The Khalas Tv Blog Punjab ਨਵੀਂ ਰਿਪੋਰਟ ਦੇ ਬਾਅਦ ਅਡਾਨੀ ਦੇ 9 ਸੇਅਰ ਡਿੱਗੇ ! ਹੇਰਾ-ਫੇਰੀ ਦਾ ਵੱਡਾ ਇਲਜ਼ਾਮ ! ਕੰਪਨੀ ਨੂੰ ਦੇਣੀ ਪਈ ਇਹ ਸਫਾਈ !
Punjab

ਨਵੀਂ ਰਿਪੋਰਟ ਦੇ ਬਾਅਦ ਅਡਾਨੀ ਦੇ 9 ਸੇਅਰ ਡਿੱਗੇ ! ਹੇਰਾ-ਫੇਰੀ ਦਾ ਵੱਡਾ ਇਲਜ਼ਾਮ ! ਕੰਪਨੀ ਨੂੰ ਦੇਣੀ ਪਈ ਇਹ ਸਫਾਈ !

ਬਿਉਰੋ ਰਿਪੋਰਟ : ਅਡਾਨੀ ਗਰੁੱਪ ‘ਤੇ ਵੀਰਵਾਰ 31 ਅਗਸਤ ਨੂੰ ਇੱਕ ਨਵੀਂ ਵਿਦੇਸ਼ੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਕੰਪਨੀ ਦੇ 10 ਸ਼ੇਅਰਾਂ ਵਿੱਚੋ 9 ਵਿੱਚ ਗਿਰਾਵਟ ਦਰਜ ਕੀਤੀ ਗਈ । ਆਰਗੇਨਾਇਜ਼ਡ ਕ੍ਰਾਈਮ ਐਂਡ ਕਰਪਸ਼ਨ ਰਿਪੋਰਟ ਪ੍ਰੋਜੈਕਟ (OCCRP) ਨੇ ਦਾਅਵਾ ਕੀਤਾ ਹੈ ਕਿ ਅਡਾਨੀ ਗਰੁੱਪ ਦੇ ਨਿਵੇਸ਼ਕਾਂ ਨੇ ਚੁੱਪ-ਚਪੀਤੇ ਆਪ ਆਪਣੇ ਸ਼ੇਅਰਾਂ ਨੂੰ ਖਰੀਦ ਕੇ ਬਾਜ਼ਾਰ ਵਿੱਚ ਲੱਖਾਂ ਡਾਲਰ ਦਾ ਨਿਵੇਸ਼ ਕੀਤਾ ਹੈ ।

ਹਾਲਾਂਕਿ ਗਰੁੱਪ ਨੇ ਇਨ੍ਹਾਂ ਇਲਜ਼ਾਮਾਂ ਨੂੰ ਖਾਰਜ ਕੀਤਾ ਹੈ ਅਤੇ ਕਿਹਾ ਹੈ ਇਹ ਬਦਨਾਮ ਕਰਨ ਅਤੇ ਮੁਨਾਫਾ ਕਮਾਉਣ ਦੀ ਸਾਜਿਸ਼ ਹੈ। OCCRP ਨੇ ਆਪਣੀ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਅਡਾਨੀ ਗਰੁੱਪ ਦੀ ਕੰਪਨੀ ਨੇ ਮਾਰੀਸ਼ੀਅਸ ਦੇ ਗੁਮਨਾਮ ਨਿਵੇਸ਼ ਫੰਡ ਦੇ ਜ਼ਰੀਏ ਗਰੁੱਪ ਦੇ ਸ਼ੇਅਰਾਂ ਵਿੱਚ ਕਰੋੜਾਂ ਦਾ ਨਿਵੇਸ਼ ਕੀਤਾ ਹੈ ।

ਅਡਾਨੀ ਗਰੁੱਪ ਦੀ ਸਫਾਈ

ਅਡਾਨੀ ਗਰੁੱਪ ਦਾ ਕਹਿਣਾ ਹੈ ਕਿ ਅਸੀਂ ਇਨ੍ਹਾਂ ਇਲਜ਼ਾਮਾਂ ਨੂੰ ਖਾਰਜ ਕਰਦੇ ਹਾਂ । ਇਹ ਨਿਊਜ਼ ਰਿਪੋਰਟ ਤਰਕਹੀਨ ਹਿੰਡਨਬਰਗ ਰਿਪੋਰਟ ਨੂੰ ਫਿਰ ਤੋਂ ਜ਼ਿੰਦਾ ਕਰਨ ਦੀ ਕੋਸ਼ਿਸ਼ ਲੱਗ ਦੀ ਹੈ । ਅਡਾਨੀ ਗਰੁੱਪ ਨੇ ਕਿਹਾ ਕਿ OCCRP ਨੇ ਜੋ ਇਲਜ਼ਾਮ ਲਗਾਏ ਹਨ ਉਹ ਇੱਕ ਦਹਾਕੇ ਪਹਿਲਾਂ ਬੰਦ ਹੋ ਚੁੱਕੇ ਮਾਮਲਿਆਂ ਨਾਲ ਜੁੜਿਆ ਹੈ । ਉਸ ਵਕਤ DRI ਨੇ ਓਵਰ ਇਨਵਾਇਸਿੰਗ,ਵਿਦੇਸ਼ ਵਿੱਚ ਫੰਡ ਟਰਾਂਸਫਰ,ਰਿਲੇਟਿਡ ਪਾਰਟੀ ਟਰਾਂਸਜੈਕਸ਼ਨ ਦੇ ਜ਼ਰੀਏ ਨਿਵੇਸ਼ ਦੇ ਇਲਜ਼ਾਮਾ ਦੀ ਜਾਂਚ ਕੀਤੀ ਸੀ । ਮਾਰਚ 2023 ਵਿੱਚ ਸੁਪਰੀਮ ਕੋਰਟ ਨੇ ਸਾਡੇ ਪੱਖ ਵਿੱਚ ਫੈਸਲਾ ਸੁਣਾਇਆ ਅਤੇ ਮਾਮਲਾ ਬੰਦ ਕਰ ਦਿੱਤਾ ਸੀ।

ਕੰਪਨੀ ਦੇ ਸ਼ੇਅਰ ਡਿੱਗਾ ਕੇ ਮੁਨਾਫਾ ਕਮਾਉਣ ਦੀ ਕੋਸ਼ਿਸ਼

ਅਡਾਨੀ ਗਰੁੱਪ ਨੇ ਕਿਹਾ ਇਹ ਬਹੁਤ ਹੀ ਮਾੜੀ ਗੱਲ ਹੈ ਕਿ ਇੱਕ ਪਬਲਿਕੇਸ਼ਨ ਨੇ ਜਿੰਨਾਂ ਨੇ ਸਾਨੂੰ ਸਵਾਲ ਭੇਜੇ ਸਨ ਸਾਡਾ ਪੱਖ ਪੂਰੀ ਤਰ੍ਹਾਂ ਪਬਲਿਸ਼ ਨਹੀਂ ਕਰਨ ਦਾ ਫੈਸਲਾ ਲਿਆ । ਇਨ੍ਹਾਂ ਕੋਸ਼ਿਸ਼ਾਂ ਦਾ ਮਕਸਦ ਹੋਰ ਗੱਲਾਂ ਦੇ ਨਾਲ ਸਾਡੀ ਕੰਪਨੀਆਂ ਦੇ ਸ਼ੇਅਰ ਨੂੰ ਡਿੱਗਾ ਕੇ ਮੁਨਾਫਾ ਕਮਾਉਣਾ ਹੈ । ਕਈ ਏਜੰਸੀਆਂ ਇਨ੍ਹਾਂ ਸ਼ਾਰਟ ਸੈਲਰ ਦੀ ਜਾਂਚ ਕਰ ਰਹੀਆਂ ਹਨ ।

ਅਡਾਨੀ ਗਰੁੱਪ ਨੇ ਕਿਹਾ ਸੁਪਰੀਮ ਕੋਰਟ ਅਤੇ ਮਾਰਕੇਟ ਰੈਗੂਲੇਰ ਸੇਬੀ ਇਨ੍ਹਾਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ । ਇਸ ਲਈ ਰੈਗੂਲੇਟਰੀ ਪ੍ਰੋਸੈਸ ਦਾ ਸਨਮਾਨ ਕਰਨਾ ਜ਼ਰੂਰੀ ਹੈ । ਸਾਨੂੰ ਕਨੂੰਨੀ ਪ੍ਰਕਿਆ ਤੇ ਭਰੋਸਾ ਹੋਣਾ ਚਾਹੀਦਾ ਹੈ ।

Exit mobile version