The Khalas Tv Blog Punjab ਮੋਹਾਲੀ ‘ਚ ਵਿਜੀਲੈਂਸ ਦਫ਼ਤਰ ‘ਚੋਂ ਏਆਈਜੀ ਗ੍ਰਿਫ਼ਤਾਰ: ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਕੀਤਾ ਸੀ ਤਲਬ
Punjab

ਮੋਹਾਲੀ ‘ਚ ਵਿਜੀਲੈਂਸ ਦਫ਼ਤਰ ‘ਚੋਂ ਏਆਈਜੀ ਗ੍ਰਿਫ਼ਤਾਰ: ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਕੀਤਾ ਸੀ ਤਲਬ

AIG arrested from vigilance office in Mohali: He was summoned in the case of assets exceeding income.

ਮੁਹਾਲੀ : ਪੰਜਾਬ ਪੁਲਿਸ ਦੇ ਸਹਾਇਕ ਜਨਰਲ ਇੰਸਪੈਕਟਰ (ਏਆਈਜੀ) ਮਾਲਵਿੰਦਰ ਸਿੰਘ ਸਿੱਧੂ ਨੂੰ ਪੁਲਿਸ ਨੇ ਬੁੱਧਵਾਰ ਦੇਰ ਰਾਤ ਗ੍ਰਿਫ਼ਤਾਰ ਕਰ ਲਿਆ। ਉਸ ‘ਤੇ ਮੋਹਾਲੀ ਸਥਿਤ ਵਿਜੀਲੈਂਸ ਹੈੱਡਕੁਆਰਟਰ ‘ਚ ਅਧਿਕਾਰੀਆਂ ਨਾਲ ਦੁਰਵਿਵਹਾਰ ਕਰਨ ਅਤੇ ਧੱਕੇਸ਼ਾਹੀ ਕਰਨ ਦਾ ਦੋਸ਼ ਹੈ। ਇਸ ਸਬੰਧੀ ਥਾਣਾ ਫ਼ੇਜ਼-8 ਦੀ ਪੁਲੀਸ ਨੇ ਵੀ ਉਸ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਉਸ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਦਰਅਸਲ ਬੀਤੇ ਕੱਲ੍ਹ ਵਿਜੀਲੈਂਸ ਬਿਊਰੋ ਨੇ ਸਿੱਧੂ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ, ਐਸਸੀ ਸਰਟੀਫਿਕੇਟਾਂ ਸਬੰਧੀ ਖ਼ੁਦ ਜਾਂਚ ਅਧਿਕਾਰੀ ਬਣਨ ਅਤੇ ਆਪਣੀਆਂ ਸ਼ਕਤੀਆਂ ਦੀ ਦੁਰਵਰਤੋਂ ਕਰਨ ਦੇ ਮਾਮਲੇ ਦੀ ਜਾਂਚ ਲਈ ਤਲਬ ਕੀਤਾ ਸੀ। ਇਸ ਦੌਰਾਨ ਜਾਂਚ ਅਧਿਕਾਰੀਆਂ ਨੇ ਸਿੱਧੂ ਨੂੰ ਆਪਣਾ ਮੋਬਾਈਲ ਬਾਹਰ ਰੱਖਣ ਲਈ ਕਿਹਾ। ਇਸ ‘ਤੇ ਸਿੱਧੂ ਨੇ ਮੋਬਾਈਲ ਬਾਹਰ ਰੱਖਣ ਤੋਂ ਸਾਫ਼ ਇਨਕਾਰ ਕਰ ਦਿੱਤਾ।

ਉਸ ਨੇ ਕਿਹਾ ਕਿ ਉਹ ਆਪਣੀ ਪੁੱਛਗਿੱਛ ਰਿਕਾਰਡ ਕਰਨਾ ਚਾਹੁੰਦਾ ਹੈ। ਇਸ ਸਬੰਧੀ ਤਫ਼ਤੀਸ਼ੀ ਅਫ਼ਸਰਾਂ ਨੇ ਕਿਹਾ ਕਿ ਜਦੋਂ ਵੀ ਜਾਂਚ ਲਈ ਪੁੱਛ-ਪੜਤਾਲ ਹੁੰਦੀ ਹੈ ਤਾਂ ਨਾ ਤਾਂ ਕਿਸੇ ਤਰ੍ਹਾਂ ਦਾ ਮੋਬਾਈਲ ਫ਼ੋਨ ਲਿਆ ਜਾ ਸਕਦਾ ਹੈ ਅਤੇ ਨਾ ਹੀ ਪੁੱਛਗਿੱਛ ਦੀ ਰਿਕਾਰਡਿੰਗ ਕੀਤੀ ਜਾ ਸਕਦੀ ਹੈ।

ਇਸ ਦੌਰਾਨ ਜਦੋਂ ਉਸ ਨੂੰ ਜਾਇਦਾਦ ਸਬੰਧੀ ਵੇਰਵੇ ਦੇਣ ਲਈ ਇਕ ਫਾਰਮ ਸੌਂਪਿਆ ਗਿਆ ਤਾਂ ਉਸ ਦੀ ਜਾਂਚ ਅਧਿਕਾਰੀ ਨਾਲ ਤਕਰਾਰ ਹੋ ਗਈ। ਉਥੇ ਮੌਜੂਦ ਡੀਐਸਪੀ ਨਾਲ ਸਿੱਧੂ ਦੀ ਝਗੜਾ ਹੋਇਆ ਅਤੇ ਧੱਕਾ ਮੁੱਕੀ ਕੀਤੀ। ਉਸ ਨੂੰ ਭਰਨ ਲਈ ਦਿੱਤਾ ਗਿਆ ਫਾਰਮ ਵੀ ਪਾੜ ਦਿੱਤਾ ਗਿਆ।

ਮਾਮਲਾ ਵਧਦਾ ਦੇਖ ਡੀਐਸਪੀ ਨੇ ਤੁਰੰਤ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ। ਡੀਐਸਪੀ ਦੀ ਸ਼ਿਕਾਇਤ ’ਤੇ ਥਾਣਾ ਫੇਜ਼-8 ਵਿੱਚ ਏਆਈਜੀ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਏਆਈਜੀ ਦੀ ਪਤਨੀ ਅਤੇ ਬੱਚਿਆਂ ਦਾ ਕਹਿਣਾ ਹੈ ਕਿ ਵਿਜੀਲੈਂਸ ਉਨ੍ਹਾਂ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕਰ ਰਹੀ ਹੈ। ਉਸ ਨੂੰ ਸਵੇਰ ਤੋਂ ਪੁੱਛਗਿੱਛ ਲਈ ਬੁਲਾਇਆ ਗਿਆ ਸੀ ਅਤੇ ਸ਼ਾਮ ਨੂੰ ਵੀ ਰਿਹਾਅ ਨਹੀਂ ਕੀਤਾ ਗਿਆ। ਉਸ ਦਾ ਫ਼ੋਨ ਵੀ ਬੰਦ ਸੀ।

Exit mobile version