The Khalas Tv Blog India ਭਾਰਤ ਦੇ ਹਵਾਈ ਅੱਡਿਆਂ ‘ਤੇ ਮੰਕੀਪਾਕਸ ਦਾ ਅਲਕਟ ! AIIM ਨੇ ਜਾਰੀ ਕੀਤਾ ਗਾਈਡਲਾਈਨ
India Punjab

ਭਾਰਤ ਦੇ ਹਵਾਈ ਅੱਡਿਆਂ ‘ਤੇ ਮੰਕੀਪਾਕਸ ਦਾ ਅਲਕਟ ! AIIM ਨੇ ਜਾਰੀ ਕੀਤਾ ਗਾਈਡਲਾਈਨ

ਬਿਉਰੋ ਰਿਪੋਰਟ – ਦੁਨੀਆ ‘ਚ ਮੰਕੀਪਾਕਸ ਦੇ ਵਧਦੇ ਮਾਮਲਿਆਂ ਵਿਚਾਲੇ ਕੇਂਦਰ ਸਰਕਾਰ ਨੇ ਦੇਸ਼ ਦੀਆਂ ਸਾਰੀਆਂ ਬੰਦਰਗਾਹਾਂ, ਹਵਾਈ ਅੱਡਿਆਂ ਦੇ ਨਾਲ-ਨਾਲ ਪਾਕਿਸਤਾਨ ਅਤੇ ਬੰਗਲਾਦੇਸ਼ ਨਾਲ ਲੱਗਦੀਆਂ ਸਰਹੱਦਾਂ ‘ਤੇ ਅਲਰਟ ਜਾਰੀ ਕੀਤਾ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਅਧਿਕਾਰੀਆਂ ਨੂੰ ਬਾਹਰੋਂ ਆਉਣ ਵਾਲੇ ਯਾਤਰੀਆਂ ਵਿੱਚ ਮੰਕੀਪੋਕਸ ਦੇ ਲੱਛਣਾਂ ਨੂੰ ਲੈ ਕੇ ਚੌਕਸ ਰਹਿਣ ਲਈ ਕਿਹਾ ਹੈ। ਇਸ ਦੇ ਨਾਲ ਦਿੱਲੀ ਦੇ AIIMS ਨੇ ਕਿਹਾ ਹੈ ਕਿ WHO ਨੇ ਮੰਕੀਪਾਕਸ ਨੂੰ ਖਤਰਨਾਕ ਦੱਸਿਆ । ਇਸ ਦੇ ਲੱਛਣ ਅਤੇ ਬਚਾਅ ਦੀਆਂ ਗਾਈਡ ਲਾਈਨ ਜਾਰੀ ਕੀਤੀ ਹੈ ।ਸਿਹਤ ਮੰਤਰਾਲੇ ਨੇ ਦਿੱਲੀ ਦੇ ਤਿੰਨ ਵੱਡੇ ਕੇਂਦਰੀ ਹਸਪਤਾਲਾਂ- ਰਾਮ ਮਨੋਹਰ ਲੋਹੀਆ, ਸਫਦਰਜੰਗ ਅਤੇ ਲੇਡੀ ਹਾਰਡਿੰਗ ਵਿੱਚ ਨੋਡਲ ਸੈਂਟਰ ਬਣਾਏ ਹਨ। ਮੰਕੀਪੋਕਸ ਦੇ ਮਰੀਜ਼ਾਂ ਦੇ ਇਲਾਜ ਅਤੇ ਦੇਖਭਾਲ ਲਈ ਇਨ੍ਹਾਂ ਹਸਪਤਾਲਾਂ ਵਿੱਚ ਆਈਸੋਲੇਸ਼ਨ ਵਾਰਡ ਬਣਾਏ ਗਏ ਹਨ। ਕੇਂਦਰ ਨੇ ਸਾਰੀਆਂ ਸੂਬਾ ਸਰਕਾਰਾਂ ਨੂੰ ਵੀ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ ਸੂਬਿਆਂ ਦੇ ਹਸਪਤਾਲਾਂ ਵਿੱਚ ਮੰਕੀਪੋਕਸ ਦੇ ਮਰੀਜ਼ਾਂ ਲਈ ਲੋੜੀਂਦੇ ਪ੍ਰਬੰਧ ਕਰਨ। ਭਾਰਤ ਵਿੱਚ ਅਜੇ ਤੱਕ ਮੰਕੀਪੋਕਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਅਧਿਕਾਰੀਆਂ ਨੇ ਕਿਹਾ ਕਿ ਹੁਣ ਤੱਕ ਦੇ ਅੰਦਾਜ਼ ਮੁਤਾਬਿਕ ਮੰਕੀਪੋਕਸ ਦੇ ਵੱਡੇ ਪੱਧਰ ‘ਤੇ ਫੈਲਣ ਦਾ ਖ਼ਤਰਾ ਘੱਟ ਹੈ।

AIIMS ਨੇ ਕਿਹਾ ਹੈ ਕਿ ਜੇਕਰ ਏਅਰਪੋਰਟ ‘ਤੇ ਕਿਸੇ ਨੂੰ ਬੁਖਾਰ,ਸਕਿਨ ‘ਤੇ ਕੋਈ ਪਰੇਸ਼ਾਨੀ ਹੈ ਜਾਂ ਜੋੜਾਂ ਵਿੱਚ ਦਰਦ,ਬੈਕ ਪੇਨ,ਠੰਡ ਲੱਗੇ ਤਾਂ ਉਹ ਫੌਰਨ ਇਤਲਾਹ ਕਰੇ । ਅਜਿਹੇ ਮਰੀਜ ਨੂੰ ਵੱਖ ਕਰ ਦਿੱਤਾ ਜਾਵੇ । ਮੰਕੀਪਾਕਸ ਦੇ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਸਟਾਫ ਨੂੰ ਵੀ PPE ਕਿੱਟ ਪਾਉਣ ਦੇ ਨਿਰਦੇਸ਼ ਦਿੱਤੇ ਗਏ ਹਨ । ਇਸ ਤੋਂ ਪਹਿਲਾਂ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਮੁੱਖ ਸਕੱਤਰ ਪੀਕੇ ਮਿਸ਼ਰਾ ਨੇ ਐਮਪੋਕਸ ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਇੱਕ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿੱਚ ਜਲਦੀ ਪਛਾਣ ਲਈ ਨਿਗਰਾਨੀ ਵਧਾ ਦਿੱਤੀ ਗਈ।

Exit mobile version