰਡੀਆ ਦੇ ਜਹਾਜ਼ ‘ਚ ਹੋਈ ਖਰਾਬੀ, ਯਾਤਰੀਆਂ ਨੂੰ ਹੋਣਾ ਪਿਆ ਖੱਜਲ-ਖੁਆਰ

ਸੈਨ ਫਰਾਂਸਿਸਕੋ ਤੋਂ ਮੁੰਬਈ ਜਾ ਰਹੀ ਏਅਰ ਇੰਡੀਆ ਦੀ ਇੱਕ ਉਡਾਣ ਵਿੱਚ ਮੰਗਲਵਾਰ ਸਵੇਰੇ ਤਕਨੀਕੀ ਖਰਾਬੀ ਆ ਗਈ, ਜਿਸ ਕਾਰਨ ਯਾਤਰੀਆਂ ਨੂੰ ਕੋਲਕਾਤਾ ਹਵਾਈ ਅੱਡੇ ‘ਤੇ ਉਤਾਰਨਾ ਪਿਆ।

ਫਲਾਈਟ ਨੰਬਰ AI180 ਕੋਲਕਾਤਾ ਰਾਹੀਂ ਮੁੰਬਈ ਜਾ ਰਹੀ ਸੀ। ਬੋਇੰਗ 777-200LR (ਵਰਲਡਲਾਈਨਰ) ਜਹਾਜ਼ 17 ਜੂਨ ਨੂੰ ਸਵੇਰੇ 12:45 ਵਜੇ ਕੋਲਕਾਤਾ ਪਹੁੰਚਿਆ। ਇਸ ਨੂੰ ਮੁੰਬਈ ਲਈ ਸਵੇਰੇ 2:00 ਵਜੇ ਰਵਾਨਾ ਹੋਣਾ ਸੀ।

ਜਹਾਜ਼ ਦੇ ਖੱਬੇ ਇੰਜਣ ਵਿੱਚ ਤਕਨੀਕੀ ਖਰਾਬੀ ਕਾਰਨ ਉਡਾਣ ਭਰਨ ਵਿੱਚ ਦੇਰੀ ਹੋਈ। ਇਸ ਤੋਂ ਬਾਅਦ ਸਵੇਰੇ 5:20 ਵਜੇ ਦੇ ਕਰੀਬ ਕੈਪਟਨ ਨੇ ਯਾਤਰੀਆਂ ਨੂੰ ਜਹਾਜ਼ ਤੋਂ ਉਤਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਇਹ ਫੈਸਲਾ ਉਡਾਣ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ।

Exit mobile version