The Khalas Tv Blog Punjab ਸਿੱਧੂ ਮੂਸੇਵਾਲਾ ਦੇ ਕਾਤ ਲ ਜਗਰੂਪ ਰੂਪਾ ਦੇ ਐਨਕਾਉਂਟਰ ਤੋਂ ਬਾਅਦ ਮਾਂ ਨੇ ਕਿਹਾ ਮਿਲ ਗਿਆ ਇਨਸਾਫ਼ !
Punjab

ਸਿੱਧੂ ਮੂਸੇਵਾਲਾ ਦੇ ਕਾਤ ਲ ਜਗਰੂਪ ਰੂਪਾ ਦੇ ਐਨਕਾਉਂਟਰ ਤੋਂ ਬਾਅਦ ਮਾਂ ਨੇ ਕਿਹਾ ਮਿਲ ਗਿਆ ਇਨਸਾਫ਼ !

ਰੂਪਾ ਦੀ ਮਾਂ ਬੋਲੀ ਮਿਲ ਗਈ ਸ ਜ਼ਾ,ਸਿੱਧੂ ਮੂਸੇਵਾਲਾ ਦੀ ਮਾਂ ਨੂੰ ਇਨਸਾਫ਼ ਮਿਲ ਗਿਆ

‘ਦ ਖ਼ਾਲਸ ਬਿਊਰੋ : ਅੰਮ੍ਰਿਤਸਰ ਦੇ ਭਕਨਾ ਪਿੰਡ ਵਿੱਚ ਸਾਢੇ 4 ਘੰਟੇ ਚੱਲੇ ਐਨਕਾਉਂਟਰ ਤੋਂ ਬਾਅਦ ਜਗਰੂਪ ਰੂਪਾ ਅਤੇ ਮਨਪ੍ਰੀਤ ਕੁੱਸਾ ਨੂੰ ਪੁਲਿਸ ਨੇ ਢੇਰ ਕਰ ਦਿੱਤਾ। ਸਿੱਧੂ ਮੂਸੇਵਾਲਾ ਦੇ ਕਾ ਤਲ ਜਗਰੂਰ ਦੀ ਲਾਸ਼ ਤੋਂ AK-47 ਵੀ ਬਰਾਮਦ ਹੋਈ ਹੈ ਜਿਸ ਦੇ ਜ਼ਰੀਏ ਉਸ ਨੇ ਪੁਲਿਸ ‘ਤੇ ਹਮ ਲਾ ਕੀਤਾ ਸੀ। ਐਨਕਾਉਂਟਰ ਵਿੱਚ ਪੁੱਤਰ ਮੌ ਤ ਦੀ ਖ਼ਬਰ ਸੁਣਨ ਤੋਂ ਬਾਅਦ ਜਗਰੂਪ ਰੂਪਾ ਦੀ ਮਾਂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ

ਜਗਰੂਰ ਰੂਪਾ ਦੀ ਮਾਂ ਦਾ ਬਿਆਨ

ਜਦੋਂ ਜਗਰੂਪ ਰੂਪਾ ਦੇ ਐਨਕਾਉਂਟਰ ਵਾਲੀ ਤਸਵੀਰ ਉਸ ਦੀ ਮਾਂ ਪਲਵਿੰਦਰ ਕੌਰ ਨੇ ਵੇਖੀ ਤਾਂ ਉਨ੍ਹਾਂ ਨੇ ਕਿਹਾ ਜਗਰੂਪ ਰੂਪਾ ਨੂੰ ਆਪਣੇ ਕਰਮਾਂ ਦੀ ਸ ਜ਼ਾ ਮਿਲ ਗਈ। ਜਦੋਂ 29 ਮਈ ਨੂੰ ਸਿੱਧੂ ਮੂਸੇਵਾਲਾ ਦੇ ਕਤ ਲ ਤੋਂ ਬਾਅਦ ਰੂਪਾ ਦਾ ਨਾਂ ਸਾਹਮਣੇ ਆਇਆ ਸੀ ਤਾਂ ਉਸ ਵੇਲੇ ਵੀ ਮਾਂ ਪਲਵਿੰਦਰ ਕੌਰ ਨੇ ਕਿਹਾ ਸੀ ਜੇਕਰ ਉਸ ਦਾ ਪੁੱਤਰ ਕਤ ਲ ਕਾਂ ਡ ਵਿੱਚ ਸ਼ਾਮਲ ਹੈ ਤਾਂ ਉਸ ਨੂੰ ਗੋ ਲੀ ਮਾ ਰ ਦਿਉ। ਇਸੇ ਲਈ ਪੁੱਤਰ ਦੀ ਮੌ ਤ ਤੋਂ ਬਾਅਦ ਵੀ ਮਾਂ ਨੇ ਕਿਹਾ ਉਹ ਹੁਣ ਵੀ ਆਪਣੇ ਬਿਆਨ ‘ਤੇ ਕਾਇਮ ਹੈ। ਰੂਪਾ ਦੀ ਮਾਂ ਪਲਵਿੰਦਰ ਨੇ ਕਿਹਾ ਅੱਜ ਸਿੱਧੂ ਮੂਸੇਵਾਲਾ ਦੀ ਮਾਂ ਨੂੰ ਇਨਸਾਫ਼ ਮਿਲ ਗਿਆ ਹੈ । ਜਿਵੇਂ ਸਿੱਧੂ ਦੀ ਮਾਂ ਆਪਣੇ ਪੁੱਤਰ ਦੇ ਗਮ ਵਿੱਚ ਪਰੇਸ਼ਾਨ ਸੀ ਹੁਣ ਉਸੇ ਤਰ੍ਹਾਂ ਅੱਜ ਉਹ ਵੀ ਭੁਗਤ ਰਹੀ ਹੈ ।

ਸ਼ਾਰਪ ਸ਼ੂਟਰ ਜਗਰੂਪ ਰੂਪਾ ਦੀ ਮਾਤਾ

ਰੂਪਾ ਨੂੰ ਬੇਦਖ਼ਲ ਕਰ ਦਿੱਤਾ ਸੀ

ਰੂਪਾ ਦੀ ਮਾਂ ਪਲਵਿੰਦਰ ਕੌਰ ਨੇ ਦੱਸਿਆ ਕਿ ਕਈ ਸਾਲਾਂ ਤੋਂ ਜਗਰੂਪ ਰੂਪਾ ਨ ਸ਼ੇ ਦਾ ਆਦੀ ਸੀ ਅਤੇ ਬੁਰੀ ਸੰਗਤ ਵਿੱਚ ਸੀ। ਕਦੇ ਘਰ ਆਉਂਦਾ ਸੀ ਕਦੇ ਨਹੀਂ। ਪਰਿਵਾਰ ਨੇ ਕਈ ਸਾਲ ਪਹਿਲਾਂ ਹੀ ਉਸ ਨੂੰ ਬੇਦਖ਼ਲ ਕਰ ਦਿੱਤਾ ਸੀ ਪਰ ਹੁਣ ਪੁਲਿਸ ਪੁੱਛ-ਗਿੱਛ ਦੌਰਾਨ ਉਨ੍ਹਾਂ ਨੂੰ ਪਰੇਸ਼ਾਨ ਕਰੇਗੀ। ਰੂਪਾ ਦੀ ਮਾਂ ਨੇ ਕਿਹਾ ਕਿ ਜੇਕਰ ਪੰਜਾਬ ਪੁਲਿਸ ਉਨ੍ਹਾਂ ਨੂੰ ਲਾਸ਼ ਦੇਣਗੇ ਤਾਂ ਉਹ ਸਸਕਾਰ ਕਰ ਦੇਣਗੇ ਜੇਕਰ ਨਹੀਂ ਦੇਣਗੇ ਤਾਂ ਵੀ ਠੀਕ ਹੈ, ਉਹ ਹੁਣ ਮਿੱਟੀ ਹੋ ਚੁੱਕਿਆ ਹੈ।

Exit mobile version