The Khalas Tv Blog International ਐਲੋਨ ਮਸਕ ਦੇ ਖਰੀਦਣ ਤੋਂ ਬਾਅਦ ਟਵਿੱਟਰ ਤੀਜੀ ਵਾਰ ਡਾਊਨ ਹੋਇਆ , ਹਜ਼ਾਰਾਂ ਲੋਕ ਹੋਏ ਪ੍ਰੇਸ਼ਾਨ
International

ਐਲੋਨ ਮਸਕ ਦੇ ਖਰੀਦਣ ਤੋਂ ਬਾਅਦ ਟਵਿੱਟਰ ਤੀਜੀ ਵਾਰ ਡਾਊਨ ਹੋਇਆ , ਹਜ਼ਾਰਾਂ ਲੋਕ ਹੋਏ ਪ੍ਰੇਸ਼ਾਨ

After Elon Musk's purchase Twitter went down for the third time thousands of people were disturbed

ਐਲੋਨ ਮਸਕ ਦੇ ਖਰੀਦਣ ਤੋਂ ਬਾਅਦ ਟਵਿੱਟਰ ਤੀਜੀ ਵਾਰ ਡਾਊਨ ਹੋਇਆ , ਹਜ਼ਾਰਾਂ ਲੋਕ ਹੋਏ ਪ੍ਰੇਸ਼ਾਨ

‘ਦ ਖ਼ਾਲਸ ਬਿਊਰੋ :  ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਵਿਚ ਇਕ ਤਕਨੀਕੀ ਨੁਕਸਪੈਣ ਕਾਰਨ ਹਜ਼ਾਰਾਂ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਅਸਲ ਵਿਚ ਟਵਿੱਟਰ ਦਾ ਵੈਬ ਵਰਜ਼ਨ ਸਾਈਨ ਇਨ ਕਰਨ ਵਿਚ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਟਵਿੱਟਰ ਵਰਤਣ ਵਾਲਿਆਂ ਮੁਤਾਬਕ ਜਦੋਂ ਵੈਬ ਵਰਜ਼ਨ ਸਾਈਨ ਇਨ ਕਰਦੇ ਹਾਂ ਤਾਂ ਅੱਗੇ ਐਰਰ ਮੈਸੇਜ ਮਿਲਦਾ ਹੈ। ਤਕਰੀਬਨ 8700 ਲੋਕਾਂ ਨੇ ਇਹ ਨੁਕਸ ਪੈਣ ਦੀ ਸ਼ਿਕਾਇਤ ਕੀਤੀ ਹੈ।

ਜਾਣਕਾਰੀ ਅਨੁਸਾਰ ਨਿਊਜ਼ ਏਜੰਸੀ ਰਾਇਟਰਜ਼ ਨੇ ਆਊਟੇਜ ਟ੍ਰੈਕਿੰਗ ਵੈੱਬਸਾਈਟ DownDetector.com ਦੇ ਹਵਾਲੇ ਨਾਲ ਕਿਹਾ ਹੈ ਕਿ ਅਮਰੀਕਾ ‘ਚ ਹਜ਼ਾਰਾਂ ਟਵਿਟਰ ਯੂਜ਼ਰਸ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਰਿਪੋਰਟ ਮੁਤਾਬਿਕ ਅਮਰੀਕਾ ‘ਚ ਕਰੀਬ 7:40 ਵਜੇ 10,000 ਤੋਂ ਜ਼ਿਆਦਾ ਯੂਜ਼ਰਸ ਨੇ ਇਸ ਸਮੱਸਿਆ ਨੂੰ ਸਾਂਝਾ ਕੀਤਾ।

ਕੁਝ ਉਪਭੋਗਤਾਵਾਂ ਨੇ ਇਹ ਵੀ ਸ਼ਿਕਾਇਤ ਕੀਤੀ ਕਿ ਉਨ੍ਹਾਂ ਦੇ ਟਵਿੱਟਰ ਨੋਟੀਫਿਕੇਸ਼ਨ ਕੰਮ ਨਹੀਂ ਕਰ ਰਹੇ ਹਨ। ਭਾਰਤ ‘ਚ ਵੀ ਵੀਰਵਾਰ ਸਵੇਰੇ ਕਈ ਯੂਜ਼ਰਸ ਨੇ ਇਸ ਬਾਰੇ ਸ਼ਿਕਾਇਤ ਕੀਤੀ ਅਤੇ ਪ੍ਰਿੰਟ ਸ਼ਾਟ ਸ਼ੇਅਰ ਕੀਤੇ।

ਭਾਰਤ ਵਿੱਚ ਬਹੁਤ ਸਾਰੇ ਉਪਭੋਗਤਾਵਾਂ ਨੂੰ ਟਵਿੱਟਰ ਦੇ ਵੈੱਬ ਸੰਸਕਰਣ ‘ਤੇ ਲੌਗਇਨ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੀਰਵਾਰ ਸਵੇਰੇ ਕਰੀਬ 6.30 ਵਜੇ ਤੋਂ ਕਈ ਲੋਕਾਂ ਨੂੰ ਵੈੱਬ ਸੰਸਕਰਣ ‘ਤੇ ਸਾਈਨ ਇਨ ਕਰਨ ‘ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਾਊਨਡਿਟੇਕਟਰ ਵੈੱਬਸਾਈਟ ਦੇ ਅਨੁਸਾਰ, ਦਿੱਲੀ, ਨਾਗਪੁਰ, ਮੁੰਬਈ, ਹੈਦਰਾਬਾਦ, ਬੈਂਗਲੁਰੂ, ਚੇਨਈ ਅਤੇ ਕੋਲਕਾਤਾ ਸਮੇਤ ਕਈ ਸ਼ਹਿਰਾਂ ਵਿੱਚ ਆਊਟੇਜ ਦੀ ਸੂਚਨਾ ਨਿਲੀ ਸੀ ।

ਕਈ ਵਾਰ ਰਿਫਰੈਸ਼ ਹੋਣ ਦੇ ਬਾਵਜੂਦ, ਯੂਜ਼ਰਸ ਨੂੰ ਲੌਗ ਇਨ ਜਾਂ ਲੌਗ ਆਉਟ ਕਰਦੇ ਸਮੇਂ ਐਰਰ ਸੰਦੇਸ਼ ਦਿਖਾਈ ਦੇ ਰਹੇ ਹਨ। ਹਾਲਾਂਕਿ ਟਵਿਟਰ ਮੋਬਾਈਲ ‘ਤੇ ਸਹੀ ਢੰਗ ਨਾਲ ਕੰਮ ਕਰ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਅਕਤੂਬਰ ਦੇ ਅੰਤ ਵਿੱਚ ਐਲੋਨ ਮਸਕ ਦੁਆਰਾ ਕੰਪਨੀ ਦੀ ਪ੍ਰਾਪਤੀ ਤੋਂ ਬਾਅਦ ਇਹ ਤੀਜੀ ਵਾਰ ਹੈ, ਜਦੋਂ ਟਵਿੱਟਰ ਬੰਦ ਹੋਇਆ ਹੈ।
ਸਟਾਫ਼ ਦੀ ਘਾਟ ਵੀ ਇੱਕ ਸਮੱਸਿਆ ਹੈ

ਅਰਬਪਤੀ ਐਲੋਨ ਮਸਕ ਨੇ ਅਕਤੂਬਰ ਦੇ ਆਖਰੀ ਹਫਤੇ 44 ਬਿਲੀਅਨ ਡਾਲਰ ਦੇ ਸੌਦੇ ਵਿੱਚ ਟਵਿੱਟਰ ਨੂੰ ਹਾਸਲ ਕੀਤਾ। ਉਦੋਂ ਤੋਂ, ਉਹ ਟਵਿੱਟਰ ਬਲੂ ਵਿੱਚ ਕਈ ਨਵੀਆਂ ਵਿਸ਼ੇਸ਼ਤਾਵਾਂ ਲਿਆਉਣ ‘ਤੇ ਕੰਮ ਕਰ ਰਿਹਾ ਹੈ, ਜਿਸ ਵਿੱਚ ਇਸਨੂੰ ਇੱਕ ਅਦਾਇਗੀ ਸੇਵਾ ਬਣਾਉਣਾ ਵੀ ਸ਼ਾਮਲ ਹੈ।

ਟਵਿਟਰ ਵੱਖ-ਵੱਖ ਸ਼੍ਰੇਣੀਆਂ ਲਈ ਕਈ ਰੰਗਾਂ ਵਿੱਚ ਵੈਰੀਫਾਈਡ ਫੀਚਰ ਨੂੰ ਵੀ ਰੋਲਆਊਟ ਕਰ ਰਿਹਾ ਹੈ। ਉਨ੍ਹਾਂ ਨੇ ਚਾਰਜ ਸੰਭਾਲਦੇ ਹੀ 75 ਫੀਸਦੀ ਕਰਮਚਾਰੀਆਂ ਨੂੰ ਹਟਾ ਦਿੱਤਾ, ਜਿਸ ਕਾਰਨ ਟਵਿਟਰ ਨੂੰ ਵਾਰ-ਵਾਰ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

Exit mobile version