Akasa airline ਸ਼ੁਰੂ ਹੋਣ ਤੋਂ ਪਹਿਲਾਂ Air asia ਨੇ ਟਿਕਟਾਂ ਦੀ ਲਗਾਈ Sale
‘ਦ ਖ਼ਾਲਸ ਬਿਊਰੋ : ਜਲਦ ਹੀ ਭਾਰਤੀ ਹਵਾ ਵਿੱਚ ਨਵੀਂ ਏਅਰਲਾਇੰਸ Akasa ਆਉਣ ਲੱਗੀ ਹੈ ਇਸ ਦਾ ਮੁਕਾਬਲਾ ਕਰਨ ਦੇ ਲਈ ਦੇਸ਼ ਦੀ ਸਭ ਤੋਂ ਸਸਤੀ Airlines Air asia india ਨੇ ਧਮਾਕੇਦਾਰ offer ਕੱਢੀ ਹੈ,। ਜੇਕਰ ਤੁਸੀਂ ਆਉਣ ਵਾਲੇ ਮਹੀਨਿਆਂ ਵਿੱਚ ਘੁੰਮਣ ਦਾ ਪਲਾਨ ਬਣਾ ਰਹੇ ਹੋ ਤਾਂ ਹੁਣ ਤੋਂ ਹੀ ਟਿਕਟ ਬੁਕ ਕਰਵਾ ਲਓ। ਕਿਉਂਕਿ Air asia ਨੇ ਸਸਤੇ ਵਿੱਚ ਹਵਾਈ ਯਾਤਰਾ ਕਰਨ ਦਾ ਆਫਰ ਦਿੱਤਾ ਹੈ। ਤੁਸੀਂ 1499 ਰੁਪਏ ਦੀ ਸ਼ੁਰੂਆਤੀ ਕੀਮਤ ‘ਤੇ ਹਵਾਈ ਟਿਕਟ ਦੀ ਬੁਕਿੰਗ ਕਰਵਾ ਸਕਦੇ ਹੋ। Air asia ਨੇ ਆਪਣੀ Pay Day sale ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਇਸ ਤਰੀਕ ਤੱਕ ਟਿਕਟ ਬੁਕਿੰਗ ਹੋ ਸਕਦੀ ਹੈ
ਜੇਕਰ ਤੁਸੀਂ 28 ਤੋਂ 31 ਜੁਲਾਈ ਦੇ ਵਿਚਾਲੇ Air asia ਵਿੱਚ ਟਿਕਟ ਦੀ ਬੁਕਿੰਗ ਕਰਵਾਉਂਦੇ ਹੋ ਤਾਂ ਤਸੁੀਂ 15 ਅਗਸਤ ਤੋਂ 31 ਦਸੰਬਰ ਦੇ ਵਿੱਚ 1499 ਰੁਪਏ ਵਾਲੀ ਟਿਕਟ’ ‘ਤੇ ਯਾਤਰਾ ਕਰ ਸਕਦੇ ਹੋ । Air asia ਨੇ ਸਾਫ ਕਿਹਾ ਕਿ ਜਿਹੜੇ ਲੋਕ ਪਹਿਲਾਂ ਬੁਕਿੰਗ ਕਰਵਾਉਣਗੇ ਉਨ੍ਹਾਂ ਨੂੰ ਇਹ ਆਫਰ ਦਿੱਤੀ ਜਾਵੇਗੀ ਜੇਕਰ ਆਫਰ ਟਿਕਟ ਵਿੱਕ ਜਾਂਦੇ ਹਨ ਤਾਂ ਯਾਤਰੀਆਂ ਨੂੰ ਰੈਗੁਲਰ ਟਿਕਟ ਹੀ ਲੈਣੀ ਹੋਵੇਗੀ । ਯਾਤਰੀਆਂ ਨੂੰ ਟਿਕਟ ਦੀ ਬੁਕਿੰਗ ਦੇ ਲਈ Air asia ਦੀ ਵੈਬਸਾਈਟਟ http://airasia.co.in ‘ਤੇ ਜਾਣਾ ਹੋਵੇਗਾ,ਇਸ ਤੋਂ ਪਹਿਲਾਂ 7 ਤੋਂ 10 ਜੁਲਾਈ ਵਿੱਚਾਲੇ ਏਅਰਲਾਇੰਸ ਨੇ ਕੁਝ ਸ਼ਹਿਰਾਂ ਦੇ ਲਈ 1,497 ਰੁਪਏ ਦੀ ਆਫਰ ਕੱਢੀ ਸੀ ।