The Khalas Tv Blog International ਤੁਰਕੀ ਤੋਂ ਬਾਅਦ ਹੁਣ ਚੀਨ ਤੇ ਤਾਜਿਕਸਤਾਨ ‘ਚ ਵੀ ਕੰਬੀ ਧਰਤੀ, ਤੜਕੇ ਆਇਆ ਜ਼ਬਰਦਸਤ ਭੂਚਾਲ
International

ਤੁਰਕੀ ਤੋਂ ਬਾਅਦ ਹੁਣ ਚੀਨ ਤੇ ਤਾਜਿਕਸਤਾਨ ‘ਚ ਵੀ ਕੰਬੀ ਧਰਤੀ, ਤੜਕੇ ਆਇਆ ਜ਼ਬਰਦਸਤ ਭੂਚਾਲ

ਚੀਨ ਨੇ ਤਾਜਿਕਸਤਾਨ ਦੀ ਸਰਹੱਦ ਨੇੜੇ 7.3 ਤੀਬਰਤਾ ਦੇ ਭੂਚਾਲ ਦੀ ( Earthquake In Tajikistan China) ਸੂਚਨਾ ਦਿੱਤੀ ਹੈ। ਚੀਨ ਦੇ ਸਰਕਾਰੀ ਟੈਲੀਵਿਜ਼ਨ ਸੀਸੀਟੀਵੀ ਨੇ ਦੱਸਿਆ ਕਿ ਚੀਨ ਦੇ ਸ਼ਿਨਜਿਆਂਗ ਖੇਤਰ ਅਤੇ ਤਜ਼ਾਕਿਸਤਾਨ ਦੀ ਸਰਹੱਦ ਦੇ ਨੇੜੇ ਸਵੇਰੇ 8:37 ਵਜੇ (0037 GMT) ‘ਤੇ 7.3 ਤੀਬਰਤਾ ਦਾ ਭੂਚਾਲ ਆਇਆ।

ਸੀਸੀਟੀਵੀ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਚੀਨ ਦੇ ਨਾਲ ਲੱਗਦੀ ਸਰਹੱਦ ਤੋਂ ਕਰੀਬ 82 ਕਿਲੋਮੀਟਰ ਦੂਰ ਸੀ। ਭੂਚਾਲ ਇੰਨਾ ਜ਼ਬਰਦਸਤ ਸੀ ਕਿ ਇਸ ਦੇ ਝਟਕੇ ਸ਼ਿਨਜਿਆਂਗ ਖੇਤਰ ਦੇ ਪੱਛਮੀ ਹਿੱਸੇ ਦੇ ਕਸ਼ਗਰ ਅਤੇ ਆਰਟੈਕਸ ਵਿੱਚ ਵੀ ਮਹਿਸੂਸ ਕੀਤੇ ਗਏ। ਸੀਸੀਟੀਵੀ ਦੇ ਅਨੁਸਾਰ, ਭੂਚਾਲ ਦਾ ਕੇਂਦਰ ਧਰਤੀ ਦੀ ਸਤ੍ਹਾ ਤੋਂ 5 ਕਿਲੋਮੀਟਰ ਹੇਠਾਂ ਸੀ, ਜਿੱਥੋਂ ਔਸਤ ਉਚਾਈ ਲਗਭਗ 4,655 ਮੀਟਰ (15,300 ਫੁੱਟ) ਹੈ।

ਤੁਰਕੀ ਅਤੇ ਸੀਰੀਆ ਵਿੱਚ ਭੂਚਾਲ ਕਾਰਨ ਹਜ਼ਾਰਾਂ ਲੋਕ ਮਾਰੇ ਗਏ

ਇਹ ਭੂਚਾਲ ਅਜਿਹੇ ਸਮੇਂ ‘ਚ ਆਇਆ ਹੈ, ਜਦੋਂ ਕਿ ਕੁਝ ਦਿਨ ਪਹਿਲਾਂ ਹੀ ਇਸ ਤਬਾਹੀ ਨੇ ਤੁਰਕੀ ਅਤੇ ਸੀਰੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। 6 ਫਰਵਰੀ ਨੂੰ ਆਏ ਸ਼ਕਤੀਸ਼ਾਲੀ ਭੂਚਾਲ ਨੇ ਦੋਵਾਂ ਦੇਸ਼ਾਂ ਵਿੱਚ ਤਬਾਹੀ ਦਾ ਨਜ਼ਾਰਾ ਲਿਆ ਦਿੱਤਾ। 44 ਹਜ਼ਾਰ ਤੋਂ ਵੱਧ ਲੋਕ ਆਪਣੀ ਜਾਨ ਗੁਆ ​​ਚੁੱਕੇ ਹਨ, ਜਦੋਂ ਕਿ 15 ਲੱਖ ਲੋਕ ਬੇਘਰ ਹੋ ਗਏ ਹਨ। ਤੁਰਕੀ ਅਤੇ ਸੀਰੀਆ ‘ਚ ਆਏ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 7.8 ਮਾਪੀ ਗਈ।

ਇੰਨਾ ਹੀ ਨਹੀਂ ਤੁਰਕੀ ਅਤੇ ਸੀਰੀਆ ‘ਚ 20 ਫਰਵਰੀ ਨੂੰ ਫਿਰ ਤੋਂ ਭਿਆਨਕ ਭੂਚਾਲ ਆਇਆ, ਜਿਸ ‘ਚ ਹੁਣ ਤੱਕ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਤੁਰਕੀ ਦੇ ਆਫ਼ਤ ਪ੍ਰਬੰਧਨ ਅਥਾਰਟੀ ਨੇ ਕਿਹਾ ਕਿ ਸੋਮਵਾਰ ਨੂੰ 6.4 ਤੀਬਰਤਾ ਦੇ ਭੂਚਾਲ ਤੋਂ ਬਾਅਦ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ 294 ਹੋਰ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ 18 ਦੀ ਹਾਲਤ ਗੰਭੀਰ ਹੈ।

Exit mobile version