The Khalas Tv Blog India ਪੱਕੀ ਖੁਸ਼ਖ਼ਬਰੀ : ਹੁਣ ਨਵੀਂ ਬਾਈਕ ਤੇ ਕਾਰ ਮਿਲੇਗੀ ਅੱਧੀ ਕੀਮਤ ‘ਚ ! FUEL ਵੀ 50% ਘਟੇਗਾ
India

ਪੱਕੀ ਖੁਸ਼ਖ਼ਬਰੀ : ਹੁਣ ਨਵੀਂ ਬਾਈਕ ਤੇ ਕਾਰ ਮਿਲੇਗੀ ਅੱਧੀ ਕੀਮਤ ‘ਚ ! FUEL ਵੀ 50% ਘਟੇਗਾ

ਸੜਕ ਅਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਗੱਡੀਆਂ ਅਤੇ ਬਾਇਕਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ

‘ਦ ਖ਼ਾਲਸ ਬਿਊਰੋ : ਬਾਈਕ ਅਤੇ ਕਾਰ ਚਲਾਉਣ ਵਾਲਿਆਂ ਨੂੰ ਕੇਂਦਰੀ ਟਰਾਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਡਬਲ ਖ਼ੁਸ਼ਖਬਰੀ ਦਿੱਤੀ। ਉਨ੍ਹਾਂ ਦਾਅਵਾ ਕੀਤਾ ਕਿ 1 ਸਾਲ ਦੇ ਅੰਦਰ ਸਰਕਾਰ ਇਲੈਕਟ੍ਰਿਕ ਗੱਡੀਆਂ ਦੀ ਕੀਮਤ ਪੈਟਰੋਲ ਦੀਆਂ ਕੀਮਤਾਂ ਦੇ ਬਰਾਬਰ ਕਰਨ ਜਾ ਰਹੀ ਹੈ। ਇਸ ਵਕਤ ਇਲੈਕਟ੍ਰਿਕ ਗੱਡੀਆਂ ਦੀ ਕੀਮਤ ਪੈਟਰੋਲ ਤੋਂ ਤਕਰੀਬਨ ਡਬਲ ਹਨ। ਇਲੈਕਟ੍ਰਿਕ ਗੱਡੀਆਂ ਨਾਲ ਇੱਕ ਹੋਰ ਵੱਡਾ ਫਾਇਦਾ ਹੋਵੇਗਾ । ਗੱਡੀ ਦੀ Average ਵੱਧ ਹੋਵੇਗੀ ਅਤੇ Fuel ਦੀ ਕੀਮਤ ਘੱਟ। ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਇੱਕ ਪ੍ਰੋਗਰਾਮ ਵਿੱਚ ਕਿਹਾ ਇਲੈਕਟ੍ਰਿਕ ਗੱਡੀਆਂ ‘ਤੇ ਸਰਕਾਰ ਤੇਜੀ ਨਾਲ ਕੰਮ ਕਰ ਰਹੀ ਹੈ ਅਤੇ ਅਗਲੇ ਸਾਲ ਤੱਕ ਇਸ ਦੀ ਕੀਮਤ ਪੈਟਰੋਲ ਦੀਆਂ ਗੱਡੀਆਂ ਦੇ ਬਰਾਬਰ ਪਹੁੰਚ ਜਾਵੇਗੀ ਅਤੇ ਇਹ ਇੱਕ ਕਰਾਂਤੀਕਾਰੀ ਕਦਮ ਹੋਵੇਗਾ।

ਗੱਡੀਆਂ ਦੀ ਕੀਮਤ ਵਿੱਚ ਅੰਤਰ

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਦੱਸਿਆ ਕਿ ਪੈਟਰੋਲ ਉੱਤੇ ਜੇਕਰ ਤੁਸੀਂ 100 ਰੁਪਏ ਖਰਚ ਕਰਦੇ ਹੋ ਤਾਂ ਇਲੈਕਟ੍ਰਿਕ ਗੱਡੀ ‘ਤੇ ਸਿਰਫ਼ 10 ਰੁਪਏ ਦੀ ਲਾਗਤ ਆਵੇਗੀ। ਕੁਝ ਦਿਨ ਪਹਿਲਾਂ ਹੀ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਗ੍ਰੀਨ ਹਾਈਡ੍ਰੋਜਨ ਫਿਊਲ ਕਾਰ ਲਾਂਚ ਕੀਤੀ ਸੀ। ਇਸ ਕਾਰ ਨੂੰ ਚਲਾਉਣ ਵਿੱਚ ਸਿਰਫ਼ 1 ਰੁਪਏ ਫ੍ਰੀ ਕਿਲੋਮੀਟਰ ਦਾ ਖਰਚ ਆਉਂਦਾ ਹੈ ਜਦਕਿ ਪੈਟਰੋਲ ਵਿੱਚ 5 ਤੋਂ 7 ਗੁਣਾ ਜ਼ਿਆਦਾ ਯਾਨੀ 5 ਤੋਂ 7 ਰੁਪਏ ਪ੍ਰਤੀ ਕਿਲੋਮੀਟਰ, ਇਸ ਪ੍ਰੋਜੈਕਟ ‘ਤੇ ਇੱਕ ਕਾਰ ਕੰਪਨੀ ਜੋਰਾ-ਸ਼ੋਰਾ ਨਾਲ ਕੰਮ ਸ਼ੁਰੂ ਕਰ ਦਿੱਤਾ ਹੈ।

ਪ੍ਰਦੂਸ਼ਣ ਵਿੱਚ ਵੀ ਕਮੀ ਆਵੇਗੀ

ਇਲੈਕਟ੍ਰਿਕ ਗੱਡੀਆਂ ਦੀ ਕੀਮਤ ਘੱਟ ਹੋਣ ਦੀ ਵਜ੍ਹਾ ਕਰਕੇ ਵੱਡੀ ਗਿਣਤੀ ਵਿੱਚ ਲੋਕ ਇਲੈਕਟ੍ਰਾਨਿਕ ਗੱਡੀਆਂ ਖਰੀਦਣਗੇ । ਜਿਸ ਦੀ ਵਜ੍ਹਾ ਕਰਕੇ ਪ੍ਰਦੂਸ਼ਣ ਵੀ ਘੱਟ ਹੋਵੇਗਾ। ਪੈਟਰੋਲ ਅਤੇ ਡੀਜ਼ਲ ਦੀਆਂ ਗੱਡੀਆਂ ਦੇ ਨਾਲ ਪ੍ਰਦੂਸ਼ਣ ਵੀ ਵੱਡੀ ਮਾਤਰਾ ਵਿੱਚ ਹੁੰਦਾ ਹੈ ਅਤੇ ਇਸ ਦਾ ਵਾਤਾਵਰਣ ‘ਤੇ ਬੁਰਾ ਅਸਰ ਪੈਂਦਾ ਹੈ,ਸਿਰਫ਼ ਭਾਰਤ ਹੀ ਨਹੀਂ ਪੂਰੀ ਦੁਨੀਆ ਵਿੱਚ ਪ੍ਰਦੂਸ਼ਣ ਵੱਡੀ ਚੁਣੌਤੀ ਹੈ,ਜਿਸ ਤਰ੍ਹਾਂ ਇੰਗਲੈਂਡ ਅਤੇ ਯੁਰੋਪ ਵਰਗੇ ਠੰਡੇ ਮੁਲਕਾਂ ਵਿੱਚ ਇਸ ਵਾਰ ਰਿਕਾਰਡ ਗਰਮੀ ਪੈ ਰਹੀ ਹੈ ਉਹ ਵਧੇ ਪ੍ਰਦੂਸ਼ਣ ਦਾ ਹੀ ਨਤੀਜਾ ਹੈ।

Exit mobile version