The Khalas Tv Blog Manoranjan ਰੱਬ ਦਾ ਰੇਡੀਓ ਤੋਂ ਬਾਅਦ, ਮੁੜ ਇਕੱਠੀਆਂ ਨਜ਼ਰ ਆਉਣਗੀਆਂ ਮੈਂਡੀ ਤੱਖਰ ਤੇ ਸਿੰਮੀ ਚਾਹਲ
Manoranjan

ਰੱਬ ਦਾ ਰੇਡੀਓ ਤੋਂ ਬਾਅਦ, ਮੁੜ ਇਕੱਠੀਆਂ ਨਜ਼ਰ ਆਉਣਗੀਆਂ ਮੈਂਡੀ ਤੱਖਰ ਤੇ ਸਿੰਮੀ ਚਾਹਲ

ਬਿਊਰੋ ਰਿਪੋਰਟ (22 ਸਤੰਬਰ, 2025): ਪੰਜਾਬੀ ਸਿਨੇਮਾ ਹਾਸੇ ਤੇ ਡਰਾਮੇ ਦੀ ਇੱਕ ਨਵੀਂ ਲਹਿਰ ਦਾ ਸਵਾਗਤ ਕਰਨ ਜਾ ਰਿਹਾ ਹੈ। ਆਉਣ ਵਾਲੀ ਫਿਲਮ “ਟੁੱਟ ਪੈਣੀ ਇੰਗਲਿਸ਼ ਨੇ!” ਨਾਲ। “ਰੱਬ ਦਾ ਰੇਡੀਓ” “ਬੰਬੂਕਾਟ” ਅਤੇ “ਦਾਣਾ ਪਾਣੀ” ਵਰਗੀਆਂ ਸੁਪਰਹਿੱਟ ਫਿਲਮਾਂ ਦੇ ਲੇਖਕ ਜੱਸ ਗਰੇਵਾਲ ਇਸ ਵਾਰੀ ਵੀ ਦਰਸ਼ਕਾਂ ਲਈ ਲੈ ਕੇ ਆ ਰਹੇ ਹਨ ਇਕ ਕਹਾਣੀ ਜਿਸ ਵਿੱਚ ਹਾਸਾ ਵੀ ਹੈ, ਦਿਲ ਨੂੰ ਛੂਹਣ ਵਾਲੇ ਜਜ਼ਬਾਤ ਵੀ ਹਨ।

ਫਿਲਮ ਵਿੱਚ ਸਿੰਮੀ ਚਾਹਲ ਅਤੇ ਮੈਂਡੀ ਟੱਖਰ ਮੁੜ ਇਕੱਠੀਆਂ ਨਜ਼ਰ ਆਉਣਗੀਆਂ, ਜੋ ਕਿ ਪਹਿਲਾਂ ਵੀ “ਰੱਬ ਦਾ ਰੇਡੀਓ” ਵਿੱਚ ਆਪਣੇ ਕਿਰਦਾਰਾਂ ਨਾਲ ਦਰਸ਼ਕਾਂ ਦੇ ਦਿਲ ਜਿੱਤ ਚੁੱਕੀਆਂ ਹਨ। ਇਨ੍ਹਾਂ ਦੇ ਨਾਲ ਸਤਵਿੰਦਰ ਸਿੰਘ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ। ਵਰਿੰਦਰ ਸ਼ਰਮਾ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ ਹਾਸੇ ਤੇ ਡਰਾਮੇ ਦਾ ਬੇਹਤਰੀਨ ਮਿਲਾਪ ਹੋਵੇਗੀ ਜੋ ਸ਼ੁਰੂ ਤੋਂ ਅਖ਼ੀਰ ਤੱਕ ਦਰਸ਼ਕਾਂ ਨੂੰ ਆਪਣੇ ਨਾਲ ਜੋੜ ਕੇ ਰੱਖੇਗੀ।

2026 ਵਿੱਚ ਰਿਲੀਜ਼ ਹੋਣ ਜਾ ਰਹੀ “ਟੁੱਟ ਪੈਣੀ ਇੰਗਲਿਸ਼ ਨੇ!” ਪੰਜਾਬੀ ਕਹਾਣੀਕਾਰੀਆਂ ਦੀ ਖੂਬਸੂਰਤੀ ਨੂੰ ਮੁੜ ਵੱਡੇ ਪਰਦੇ ’ਤੇ ਚਮਕਾਏਗੀ। ਦਰਸ਼ਕਾਂ ਨੂੰ ਇਸ ਵਿੱਚ ਮਨੋਰੰਜਨ, ਭਾਵਨਾਵਾਂ ਅਤੇ ਯਾਦਗਾਰ ਪਲਾਂ ਨਾਲ ਭਰਪੂਰ ਇੱਕ ਸ਼ਾਨਦਾਰ ਸਿਨੇਮੈਟਿਕ ਤਜਰਬਾ ਮਿਲੇਗਾ।

Exit mobile version