The Khalas Tv Blog India ਹਰ ਘਰ ਤਿਰੰਗਾ ਮੁਹਿੰਮ’ ‘ਤੇ ਕਰੋੜਾਂ ਖਰਚ ਕਰਨ ਤੋਂ ਬਾਅਦ ‘ਝੰਡੇ’ ਦੀ ਸੰਭਾਲ ਨੂੰ ਲੈ ਕੇ ਚੁੱਪੀ ਕਿਉਂ ? ਜਨਤਾ ਦੇ 4 ਸਵਾਲਾਂ ਦੇ ਇਹ ਜਵਾਬ
India Khaas Lekh Khalas Tv Special

ਹਰ ਘਰ ਤਿਰੰਗਾ ਮੁਹਿੰਮ’ ‘ਤੇ ਕਰੋੜਾਂ ਖਰਚ ਕਰਨ ਤੋਂ ਬਾਅਦ ‘ਝੰਡੇ’ ਦੀ ਸੰਭਾਲ ਨੂੰ ਲੈ ਕੇ ਚੁੱਪੀ ਕਿਉਂ ? ਜਨਤਾ ਦੇ 4 ਸਵਾਲਾਂ ਦੇ ਇਹ ਜਵਾਬ

‘ਹਰ ਘਰ ਤਿਰੰਗਾ ਮੁਹਿੰਮ ਦੇ ਤਹਿਤ 30 ਕਰੋੜ ਝੰਡੇ ਵੇਚੇ ਗਏ, 500 ਕਰੋੜ ਦਾ ਵਪਾਰ ਹੋਇਆ

ਦ ਖ਼ਾਲਸ ਬਿਊਰੋ : ਆਜ਼ਾਦੀ ਦੇ 75ਵੇਂ ਸਾਲ ਨੂੰ ਭਾਰਤ ਸਰਕਾਰ ਵੱਲੋਂ ਅੰਮ੍ਰਿਤ ਮਹੋਤਸਵ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ।  13 ਅਗਸਤ ਤੋਂ 15 ਅਗਸਤ ਦੇ ਵਿਚਾਲੇ ਪੂਰੇ ਦੇਸ਼ ਵਿੱਚ ਮੋਦੀ ਸਰਕਾਰ ਦੀ ‘ਹਰ ਘਰ ਤਿਰੰਗਾ’ ਮੁਹਿੰਮ ਇਸ ਦਾ ਅਹਿਮ ਹਿੱਸਾ ਸੀ ਜਿਸ ਦਾ ਪੂਰੇ ਭਾਰਤ ਵਿੱਚ ਅਸਰ ਵੇਖਣ ਨੂੰ ਮਿਲਿਆ। ਹਾਲਾਂਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪੰਜਾਬ ਵਿੱਚ ਤਿਰੰਗੇ ਦੇ ਨਾਲ ਖਾਲਸ਼ਾਹੀ ਨਿਸ਼ਾਨ ਸਾਹਿਬ ਵੀ ਘਰਾਂ ਦੇ ਬਾਹਰ ਵੱਡੀ ਗਿਣਤੀ ਵਿੱਚ ਨਜ਼ਰ ਆਏ। ਇਸ ਨੂੰ ਵੀ ਲੋਕਾਂ ਨੇ ਮੁਹਿੰਮ ਵਾਂਗ ਹੀ ਲਿਆ ਪਰ ਹੁਣ ਤਿਰੰਗਾ ਮੁਹਿੰਮ ਦੀ ਸਫਲਤਾਂ ਤੋਂ ਬਾਅਦ ਲੋਕਾਂ ਦੇ ਮਨਾ ਵਿੱਚ ਕੁਝ ਸਵਾਲ ਉੱਠ ਰਹੇ ਹਨ ਕਿ ਹੁਣ ਕਰੋੜਾਂ ਤਿਰੰਗਾ ਝੰਡਿਆਂ ਦਾ ਕਿ ਹੋਵੇਗਾ ? ਕੀ ਝੰਡੇ ਘਰਾਂ ਦੇ ਬਾਹਰ ਇਸੇ ਤਰ੍ਹਾਂ ਲੱਗੇ ਰਹਿ ਸਕਦੇ ਹਨ ? ਝੰਡੇ ਨੂੰ ਲੈ ਕੇ ਦੇਸ਼ ਵਿੱਚ ਕਿ ਹੈ ਕਾਨੂੰਨ ? ਝੰਡੇ ਦੀ ਬੇਅਦਬੀ ਨਾ ਹੋਵੇ ਇਸ ਦੇ ਲਈ ਹੁਣ ਜਨਤਾ ਨੂੰ ਕੀ ਕਰਨਾ ਚਾਹੀਦਾ ਹੈ ? ਇਹ ਉਹ ਸਵਾਲ ਹਨ  ਜੋ ਹਰ ਇੱਕ ਦੀ ਜ਼ੁਬਾਨ ‘ਤੇ,  ਹਨ। ਇੰਨਾਂ ਦਾ ਜਵਾਬ ਲੈ ਕੇ ਕੁਝ ਜਥੇਬੰਦੀਆਂ ਸਾਹਮਣੇ ਆਈਆਂ ਹਨ ਪਰ ਉਹ ਲੋਕ ਗਾਇਬ ਨੇ ਜਿੰਨਾਂ ਨੇ ਸਿਰਫ਼ ਸਿਆਸੀ ਏਜੰਡੇ ਦੇ ਤਹਿਤ ਇਸ ਮੁਹਿੰਮ ਨੂੰ ਵਧ ਚੜ ਕੇ ਪ੍ਰਚਾਰਿਆ।

ਇੰਨਾਂ ਸਾਰੇ ਸਵਾਲਾਂ ਦਾ ਜਵਾਬ ਤੁਹਾਨੂੰ ਦੇਵਾਂਗੇ ਪਰ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦੇ ਹਾਂ ਕਿਵੇਂ ਹਰ ਘਰ ਤਿਰੰਗਾ ਮੁਹਿੰਮ ਸਫਲ ਹੋਈ,ਕੇਂਦਰ ਸਰਕਾਰ ਨੂੰ ਲੱਗਦਾ ਸੀ 75ਵੇਂ ਆਜ਼ਾਦੀ ਦਿਹਾੜੇ ‘ਤੇ ਜਨਤਾ ਨੂੰ ਜੋੜਨਾ ਹੈ ਤਾਂ ਤਿਰੰਗੇ ਤੋਂ ਵੱਧ ਕੇ  ਇਸ ਵਿੱਚ ਕੋਈ ਵੀ ਚੀਜ਼ ਅਹਿਮ ਰੋਲ ਅਦਾ ਨਹੀਂ ਕਰ ਸਕਦੀ ਹ। ਇੱਕ ਝੰਡੇ ਹੇਠ ਲੋਕਾਂ ਨੂੰ ਲਿਆਉਣ ਦੇ ਲਈ ਦੇਸ਼ ਵਿੱਚ ਹਰ ਘਰ ਤਿਰੰਗਾ ਮੁਹਿਮ ਸ਼ੁਰੂ ਕੀਤੀ ਗਈ। 130 ਕਰੋੜ ਦੇ ਦੇਸ਼ ਵਿੱਚ ਕਿੰਨੇ ਲੋਕਾਂ ਨੇ ਆਪਣੇ ਘਰਾਂ ਵਿੱਚ ਤਿਰੰਗਾ ਲਹਿਰਾਇਆ।  ਇਸ ਦੇ ਸਹੀ ਅੰਕੜੇ ਸਾਹਮਣੇ ਨਹੀਂ ਆਏ ਹਨ  ਪਰ ਡਿਜਿਟਲ ਅੰਕੜਿਆਂ ਤੋਂ ਮੁਹਿੰਮ ਦੀ ਸਫ਼ਲਤਾਂ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

ਭਾਰਤ ਸਰਕਾਰ ਦੇ ਸਭਿਆਚਾਰਕ ਮੰਤਰਾਲੇ ਦੇ ਅੰਕੜਿਆਂ ਮੁਤਾਬਿਕ 6 ਕਰੋੜ ਲੋਕਾਂ ਨੇ ਹਰ ਘਰ ਤਿਰੰਗਾ ਅਭਿਆਨ ਦੇ ਤਹਿਤ ਝੰਡੇ ਨਾਲ ਆਪਣੀ ਸੈਲਫੀ ਅਪਲੋਡ ਕੀਤੀ ਸੀ। ਇਹ ਤਾਂ ਤੈਅ ਹੈ ਜਿੰਨਾਂ ਨੇ ਸੈਲਫੀ ਅਪਲੋਡ ਕੀਤੀ ਉਨ੍ਹਾਂ ਨੇ ਫਿਜ਼ੀਕਲ ਤੌਰ ‘ਤੇ ਵੀ ਆਪਣੇ ਘਰਾਂ ਵਿੱਚ ਝੰਡੇ ਲਹਿਰਾਏ ਹੋਣਗੇ।  ਇਸ ਤੋਂ ਇਲਾਵਾ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਦੇ ਜ਼ਰੀਏ ਵੀ ਹਰ ਘਰ ਤਿਰੰਗਾ ਪਹੁੰਚਾਇਆ ਗਿਆ ਅਤੇ ਬੱਚਿਆਂ ਨੂੰ ਪਰਿਵਾਰ ਦੇ ਨਾਲ ਝੰਡਾ ਘਰ ਦੇ ਬਾਹਰ ਲਹਿਰਾਉਣ ਦੀ ਫੋਟੋ ਵੀ ਸਕੂਲ ਪ੍ਰਸ਼ਾਸਨ ਨੂੰ ਜਮ੍ਹਾਂ ਕਰਵਾਉਣ ਦੀ ਹਿਦਾਇਤਾਂ ਦਿੱਤੀਆਂ ਸਨ।  ਸਭਿਆਚਾਰਕ ਮੰਤਰਾਲੇ ਨੇ ਇੰਨਾਂ ਦੇ ਡਾਟਾ ਨੂੰ ਇਕੱਠਾ ਕਰਕੇ ਸਹੀ ਅੰਕੜੇ ਤੱਕ ਕੁਝ ਦਿਨਾਂ ਬਾਅਦ ਪਹੁੰਚੇਗਾ।

ਇਸ ਤੋਂ ਇਲਾਵਾ ਦੁਕਾਨਕਾਰਾਂ ਲਈ 75ਵਾਂ ਆਜ਼ਾਦੀ ਦਿਹਾੜਾ ਕਿਸੇ ਤਿਉਹਾਰ ਤੋਂ ਘੱਟ ਨਹੀਂ ਸੀ ਤਕਰੀਬਨ ਹਰ ਦੁਕਾਨਦਾਰ ਨੇ ਤਿਰੰਗੇ ਨਾਲ ਆਪਣੀ ਦੁਕਾਨਾਂ ਨੂੰ ਸਜਾਇਆ।  ਇੰਨਾਂ ਦੇ ਅੰਕੜੇ ਵੀ ਫਿਲਹਾਲ ਸਾਹਮਣੇ ਨਹੀਂ ਆਏ ਹਨ ਪਰ ਵਪਾਰੀਆਂ ਦੀ ਸਭ ਤੋਂ ਵੱਡੀ ਜਥੇਬੰਦੀ CAIT ਮੁਤਾਬਿਕ 15 ਅਗਸਤ ਦੇ ਮੌਕੇ ਦੇਸ਼ ਦੇ ਵਪਾਰੀਆਂ ਨੇ 30 ਕਰੋੜ ਝੰਡੇ ਵੇਚੇ ਅਤੇ ਤਕਰੀਬਨ 500 ਕਰੋੜ ਦਾ ਵਪਾਰ ਕੀਤਾ। ਇੰਨਾਂ ਸਾਰੇ ਅੰਕੜਿਆਂ ਦੇ ਨਾਲ ਸਾਬਿਤ ਹੁੰਦਾ ਹੈ ਕਿ ਹਰ ਘਰ ਤਿਰੰਗਾ ਮੁਹਿੰਮ ਸਫਲ ਰਹੀ ਪਰ ਹੁਣ ਸਵਾਲ ਉੱਠ ਰਿਹਾ ਹੈ ਕਿ ਤਿਰੰਗੇ ਨੂੰ ਕਿਵੇ ਸੰਭਾਲ ਕੇ ਰੱਖਣਾ ਹੈ ? ਤੁਸੀਂ ਇਸ ਦਾ ਕਿ ਕਰ ਸਕਦੇ ਹੋ ? ਇਸ ਦਾ ਜਵਾਬ ਲੈ ਕੇ ਇੱਕ ਸੰਸਥਾ ਅੱਗੇ ਆਈ ਹੈ ਜਿਸ ਦੀ ਤੁਸੀਂ ਮਦਦ ਲੈ ਸਕਦੇ ਹੋ।

ਝੰਡੇ ਦੀ ਸੰਭਾਲ ਨੂੰ ਲੈਕੇ ਇੱਕ ਸੰਸਥਾ ਦਾ ਉਪਰਾਲਾ

ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਆਪਣੇ ਟਵੀਟ ਵਿੱਚ ਇੱਕ ਪੋਸਟ ਸ਼ੇਅਰ ਕੀਤੀ ਜਿਸ ਵਿੱਚ ਲਿਖਿਆ ਸੀ ਕਿ 15 ਅਗਸਤ ਦੇ ਬਾਅਦ ਝੰਡੇ ਦਾ ਹੁਣ ਤੁਸੀਂ ਕਿ ਕਰੋਗੇ ? ਇਹ ਸਵਾਲ ਸਾਰਿਆਂ ਦੇ ਮਨਾ ਵਿੱਚ ਸੀ।  ਲਾਅ ਮਾਟਿਨਿਅਰ ਗਰਲਸ ਕਾਲਜ ਲਖਨਊ ਨੇ ਇਸ ਦਾ ਹੱਲ ਦਿੱਤਾ ਅਤੇ ਕਿਹਾ ਅਸੀਂ ਪੂਰੇ ਤਿਰੰਗਾ ਝੰਡਾ ਇਕੱਠਾ ਕਰ ਰਹੇ ਹਾਂ,ਤੁਸੀਂ ਚਾਹੋ ਤਾਂ ਡਾਕ ਦੇ ਜ਼ਰੀਏ ਵੀ ਝੰਡੇ ਭੇਜ ਸਕਦੇ ਹੋ ਜਾਂ ਫਿਰ ਕਾਲਜ ਦੇ ਗੇਟ ‘ਤੇ ਵੀ ਜਮ੍ਹਾਂ ਕਰਵਾ ਸਕਦੇ ਹੋ।  ਕਾਲਜ ਨੇ ਹਰ ਘਰ ਤਿਰੰਗਾ ਅਭਿਆਨ ਨੂੰ ਆਪਣੇ ਨਾਲ ਇਸ ਤਰ੍ਹਾਂ ਜੋੜਿਆ ਹੈ ਜੋ ਕਾਬਿਲੇ ਤਾਰੀਫ ਹੈ।

ਪੰਜਾਬ ਵਿੱਚ ਵੀ ਕੁਝ ਸੰਸਥਾਵਾਂ ਅਜਿਹਾ ਕਰ ਸਕਦੀ ਹੈ ਖ਼ਾਸ ਕਰਕੇ ਉਨ੍ਹਾਂ ਸਿਆਸੀ ਪਾਰਟੀਆਂ ਅਤੇ ਆਗੂਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਜਿੰਨਾਂ ਨੇ ਹਰ ਘਰ ਤਿਰੰਗਾ ਮੁਹਿੰਮ ਨੂੰ ਸਿਰਫ਼ ਆਪਣੀ ਪਾਰਟੀ ਦੇ ਏਜੰਡੇ ਦੇ ਤੌਰ ‘ਤੇ ਚਲਾਇਆ ਸੀ। ਕਿਉਂਕਿ ਝੰਡਾ ਲਹਿਰਾਉਣ ਦੇ ਜਿਸ ਅਧਿਕਾਰ ਨਾਲ ਉਨ੍ਹਾਂ ਨੇ ਲੰਮੀਆਂ-ਲੰਮੀਆਂ ਤਕਰੀਰਾਂ ਦਿੱਤੀਆਂ ਸਨ ਉਸੇ ਤਰ੍ਹਾਂ ਉਨ੍ਹਾਂ ਨੂੰ ਤਿਰੰਗੇ ਨੂੰ ਸੰਭਾਲਣ ਦੀ ਆਪਣੀ ਡਿਊਟੀ ਨਿਭਾਉਣੀ ਚਾਹੀਦੀ ਹੈ। ਸਿਰਫ਼ ਇੰਨਾਂ ਹੀ ਨਹੀਂ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ, ਇਸ ਤੋਂ ਇਲਾਵਾ ਤਿਰੰਗੇ ਨੂੰ ਲੈਕੇ ਦੇਸ਼ ਵਿੱਚ ਕਾਨੂੰਨ ਵੀ ਹੈ ਜਿਸ ਦੇ ਤਹਿਤ ਤੁਸੀਂ ਇਹ ਜਾਣ ਸਕਦੇ ਹੋ ਮੁਹਿੰਮ ਤੋਂ ਬਾਅਦ ਤੁਸੀਂ ਤਿਰੰਗੇ ਦਾ ਕਿ ਕਰ ਸਕਦੇ ਹੋ ?

ਝੰਡੇ ਨੂੰ ਲੈ ਕੇ ਭਾਰਤ ਸਰਕਾਰ ਦੇ ਨਿਯਮ

ਜਨਤਾ ਕੋਲ ਝੰਡੇ ਦੇ ਸੰਭਾਲਣ ਦੇ ਹੋਰ ਵੀ ਬਦਲ ਨੇ ਜਿਸ ਨੂੰ ਕਾਨੂੰਨੀ ਮਨਜ਼ੂਰੀ ਵੀ ਹੈ,ਆਮ ਜਨਤਾ ਆਪਣੇ ਪੱਧਰ ‘ਤੇ ਝੰਡੇ ਨੂੰ ਨਸ਼ਟ ਵੀ ਕਰ ਸਕਦੀ ਹੈ। ਕੁਝ ਲੋਕਾਂ ਦੇ ਮਨਾਂ ਵਿੱਚ ਹਰ ਘਰ ਤਿਰੰਗਾ ਮੁਹਿੰਮ ਨੂੰ ਲੈ ਕੇ ਗਲਤ ਜਾਣਕਾਰੀ ਵੀ ਫੈਲਾਈ ਗਈ ਸੀ।  ਜਿਵੇਂ ਸਿਰਫ਼ 13 ਅਗਸਤ ਤੋਂ 15 ਅਗਸਤ ਦੇ ਵਿਚਾਲੇ ਹੀ ਤਿਰੰਗਾ ਘਰਾਂ ਦੇ ਬਾਹਰ ਲਗਾਇਆ ਜਾ ਸਕਦਾ ਹੈ। ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਅਜਿਹੀ ਕੋਈ ਗਾਈਡ ਲਾਈਨ ਨਹੀਂ ਹੈ । ਤੁਸੀਂ 365 ਦਿਨ ਘਰ, ਦਫ਼ਤਰ,ਜਨਤਕ ਥਾਂ ‘ਤੇ ਝੰਡਾ ਲਹਿਰਾ ਸਕਦੇ ਹੋ। ਸੁਪਰੀਮ ਕੋਰਟ ਨੇ 2004 ਨੂੰ ਆਪਣੇ ਇੱਕ ਫੈਸਲੇ ਵਿੱਚ ਨਾਗਰਿਕਾਂ ਨੂੰ ਇਹ ਅਧਿਕਾਰ ਦਿੱਤਾ ਸੀ ਇਸ ਵਜ੍ਹਾ ਨਾਲ ਸਿਰਫ਼ 15 ਅਗਸਤ ਨੂੰ ਘਰਾਂ ਦੇ ਬਾਹਰ ਝੰਡੇ ਲਹਿਰਾਉਣਾ ਜ਼ਰੂਰੀ ਨਹੀਂ ਹੈ ਪਰ ਜੇਕਰ ਝੰਡਾ ਤੇਜ ਹਵਾ ਦੀ ਵਜ੍ਹਾ ਕਰਕੇ ਫਟ ਜਾਵੇ ਜਾਂ ਫਿਰ ਬਹੁਤ ਜ਼ਿਆਦਾ ਗੰਦਾ ਹੋ ਜਾਵੇ ਤਾਂ ਫਲੈਗ ਕੋਰਡ 2022 ਭਾਰਤੀ ਕਾਨੂੰਨ ਮੁਤਾਬਿਕ ਉਸ ਨੂੰ ਨਸ਼ਟ ਵੀ ਕੀਤਾ ਜਾ ਸਕਦਾ ਹੈ। 2002 ਵਿੱਚ ਝੰਡੇ ਨੂੰ ਲੈ ਕੇ ਕਾਨੂੰਨ ਬਣਿਆ ਸੀ 2021 ਨੂੰ ਕਾਨੂੰਨ ਵਿੱਚ ਸੋਧ ਕੀਤਾ ਗਿਆ ।

ਫਲੈਗ ਕੋਰਡ ਦੇ ਤਹਿਤ ਤੁਸੀਂ ਇਸ ਨੂੰ ਨਸ਼ਟ ਕਰ ਸਕਦੇ ਹੋ ਪਰ ਕਿਸ ਤਰ੍ਹਾਂ ਇਸ ਨੂੰ ਨਸ਼ਟ ਕੀਤਾ ਜਾ ਸਕਦਾ ਹੈ ਇਸ ਬਾਰੇ ਕੋਈ ਸਪਸ਼ਟ ਗਾਇਡ ਲਾਇਨ ਨਹੀਂ ਹਨ ਪਰ ਮਾਹਰਾਂ ਮੁਤਾਬਿਕ ਇਕੱਲੇ ਵਿੱਚ ਜਾ ਕੇ ਤੁਸੀਂ ਇਸ ਨੂੰ ਜਲਾ ਸਕਦੇ ਹੋ।  ਇਸ ਦੌਰਾਨ ਤੁਹਾਨੂੰ ਇਹ ਧਿਆਨ ਜ਼ਰੂਰ ਰੱਖਣਾ ਹੋਵੇਗਾ ਕਿ ਤੁਹਾਡਾ ਕੋਈ ਵੀਡੀਓ ਬਣਾਕੇ ਇਸ ਦਾ ਗੱਲਤ ਪ੍ਰਚਾਰ ਨਾ ਕਰੇ। ਮਾਹਰਾਂ ਮੁਤਾਬਿਕ ਹੋ ਸਕੇ ਤਾਂ ਤੁਸੀਂ ਘਰ ਦੇ ਵਿੱਚ ਹੀ ਇਸ ਨੂੰ ਨਸ਼ਟ ਕਰੋ,ਇੱਥੇ ਸਪਸ਼ਟ ਕਰ ਦੇਣਾ ਜ਼ਰੂਰੀ ਹੈ ਨਸ਼ਟ ਮਤਲਬ ਬੇਅਦਬੀ ਨਹੀਂ ਹੈ ਬਲਕਿ ਫਟਿਆ ਹੋਇਆ ਝੰਡਾ ਕਿਸੇ ਬੇਅਦਬੀ ਦਾ ਸ਼ਿਕਾਰ ਨਾ ਹੋਵੇ ਇਸ ਲਈ ਇਸ ਨੂੰ ਨਸ਼ਟ ਕੀਤਾ ਜਾਂਦਾ ਹੈ।

Exit mobile version