The Khalas Tv Blog India ਚੰਨ ਫਤਿਹ ਤੋਂ ਬਾਅਦ ਹੁਣ ਸੂਰਜ ਦੀ ਵਾਰੀ ! 20 ਦਿਨ ਤੱਕ ਸਪੇਸ ‘ਤੇ ਰਹਿ ਸਕਣਗੇ ਪੁਲਾੜ ਯਾਤਰੀ!
India

ਚੰਨ ਫਤਿਹ ਤੋਂ ਬਾਅਦ ਹੁਣ ਸੂਰਜ ਦੀ ਵਾਰੀ ! 20 ਦਿਨ ਤੱਕ ਸਪੇਸ ‘ਤੇ ਰਹਿ ਸਕਣਗੇ ਪੁਲਾੜ ਯਾਤਰੀ!

ਬਿਉਰੋ ਰਿਪੋਰਟ : ਚੰਦਰਯਾਨ 3 ਲੈਂਡਰ ਵਿਕਰਮ ਨੇ ਚੰਨ ‘ਤੇ ਕਦਮ ਰੱਖ ਦਿੱਤਾ ਹੈ । ਚੰਦਰਮਾ ਦੇ ਸਾਉਥ ਪੋਲ ‘ਤੇ ਸਾਫਟ ਲੈਂਡਿੰਗ ਤੋਂ ਬਾਅਦ ਹੁਣ ਸੂਰਜ ਦੀ ਵਾਰੀ ਹੈ । ਇਸ ਦੇ ਲਈ ISRO ਦੇ ਵਿਗਿਆਨਿਕਾਂ ਨੇ ਤਿਆਰ ਕਰ ਲਈ ਹੈ । ਸਤੰਬਰ ਵਿੱਚ ਸੂਰਜ ਤੱਕ ਪਹੁੰਚਣ ਦੇ ਲਈ ਆਦਿਤਿਆ L-1 ਲਾਂਚ ਹੋ ਸਕਦਾ ਹੈ । ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਚੰਦਰਯਾਨ 3 ਦੀ ਸਫਲਤਾ ਨਾਲ ਹੋਈ ਲੈਂਡਿੰਗ ਤੋਂ ਬਾਅਦ ਇਸ ਦਾ ਐਲਾਨ ਕੀਤਾ ਹੈ । ਇਸ ਤੋਂ ਇਲਾਵਾ NISAR ਅਤੇ SPADEX ਵਰਗੇ 2 ਹੋਰ ਤਾਕਤਵਰ ਪੁਲਾੜ ਦੇ ਮਿਸ਼ਨ ਲਾਂਚ ਹੋਣਗੇ ।

ਸੂਰਜ ਦੀ ਨਿਗਰਾਨੀ ਦੇ ਲਈ ਭੇਜੇ ਜਾ ਰਹੇ ਇਸ ਉਪਗ੍ਰਹਿ ਦੇ ਟੈਸਟ ਪੂਰੇ ਕਰ ਲਏ ਗਏ ਹਨ । ਜਲਦ ਹੀ ਇਸ ਦਾ ਅਖੀਰਲਾ ਰਿਵਿਊ ਹੋਵੇਗਾ । ਸਬ ਕੁਝ ਠੀਕ ਰਿਹਾ ਤਾਂ ਸਤੰਬਰ ਦੇ ਸ਼ੁਰੂਆਤ ਦੇ ਪਹਿਲੇ ਹਫਤੇ ਵਿੱਚ ਇਸ ਨੂੰ ਸਪੇਸ ਵਿੱਚ ਭੇਜਿਆ ਜਾ ਸਕਦਾ ਹੈ।
ਆਦਿਤਿਆ L-1 ਤੋਂ ਸੋਲਰ ਕੋਰੋਨਲ ਇੰਜੈਕਸ਼ਨ ਯਾਨੀ ਸੂਰਜ ਦੀ ਉਪਰਲੇ ਵਾਯੂਮੰਡਲ ਤੋਂ ਨਿਕਲਣ ਵਾਲੀ ਲਪਟਾ ਦੀ ਖੋਜ ਕੀਤੀ ਜਾਵੇਗਾ । ਇਹ ਸਾਡੇ ਕਮਯੂਨੀਕੇਸ਼ ਨੈੱਟਵਰਕ ਅਤੇ ਧਰਤੀ ‘ਤੇ ਹੋਣ ਵਾਲੀ ਇਲੈਕਟ੍ਰਿਕ ਗਤਿਵਦਿਆ ਨੂੰ ਪ੍ਰਭਾਵਿਤ ਕਰਦੀ ਹਨ।

ਸੂਰਜ ਨੂੰ ਜਾਨਣ ਦੇ ਲਈ ਦੁਨੀਆ ਭਰ ਦੇ ਦੇਸ਼ ਅਮਰੀਕਾ,ਜਰਮਨੀ, ਯੂਰੋਪੀਅਨ ਸਪੇਸ ਏਜੰਸੀ ਦੇ ਕੁੱਲ ਮਿਲਾਕੇ 22 ਮਿਸ਼ਨ ਭੇਜੇ ਸਨ । ਸਭ ਤੋਂ ਜ਼ਿਆਦਾ ਮਿਸ਼ਨ ਅਮਰੀਕੀ ਸਪੇਸ ਏਜੰਸੀ NASA ਨੇ ਭੇਜੇ ਹਨ । NASA ਦਾ ਪਹਿਲਾਂ ਸੂਰਜ ਮਿਸ਼ਨ ਪਾਇਉਨੀਅਰ -5 ਸਾਲ 1960 ਵਿੱਚ ਭੇਜਿਆ ਸੀ । ਜਰਮਨੀ ਨੇ ਆਪਣਾ ਪਹਿਲਾਂ ਸੂਰਜ ਮਿਸ਼ਨ 1974 ਵਿੱਚ NASA ਦੇ ਨਾਲ ਮਿਲ ਕੇ ਭੇਜਿਆ ਸੀ । ਯੂਰੋਪੀਅਨ ਸਪੇਸ ਏਜੰਸੀ ਨੇ ਆਪਣਾ ਪਹਿਲਾਂ ਮਿਸ਼ਨ NASA ਦੇ ਨਾਲ ਮਿਲਕੇ 1994 ਵਿੱਚ ਭੇਜਿਆ ਸੀ ।

NISAR ਸੈਟਲਾਈਟ ਬਵੰਡਰ,ਤੂਫਾਨ,ਜਵਾਲਾਮੁਖੀ,ਭੂਚਾਲ,ਗਲੇਸ਼ੀਅਰ ਦੇ ਪਿਗਲਨ,ਸਮੁੰਦਰੀ ਤੂਫਾਨ,ਜੰਗਲੀ ਅੱਗ,ਸਮੁੰਦਰ ਵਿੱਚ ਵੱਧ ਰਹੇ ਪਾਣੀ ਦੇ ਪੱਧਰ,ਖੇਤੀ,ਗਿਲੀ ਧਰਤੀ,ਬਰਫ ਦਾ ਘੱਟ ਹੋਣ ਬਾਰੇ ਜਾਣਕਾਰੀ ਦੇਵੇਗਾ ।
ਧਰਤੀ ਦੇ ਚਾਰੋ ਪਾਸੇ ਜਮਾ ਹੋ ਰਹੇ ਕੂੜੇ ਅਤੇ ਧਰਤੀ ਦੇ ਵੱਲੋਂ ਪੁਲਾੜ ਵਿੱਚ ਆਉਣ ਵਾਲੇ ਖਤਰੇ ਦੀ ਜਾਣਕਾਰੀ ਇਸ ਸੈਟਲਾਈਟਰ ਤੋਂ ਮਿਲ ਸਕੇਗੀ। ਦਰੱਖਤ ਪੌਦੇ ਦੀ ਘੱਟ ਦੀ ਵੱਧ ਦੀ ਗਿਣਤੀ ‘ਤੇ ਨਜ਼ਰ ਰੱਖੇਗੀ । NISAR ਤੋਂ ਪ੍ਰਕਾਸ਼ ਦੀ ਕਮੀ ਦੀ ਜਾਣਕਾਰੀ ਮਿਲੇਗੀ ।

ਇਸ ਸੈਟਲਲਾਈਟ ਤੋਂ ਮਿਲਣ ਵਾਲੀ ਹਾਈਟੈਕ ਦੀ ਤਸਵੀਰਾਂ ਹਿਮਾਲਿਆ ਅਤੇ ਗਲੇਸ਼ੀਅਰ ਦੀ ਨਿਗਰਾਨੀ ਵਿੱਚ ਭਾਰਤ ਅਤੇ ਅਮਰੀਕਾ ਦੀ ਸਰਕਾਰਾਂ ਦੀ ਮਦਦ ਕਰੇਗੀ। ਇਹ ਚੀਨ ਅਤੇ ਪਾਕਿਸਤਾਨ ਤੋਂ ਲੱਗ ਦੀ ਸਰਹੱਦਾਂ ‘ਤੇ ਕਰੜੀ ਨਜ਼ਰ ਰੱਖੇਗੀ ਅਤੇ ਸਰਕਾਰ ਦੀ ਮਦਦ ਕਰੇਗੀ।

Exit mobile version