The Khalas Tv Blog Punjab ਨਜਾਇਜ਼ ਕਬਜ਼ਾ ਹਟਾਉਣ ਆਈ ਪੁਲਿਸ ਨੂੰ ਰਾਧਾ ਸੁਆਮੀ ਹਮਾਇਤੀਆਂ ਨੇ ਭਜਾਇਆ !
Punjab

ਨਜਾਇਜ਼ ਕਬਜ਼ਾ ਹਟਾਉਣ ਆਈ ਪੁਲਿਸ ਨੂੰ ਰਾਧਾ ਸੁਆਮੀ ਹਮਾਇਤੀਆਂ ਨੇ ਭਜਾਇਆ !

ਬਿਉਰੋ ਰਿਪੋਰਟ : ਯੋਗੀ ਸਰਕਾਰ ਪੀਲੇ ਪੰਜੇ ਦੇ ਨਾਲ ਨਜਾਇਜ਼ ਕਬਜ਼ੇ ਹਟਾਉਣ ਲਈ ਮਸ਼ਹੂਰ ਹੈ। ਪਰ ਐਤਵਾਰ ਨੂੰ ਯੂ ਪੀ ਦੀ ਬੀਜੇਪੀ ਸਰਕਾਰ ਰਾਧਾ ਸੁਆਮੀ ਦੇ ਗੈਰ ਕਾਨੂੰਨ ਕਬਜ਼ੇ ਹਟਾਉਣ ਵਿੱਚ ਪੂਰੀ ਤਰ੍ਹਾਂ ਨਾਲ ਲਾਚਾਰ ਨਜ਼ਰ ਆਈ ।

ਆਗਰਾ ਵਿੱਚ ਰਾਧਾ ਸੁਆਮੀ ਡੇਰੇ ਨੇ ਪੁਲਿਸ ਨੂੰ ਆਪਣੀ ਸਿਆਸੀ ਅਤੇ ਹੱਥਾਂ ਦੀ ਤਾਕਤ ਦਾ ਪੂਰਾ ਅਹਿਸਾਸ ਕਰਵਾ ਦਿੱਤਾ । ਇਸ ਦੌਰਾਨ ਇਲਜ਼ਾਮ ਹੈ ਕਿ ਪੁਲਿਸ ਪੂਰੀ ਤਰ੍ਹਾਂ ਨਾਲ ਗੋਡੇ ਟੇਕ ਦੀ ਹੋਈ ਨਜ਼ਰ ਆਈ ਅਤੇ ਰਾਧਾ ਸੁਆਮੀ ਡੇਰੇ ਦੇ ਹਮਾਇਤੀਆਂ ਨੇ ਪੁਲਿਸ ਨੂੰ ਭੱਜਾ-ਭੱਜਾ ਕੇ ਕੁੱਟਿਆ,ਜਿਸ ਤੋਂ ਬਾਅਦ ਪੁਲਿਸ ਇਲਾਕਾ ਛੱਡ ਕੇ ਭੱਜ ਗਈ । ਸਿਰਫ਼ ਇਨ੍ਹਾਂ ਹੀ ਨਹੀਂ ਡੇਰੇ ਨੇ ਔਰਤਾਂ ਨੂੰ ਡਾਂਗਾਂ ਦੇ ਨਾਲ ਅੱਗੇ ਖੜ੍ਹਾ ਕਰ ਦਿੱਤਾ ਗਿਆ ਅਤੇ ਬੱਚੇ ਅਤੇ ਬਜ਼ੁਰਗ ਵੀ ਬੁਲਾ ਲਏ ਪਰ ਡੇਰੇ ਨੂੰ ਕੁਝ ਨਹੀਂ ਹੋਣ ਦਿੱਤਾ ।

ਪੁਲਿਸ ਨੂੰ ਕੁੱਟਣ ਤੋਂ ਬਾਅਦ ਡੇਰੇ ਦੇ ਹਮਾਇਤੀਆਂ ਨੇ ਸਿੱਧਾ ਪ੍ਰਧਾਨ ਮੰਤਰੀ ਨਰਿੰਦਰ ਦੇ ਦਫ਼ਤਰ ਅਤੇ ਮੁੱਖ ਮੰਤਰੀ ਯੋਗੀ ਨੂੰ ਪੁਲਿਸ ਅਤੇ ਪ੍ਰਸ਼ਾਸਨ ਦੀ ਸ਼ਿਕਾਇਤ ਕਰਨ ਦੀ ਧਮਕੀ ਦਿੱਤੀ। ਡੇਰੇ ਰਾਧਾ ਸੁਆਮੀ ਵੱਲੋਂ ਕੀਤੀ ਗਈ ਹਿੰਸਕ ਕਾਰਵਾਈ ਤੋਂ ਬਾਅਦ ਸਵਾਲ ਉੱਠਣ ਲੱਗੇ ਹਨ ਕਿ ਪੁਲਿਸ ਹੁਣ ਇਨ੍ਹਾਂ ਖ਼ਿਲਾਫ਼ ਮੁੜ ਕਾਰਵਾਈ ਕਰਨ ਦੀ ਹਿੰਮਤ ਜੁਟਾਏਗੀ ਜਾਂ ਫਿਰ ਸਿਆਸੀ ਧਮਕੀ ਤੋਂ ਬਾਅਦ ਸ਼ਾਂਤ ਬੈਠ ਜਾਵੇਗੀ ।

ਇਸ ਤਰ੍ਹਾਂ ਵਿਵਾਦ ਸ਼ੁਰੂ ਹੋਇਆ

ਆਗਰਾ ਪ੍ਰਸ਼ਾਸਨ ਨੇ ਰਾਧਾ ਸੁਆਮੀ ਡੇਰੇ ਤੋਂ ਗੈਰ ਕਾਨੂੰਨੀ ਕਬਜ਼ਾ ਛਡਾਉਣ ਦੇ ਲਈ FIR ਦਰਜ ਕਰਵਾਈ ਸੀ । ਇਸ ਦੇ ਬਾਅਦ ਕਬਜ਼ਾ ਛੁਡਾਉਣ ਨੂੰ ਲੈ ਕੇ ਨੋਟਿਸ ਦਿੱਤਾ ਗਿਆ ਸੀ । ਸਮਾਂ ਖ਼ਤਮ ਹੋਣ ਦੇ ਬਾਵਜੂਦ ਜਦੋਂ ਰਾਧਾ ਸੁਆਮੀ ਡੇਰੇ ਨੇ ਨਜਾਇਜ਼ ਕਬਜ਼ਾ ਨਹੀਂ ਹਟਾਇਆ ਤਾਂ ਪੁਲਿਸ ਨੇ ਕਾਰਵਾਈ ਦਾ ਫ਼ੈਸਲਾ ਲਿਆ । ਪਰ ਰਾਧਾ ਸੁਆਮੀ ਪ੍ਰਸ਼ਾਸਨ ਨੇ ਪੁਲਿਸ ਨਾਲ ਵੀ ਦੋ-ਦੋ ਹੱਥ ਕਰਨ ਦਾ ਫ਼ੈਸਲਾ ਲਿਆ ਹੈ।

ਸਨਿੱਚਰਵਾਰ ਨੂੰ ਜਨਤਕ ਥਾਵਾਂ ‘ਤੇ ਰਾਧਾ ਸੁਆਮੀ ਡੇਰੇ ਵੱਲੋਂ ਬਣਾਏ ਗਏ ਬੋਰਡ ਬੁਲਡੋਜ਼ਰਾਂ ਨਾਲ ਤੋੜੇ ਗਏ । ਪਰ ਡੇਰੇ ਦੇ ਪਿੱਛੇ ਸਿਆਸੀ ਤਾਕਤ ਕਹਿ ਲਓ ਜਾਂ ਫਿਰ ਕੁਝ ਹੋਰ ਉਨ੍ਹਾਂ ਨੇ ਪ੍ਰਸ਼ਾਸਨ ਵੱਲੋਂ ਢਾਏ ਹੋਏ ਗੇਟ ਰਾਤੋਂ-ਰਾਤ ਬਣਾ ਲਏ ਅਤੇ ਬਾਕੀ ਥਾਵਾਂ ‘ਤੇ ਕੰਡਿਆਲੀ ਤਾਰਾਂ ਲਾ ਦਿੱਤੀਆਂ ।

ਐਤਵਾਰ ਨੂੰ ਜਦੋਂ ਪੁਲਿਸ ਦੀ ਟੀਮ ਡੇਰੇ ਦੇ ਗੇਟਾਂ ਅਤੇ ਨਜਾਇਜ਼ ਕਬਜ਼ੇ ਨੂੰ ਢਾਉਣ ਦੇ ਲਈ ਪਹੁੰਚੀ ਤਾਂ ਡੇਰੇ ਨੇ ਆਪਣੀ ਔਰਤਾਂ ਦੀ ਵਿੰਗ ਨੂੰ ਫ਼ੌਜ ਦੀ ਡਰੈੱਸ ਪਾ ਕੇ ਡਾਂਗਾਂ ਨਾਲ ਖੜ੍ਹਾ ਕਰ ਦਿੱਤਾ । ਔਰਤ ਵਿੰਗ ਡਾਂਗਾਂ ਦਾ ਪ੍ਰਦਰਸ਼ਨ ਕਰਦੀ ਰਹੀਆਂ ਅਤੇ ਹੋਲੀ-ਹੋਲੀ ਪੁਲਿਸ ਦੇ ਵਿੱਚ ਪਹੁੰਚ ਗਈ ਅਤੇ ਫਿਰ ਪੁਲਿਸ ਅਧਿਕਾਰੀਆਂ ਵੀ ਇਸ ਡਾਂਗਾਂ ਦੀ ਹੱਦ ਆ ਗਏ । ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਚਾਰੋ ਪਾਸੇ ਤੋਂ ਡੇਰੇ ਦੇ ਹਮਾਇਤੀਆਂ ਨੇ ਘੇਰਾ ਪਾ ਲਿਆ,ਧੱਕਾ-ਮੁੱਕੀ ਵਿੱਚ ਪੁਲਿਸ ਦੇ ਮੁਲਾਜ਼ਮ ਡੇਰੇ ਵੱਲੋਂ ਤਿਆਰ ਕੰਡਿਆਲੀ ਤਾਰਾਂ ‘ਤੇ ਡਿੱਗ ਦੇ ਰਹੇ ।

ਇਸ ਤੋਂ ਬਾਅਦ ਵੇਖਦੇ ਹੀ ਵੇਖਦੇ ਪਥਰਾਅ ਸ਼ੁਰੂ ਹੋ ਗਿਆ । ਡੇਰਾ ਰਾਧਾ ਸੁਆਮੀ ਦੇ ਹਮਾਇਤੀਆਂ ਨੇ ਹਿੰਸਕ ਰੂਪ ਧਾਰਨ ਕਰ ਲਿਆ ਅਤੇ ਪੁਲਿਸ ਨੂੰ ਭੱਜਣ ਦੇ ਲਈ ਮਜਬੂਰ ਕਰ ਦਿੱਤਾ । ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ ਪਰ ਡੇਰੇ ਦੇ ਹਮਾਇਤੀਆਂ ਦੀ ਗਿਣਤੀ ਇਨ੍ਹੀਂ ਜ਼ਿਆਦਾ ਸੀ ਕਿ ਉਨ੍ਹਾਂ ਨੂੰ ਜਾਨ ਬਚਾ ਕੇ ਭੱਜਣ ਦੇ ਲਈ ਮਜਬੂਰ ਹੋਣਾ ਪਿਆ । ਇਸ ਦੌਰਾਨ ਕਈ ਪੱਤਰਕਾਰਾਂ ਨੂੰ ਵੀ ਡੇਰਾ ਪ੍ਰੇਮੀਆਂ ਵੱਲੋਂ ਗੰਭੀਰ ਸੱਟਾ ਲੱਗੀਆਂ ਹਨ ।

ਫੋਰਸ ਸਮੇਂ ਸਿਰ ਨਹੀਂ ਪਹੁੰਚੀ

ਮਾਹੌਲ ਵਿਗੜ ਦਾ ਵੇਖ ਮੌਕੇ ‘ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਫੋਰਸ ਮੰਗੀ ਪਰ ਇੱਕ ਘੰਟੇ ਤੱਕ ਪੁਲਿਸ ਦੀ ਮਦਦ ਲਈ ਹੋਰ ਮੁਲਾਜ਼ਮ ਨਹੀਂ ਪਹੁੰਚੇ । ਹਾਲਾਤ ਵਿਗੜ ਦੇ ਰਹੇ । ਦੱਸਿਆ ਜਾ ਰਿਹਾ ਹੈ ਕਿ ਸਨਿੱਚਰਵਾਰ ਨੂੰ ਜਦੋਂ ਪ੍ਰਸ਼ਾਸਨ ਨੇ ਪੁਲਿਸ ਨਾਲ ਮਿਲ ਕੇ ਕਬਜ਼ਾ ਹਟਾਇਆ ਸੀ ਤਾਂ ਰਾਤੋਂ ਰਾਤ ਡੇਰੇ ਦੇ ਹਮਾਇਤੀਆਂ ਨੇ ਮੁੜ ਤੋਂ ਉਸ ਦੀ ਉਸਾਰੀ ਕਰ ਦਿੱਤੀ । ਉਨ੍ਹਾਂ ਨੂੰ ਪਤਾ ਸੀ ਕਿ ਪੁਲਿਸ ਐਤਵਾਰ ਨੂੰ ਵੀ ਹਟਾਉਣ ਆਏਗੀ ਤਾਂ ਉਨ੍ਹਾਂ ਨੇ ਪੂਰੀ ਤਿਆਰੀ ਕਰ ਲਈ ਸੀ । ਸਾਰੇ ਕੈਮਰੇ ਉਸ ਦਿਸ਼ਾ ਵਿੱਚ ਫਿਟ ਸਨ ਜਿੱਥੋਂ ਪੁਲਿਸ ਫੋਰਸ ‘ਤੇ ਨਜ਼ਰ ਰੱਖੀ ਜਾ ਸਕੇ। ਕੈਮਰੇ ਨੂੰ ਵੇਖ ਕੇ ਪੁਲਿਸ ‘ਤੇ ਹਮਲੇ ਦੀ ਨੀਤੀ ਤਿਆਰੀ ਕੀਤੀ ਗਈ ।

PMO ਅਤੇ ਮੁੱਖ ਮੰਤਰੀ ਪੋਰਟਲ ਦੀ ਧਮਕੀ ਦਿੱਤੀ ਗਈ

ਇੱਕ ਪਾਸੇ ਰਾਧਾ ਸੁਆਮੀ ਡੇਰੇ ਹਮਾਇਤੀ ਪੁਲਿਸ ‘ਤੇ ਹਮਲਾ ਕਰ ਰਹੇ ਸਨ ਦੂਜੇ ਪਾਸੇ ਸਿਆਸੀ ਧਮਕੀ ਦਿੰਦੇ ਹੋਏ ਕਹਿ ਰਹੇ ਸਨ ਅਸੀਂ ਪੁਲਿਸ ਦੀ ਕਾਰਵਾਈ ਦੀ ਪ੍ਰਧਾਨ ਮੰਤਰੀ ਦਫ਼ਤਰ ਨੂੰ ਧਮਕੀ ਦਿੱਤੀ ਹੈ । ਇਸ ਤੋਂ ਇਲਾਵਾ ਮੁੱਖ ਮੰਤਰੀ ਸ਼ਿਕਾਇਤ ਪੋਰਟਲ ‘ਤੇ ਉਲਟਾ ਪੁਲਿਸ ਦੀ ਸ਼ਿਕਾਇਤ ਦੇ ਵੀਡੀਓ ਭੇਜੇ ਜਾ ਰਹੇ ਸਨ । ਰਾਧਾ ਸੁਆਮੀ ਨੇ ਸਨਿੱਚਰਵਾਰ ਤੋਂ ਹੀ ਡੇਰੇ ਦੇ ਨਾਂ ‘ਤੇ ਹੈਸਟੈਗ ਮੁਹਿੰਮ ਸ਼ੁਰੂ ਕੀਤੀ ਸੀ ਅਤੇ ਹਮਾਇਤੀਆਂ ਨੂੰ ਇਕੱਠਾ ਹੋਣ ਦੀ ਅਪੀਲ ਕੀਤੀ ਜਾ ਰਹੀ ਹੈ ।

ਵਿਵਾਦ ਦੇ ਬਾਅਦ ਪੁਲਿਸ ਦੇ 14 ਮੁਲਾਜ਼ਮਾਂ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋਏ ਜਿਨ੍ਹਾਂ ਦਾ ਮੈਡੀਕਲ ਕਰਵਾਇਆ ਗਿਆ ਹੈ । ਉੱਧਰ ਡੇਰਾ ਰਾਧਾ ਸੁਆਮੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ 3 ਲੋਕਾਂ ਦੀ ਸੱਟ ਲੱਗਣ ਦੀ ਫ਼ੋਟੋਆਂ ਨਸ਼ਰ ਕੀਤੀਆਂ ਹਨ ।

ਇਸ ਪੂਰੀ ਘਟਨਾ ‘ਤੇ ਸਮਾਜਵਾਦੀ ਪਾਰਟੀ ਤੋਂ ਇਲਾਵਾ ਕਿਸੇ ਵੀ ਸਿਆਸੀ ਪਾਰਟੀ ਵੱਲੋਂ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਹੈ । ਸਾਰੀਆਂ ਹੀ ਪਾਰਟੀਆਂ ਨੂੰ ਵੋਟ ਬੈਂਕ ਨਜ਼ਰ ਆ ਰਿਹਾ ਹੈ। ਪੁਲਿਸ ਮੁਲਾਜ਼ਮਾਂ ਦਾ ਦਰਦ ਸ਼ਾਇਦ ਨਜ਼ਰ ਨਹੀਂ ਆ ਰਿਹਾ ਹੈ। ਯੋਗੀ ਸਰਕਾਰ ਨਜਾਇਜ਼ ਕਬਜ਼ੇ ਹਟਾਉਣ ਦੇ ਲਈ ਮਸ਼ਹੂਰ ਹੈ ਪਰ ਜਿਸ ਤਰ੍ਹਾਂ ਨਾਲ ਆਪਣੀ ਹੀ ਪੁਲਿਸ ਨੂੰ ਸ਼ਰੇਆਮ ਨਿਸ਼ਾਨਾ ਬਣਾਇਆ ਗਿਆ ਅਧਿਕਾਰੀਆਂ ਨੂੰ ਭਜਾਇਆ ਗਿਆ,ਕੋਈ ਵੀ ਆਗੂ ਬੋਲਣ ਨੂੰ ਤਿਆਰ ਨਹੀਂ ਹੈ

Exit mobile version