ਕੰਗਨਾ ਰਣੌਤ ਦੀ ਵਿਵਾਦਗ੍ਰਸਤ ਫਿਲਮ ‘ਐਮਰਜੈਂਸੀ’ (Kangana Ranaut Film Emergency) ਨੂੰ ਰਿਲੀਜ਼ ਡੇਟ ਮਿਲ ਗਈ ਹੈ। ‘ਐਮਰਜੈਂਸੀ’ ਹੁਣ ਸਾਲ 2025 ‘ਚ ਰਿਲੀਜ਼ ਹੋਣ ਜਾ ਰਹੀ ਹੈ। ਕੰਗਨਾ ਰਣੌਤ ਨੇ ਅੱਜ 18 ਨਵੰਬਰ ਨੂੰ ਸੋਸ਼ਲ ਮੀਡੀਆ ‘ਤੇ ਜਾ ਕੇ ਫਿਲਮ ‘ਐਮਰਜੈਂਸੀ’ ਦੀ ਨਵੀਂ ਰਿਲੀਜ਼ ਡੇਟ ਦਾ ਐਲਾਨ ਕੀਤਾ। ‘ਐਮਰਜੈਂਸੀ’ ਲੰਬੇ ਸਮੇਂ ਤੋਂ ਚਰਚਾ ਅਤੇ ਵਿਵਾਦਾਂ ‘ਚ ਰਹੀ ਹੈ। ਕੰਗਨਾ ਰਣੌਤ ਨੇ ਕਈ ਦਿਨਾਂ ਬਾਅਦ ਸੀਬੀਐਫਏਸੀ ਯਾਨੀ ਕਿ ਸੇਮਬਰ ਬੋਰਡ ਤੋਂ ਸਰਟੀਫਿਕੇਟ ਮਿਲਣ ਤੋਂ ਬਾਅਦ ਆਪਣੀ ਫਿਲਮ ‘ਐਮਰਜੈਂਸੀ’ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ‘ਐਮਰਜੈਂਸੀ’ 17 ਜਨਵਰੀ 2025 ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਕੰਗਨਾ ਨੇ ਇੰਸਟਾਗ੍ਰਾਮ ਉਤੇ ਫਿਲਮ ਦੀ ਨਵੀਂ ਰਿਲੀਜ਼ ਮਿਤੀ ਸਾਂਝੀ ਕੀਤੀ ਅਤੇ ਲਿਖਿਆ, ’17 ਜਨਵਰੀ 2025…ਦੇਸ਼ ਦੀ ਸਭ ਤੋਂ ਸ਼ਕਤੀਸ਼ਾਲੀ ਔਰਤ ਦੀ ਮਹਾਂਕਾਵਿ ਗਾਥਾ ਅਤੇ ਉਹ ਪਲ ਜਿਸਨੇ ਭਾਰਤ ਦੀ ਕਿਸਮਤ ਨੂੰ ਬਦਲ ਦਿੱਤਾ। ਐਮਰਜੈਂਸੀ-ਸਿਨੇਮਾਘਰਾਂ ਵਿੱਚ ਆਉਣ ਲਈ ਤਿਆਰ ਹੈ।’
17th January 2025 – The epic saga of the nation’s most powerful woman and the moment that altered India’s destiny. #Emergency – Unveils Only in cinemas on 17.01.2025! @KanganaTeam @AnupamPKher #SatishKaushik @shreyastalpade1 #MahimaChaudhry @milindrunning #VishakNair… pic.twitter.com/dC0gnYSNlW
— Kangana Ranaut (@KanganaTeam) November 18, 2024
ਫਿਲਮ ਵਿੱਚ ਕੀਤੇ ਗਏ ਨੇ ਕਈ ਬਦਲਾਅ
ਉਲੇਖਯੋਗ ਹੈ ਕਿ ਸੈਂਸਰ ਬੋਰਡ ਨੇ ਫਿਲਮ ‘ਚ ਲਗਭਗ 13 ਕੱਟ ਅਤੇ ਬਦਲਾਅ ਕਰਨ ਲਈ ਕਿਹਾ ਸੀ, ਜਿਸ ‘ਤੇ ਅਦਾਕਾਰਾ ਅਤੇ ਉਸ ਦੀ ਟੀਮ ਨੇ ਸਹਿਮਤੀ ਜਤਾਈ ਅਤੇ ਫਿਲਮ ਨੂੰ UA ਸਰਟੀਫਿਕੇਟ ਨਾਲ ਪਾਸ ਕਰ ਦਿੱਤਾ ਗਿਆ।
ਸਿੱਖ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਸੀ ਵਿਰੋਧ
ਦੱਸ ਦਈਏ ਕਿ ਫਿਰ ਦਾ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ। ਐਸਜੀਪੀਸੀ ਵੱਲੋਂ ਕਿਹਾ ਗਿਆ ਸੀ ਕਿ ਫਿਲਮ ਵਿੱਚ ਸਿੱਖ ਵਿਰੋਧੀ ਭਾਵਨਾ ਵਾਲੇ ਸੀਨ ਦਿਖਾਏ ਗਏ ਹਨ ਜੋ ਕਿ ਇਤਰਾਜ਼ਯੋਗ ਹਨ। ਇਸ ਸਬੰਧੀ ਐਸਜੀਪੀਸੀ ਵੱਲੋਂ ਫਿਲਮ ਨਿਰਮਾਤਾਵਾਂ ਨੂੰ ਨੋਟਿਸ ਵੀ ਭੇਜਿਆ ਗਿਆ ਸੀ।
ਵਿਵਾਦਾਂ ਕਾਰਨ ਇਸ ਫਿਲਮ ਨੂੰ ਸੈਂਸਰ ਬੋਰਡ ਵੱਲੋਂ ਸਰਟੀਫਿਕੇਟ ਨਹੀਂ ਦਿੱਤਾ ਗਿਆ, ਜਿਸ ਕਾਰਨ ਇਸ ਦੀ ਰਿਲੀਜ਼ ਅਟਕ ਗਈ ਹੈ। ਇਹ ਫਿਲਮ 6 ਸਤੰਬਰ ਨੂੰ ਰਿਲੀਜ਼ ਹੋਣੀ ਸੀ। ਐਡਵੋਕੇਟ ਇਮਾਨ ਸਿੰਘ ਖਾਰਾ ਦੀ ਤਰਫੋਂ ਫਿਲਮ ਐਮਰਜੈਂਸੀ ਦੇ ਖਿਲਾਫ ਪਟੀਸ਼ਨ ਦਾਇਰ ਕੀਤੀ ਗਈ ਸੀ। ਜਿਸ ਦੀ ਸੁਣਵਾਈ ਪਿਛਲੇ ਹਫਤੇ ਹੋਈ ਸੀ। ਸੈਂਸਰ ਬੋਰਡ ਨੇ ਅਦਾਲਤ ਵਿੱਚ ਆਪਣਾ ਜਵਾਬ ਦਾਇਰ ਕੀਤਾ ਕਿ ਇਸ ਫਿਲਮ ਦੀ ਰਿਲੀਜ਼ ਲਈ ਸਰਟੀਫਿਕੇਟ ਅਜੇ ਜਾਰੀ ਨਹੀਂ ਕੀਤਾ ਗਿਆ ਸੀ।