The Khalas Tv Blog Punjab ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ‘ਤੇ ਵਰ੍ਹੇ ਵਿਰੋਧੀ
Punjab

ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ‘ਤੇ ਵਰ੍ਹੇ ਵਿਰੋਧੀ

ਮੁਹਾਲੀ : ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਜੇਲ੍ਹ ਇੰਟਰਵਿਊ ਦੇ ਮਾਮਲੇ ‘ਚ ਲੰਘੇ ਕੱਲ੍ਹ ਇਹ ਗੱਲ ਸਹਾਮਣੇ ਆਈ ਸੀ ਕਿ ਲਾਰੇਂਸ ਬਿਸ਼ਨੋਈ ਦੀ ਪਹਿਲੀ ਇੰਟਰਵਿਊ ਸੀਆਈਏ ਖਰੜ ਦੇ ਪਰਿਸਰ ਵਿੱਚ ਅਤੇ ਦੂਜੀ ਇੰਟਰਵਿਊ ਰਾਜਸਥਾਨ ਦੀ ਜੇਲ੍ਹ ਵਿੱਚ ਹੋਈ ਹੈ।

ਇਸ ਤੋਂ ਬਾਅਦ ਵਿਰੋਧੀ ਧਿਰਾਂ ਨੇ ਪੰਜਾਬ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ‘ਤੇ ਸਵਾਲ ਚੁੱਕੇ ਹਨ। ਵੜਿੰਗ ਨੇ ਕਿਹਾ ਕਿ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਹੁਣ ਕਿਹੜਾ ਬਹਾਨਾ ਲਗਾਉਣਗੇ।

ਵੜਿੰਗ ਨੇ ਕਿਹਾ ਕਿ ਐਸਆਈਟੀ ਹੈਰਾਨ ਕਰ ਦੇਣ ਵਾਲਾ ਸੱਚ ਸਾਹਮਣੇ ਲੈ ਕੇ ਆਈ ਹੈ ਕਿ ਲਾਰੈਂਸ ਬਿਸ਼ਨੋਈ ਦੀ ਪਹਿਲੀ ਇੰਟਰਵਿਊ ਪੰਜਾਬ ਪੁਲਿਸ ਇੰਡ ਦੀ ਨਿਗਰਾਨੀ ਹੇਠ ਖਰੜ ਵਿੱਚ ਹੋਈ ਵੜਿੰਗ ਨੇ ਕਿਹਾ ਕਿ ? ਇਹ ਸਪੱਸ਼ਟ ਹੈ ਕਿ ਲਾਰੇਂਸ ਬਿਸ਼ਨੋਈ ਵਰਗੇ ਖਤਰਨਾਕ ਅਪਰਾਧੀਆਂ ਨੂੰ ਬਚਾਉਣ ਵਾਲੀ ਅਤੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਸੁਰੱਖਿਆ ਉਲੰਘਣਾਵਾਂ ਬਾਰੇ ਲਗਾਤਾਰ ਝੂਠ ਬੋਲਣ ਵਾਲੀ ਸਰਕਾਰ ਤੋਂ ਸਿੱਧੂ ਮੂਸੇਵਾਲਾ ਲਈ ਇਨਸਾਫ਼ ਅਸੰਭਵ ਹੈ। ਪ੍ਰਸ਼ਾਸਨ ਦੀ ਇਹ ਅਸਫਲਤਾ ਅਸਵੀਕਾਰਨਯੋਗ ਹੈ; ਇਹ ਲੋਕਾਂ ਦੇ ਭਰੋਸੇ ਨਾਲ ਧੋਖਾ ਹੈ।

ਇਸ ਤੋਂ ਬਾਅਦ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰ ਨੇ ਕਿ ਪੰਜਾਬ ਸਰਕਾਰ ‘ਤੇ ਸਵਾਲ ਚੁੱਕੇ ਹਨ। ਖਹਿਰਾ ਨੇ ਇੱਕ ਟਵੀਟ ਕਰਦਿਆਂ ਕਿਹਾ ਕਿ ਭਗਵੰਤ ਮਾਨ ਲਈ ਕੁਝ ਢੁਕਵੇਂ ਸਵਾਲ ਪੰਜਾਬ ਦੀਆਂ ਜੇਲ੍ਹਾਂ ਵਿੱਚ ਵੀਆਈਪੀ ਦਰਜਾ ਮਾਣ ਰਹੇ #ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਮੁੱਦੇ ‘ਤੇ ਸਰਕਾਰ।

  • ਪੁਲਿਸ ਹਿਰਾਸਤ ਵਿਚ ਬਿਸ਼ਨੋਈ ਦੀ ਵਾਇਰਲ ਹੋਈ ਇੰਟਰਵਿਊ ਦਾ ਪ੍ਰਬੰਧ ਕਰਨ ਲਈ ਕੌਣ ਜ਼ਿੰਮੇਵਾਰ ਹੈ?
  • ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਤੱਥ ਨੂੰ ਲੰਬੇ ਸਮੇਂ ਤੱਕ ਕਿਉਂ ਛੁਪਾਇਆ?
  • ਕੀ ਭਗਵੰਤ ਮਾਨ ਇਸ ਇੰਟਰਵਿਊ ਨੂੰ ਪ੍ਰਸਾਰਿਤ ਕਰਨ ਦੀ ਸਾਜ਼ਿਸ਼ ਰਚਣ ਵਾਲੇ ਸਾਰੇ ਲੋਕਾਂ ਖਿਲਾਫ ਬਣਦੀ ਕਾਰਵਾਈ ਕਰਨਗੇ?
  • ਜੇਕਰ ਇਨ੍ਹਾਂ ਅਹਿਮ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਗਏ ਤਾਂ ਇਹ ਮੰਨਿਆ ਜਾਵੇਗਾ ਕਿ ਆਮ ਆਦਮੀ ਪਾਰਟੀ
  • ਸਰਕਾਰ ,ਗੈਂਗਸਟਰਾਂ ਨਾਲ ਹੱਥ ਮਿਲਾ ਰਹੀ ਹੈ ਅਤੇ ਉਹਨਾਂ ਨੂੰ ਬਚਾਉਣ ਲਈ ਅੜੀ ਹੋਈ ਹੈ
Exit mobile version