The Khalas Tv Blog Punjab ਜਦੋਂ ਟੁੱਟਿਆ ਹਵਾਈ ਜਹਾਜ਼ ਦਾ ਸ਼ੀਸ਼ਾ
Punjab

ਜਦੋਂ ਟੁੱਟਿਆ ਹਵਾਈ ਜਹਾਜ਼ ਦਾ ਸ਼ੀਸ਼ਾ

‘ਦ ਖ਼ਾਲਸ ਬਿਊਰੋ :- ਸਾਊਦੀ ਅਰਬ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਦਾ ਸ਼ੀਸ਼ਾ (ਵਿੰਡਸ਼ੀਲਡ) ਇਕਦਮ ਟੁੱਟਣ ਕਰਕੇ ਜਹਾਜ਼ ਨੂੰ ਹੰਗਾਮੀ ਹਾਲਤ ਵਿੱਚ ਤਿਰੂਵਨੰਤਪੁਰਮ ਹਵਾਈ ਅੱਡੇ ‘ਤੇ ਉਤਾਰਨਾ ਪਿਆ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਿਹਾ ਕਿ ਸਵੇਰੇ 7.52 ਵਜੇ ਉਡਾਣ ਭਰਨ ਤੋਂ ਇੱਕ ਘੰਟੇ ਦੇ ਅੰਦਰ ਪਾਇਲਟ ਨੇ ਜਹਾਜ਼ ਦੇ ਸ਼ੀਸ਼ੇ ਵਿੱਚ ਤਰੇੜ ਵੇਖ ਕੇ ਤਿਰੂਵਨੰਤਪੁਰਮ ਪਰਤਣ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਜਹਾਜ਼ ਸਵੇਰੇ 8.50 ਵਜੇ ਐਮਰਜੈਂਸੀ ਵਿੱਚ ਹਵਾਈ ਅੱਡੇ ‘ਤੇ ਉਤਰਿਆ। ਕੋਵਿਡ ਪਾਬੰਦੀਆਂ ਕਾਰਨ ਜਹਾਜ਼ ਵਿੱਚ ਕੋਈ ਯਾਤਰੀ ਨਹੀਂ ਸੀ ਤੇ ਇਸ ਨੂੰ ਮਾਲ ਢੋਆ ਢੁਆਈ ਲਈ ਵਰਤਿਆ ਜਾ ਰਿਹਾ ਸੀ। ਜਹਾਜ਼ ’ਚ ਅਮਲੇ ਦੇ 8 ਮੈਂਬਰ ਮੌਜੂਦ ਸਨ।

Exit mobile version