The Khalas Tv Blog India ਅੰਮ੍ਰਿਤਪਾਲ ਸਿੰਘ ਦੀ ਸਭ ਤੋਂ ਵੱਡੀ ਜਿੱਤ ਤੋਂ ਬਾਅਦ ਡਿਬਰੂਗੜ੍ਹ ਜੇਲ੍ਹ ‘ਚ ਹੱਲਚਲ ਵਧੀ! ਪਤਨੀ ਤੇ ਵਕੀਲ ਮਿਲਕੇ ਇਹ ਸੁਨੇਹਾ ਲੈਕੇ ਆਏ!
India Punjab

ਅੰਮ੍ਰਿਤਪਾਲ ਸਿੰਘ ਦੀ ਸਭ ਤੋਂ ਵੱਡੀ ਜਿੱਤ ਤੋਂ ਬਾਅਦ ਡਿਬਰੂਗੜ੍ਹ ਜੇਲ੍ਹ ‘ਚ ਹੱਲਚਲ ਵਧੀ! ਪਤਨੀ ਤੇ ਵਕੀਲ ਮਿਲਕੇ ਇਹ ਸੁਨੇਹਾ ਲੈਕੇ ਆਏ!

ਬਿਉਰੋ ਰਿਪੋਰਟ – ਜੇਲ੍ਹ ਵਿੱਚ ਰਹਿੰਦੇ ਹੋਏ ਅੰਮ੍ਰਿਤਪਾਲ ਸਿੰਘ (Amritpal singh) ਵੱਲੋਂ ਪੰਜਾਬ ਵਿੱਚ ਖਡੂਰ ਸਾਹਿਬ ਸੀਟ (Khadoor Sahib) ਤੋਂ ਸਭ ਤੋਂ ਵੱਡੀ ਜਿੱਤ ਹਾਸਲ ਕਰਨ ਤੋਂ ਬਾਅਦ ਹੁਣ ਨਜ਼ਰਾਂ ਡਿਬਰੂਗੜ੍ਹ ਜੇਲ੍ਹ ‘ਤੇ ਟਿਕ ਗਈਆਂ ਹਨ। ਨਤੀਜਿਆਂ ਤੋਂ ਇੱਕ ਦਿਨ ਬਾਅਦ ਅੰਮ੍ਰਿਤਪਾਲ ਸਿੰਘ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਅਤੇ ਉਨ੍ਹਾਂ ਦੀ ਪਤਨੀ ਕਿਰਦੀਪ ਕੌਰ ਨੇ ਡਿਬਰੂਗੜ੍ਹ ਜੇਲ੍ਹ ਵਿੱਚ ਅੰਮ੍ਰਿਤਪਾਲ ਸਿੰਘ ਦੇ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਦੀ ਅੰਮ੍ਰਿਤਪਾਲ ਸਿੰਘ ਨਾਲ ਤਕਰੀਬਨ ਅੱਧਾ ਘੰਟਾ ਮੁਲਾਕਾਤ ਹੋਈ। ਵਕੀਲ ਰਾਜਦੇਵ ਸਿੰਘ ਖਾਲਸਾ ਨੇ ਦੱਸਿਆ ਕਿ ਅਸੀਂ ਅੰਮ੍ਰਿਤਪਾਲ ਸਿੰਘ ਨੂੰ ਜਾਣਕਾਰੀ ਦੇਣ ਆਏ ਸੀ ਕਿ ਉਹ ਜਿੱਤੇ ਗਏ ਹਨ ਇਸ ਤੋਂ ਬਾਅਦ ਅਸੀਂ ਅਗਲੀ ਰਣਨੀਤੀ ਬਣਾਉਣੀ ਹੈ। ਰਾਜਦੇਵ ਸਿੰਘ ਹੀ ਉਹ ਸ਼ਖਸ ਸਨ, ਜਿੰਨਾਂ ਨੇ ਸਭ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਦੇ ਚੋਣ ਲੜਨ ਦਾ ਐਲਾਨ ਕੀਤਾ ਸੀ। ਹਾਲਾਂਕ ਅਕਾਲੀ ਦਲ ਨੇ ਉਨ੍ਹਾਂ ‘ਤੇ RSS ਨਾਲ ਜੁੜੇ ਹੋਣ ਦਾ ਇਲਜ਼ਾਮ ਲਗਾਇਆ ਸੀ ਪਰ ਉਨ੍ਹਾਂ ਨੇ ਇਸ ਤੋਂ ਸਾਫ ਇਨਕਾਰ ਕੀਤਾ ਸੀ। 1989 ਵਿੱਚ ਰਾਜਦੇਵ ਸਿੰਘ ਖਾਲਸਾ ਨੇ ਆਪ ਸੰਗਰੂਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਟਿਕਟ ‘ਤੇ ਚੋਣ ਜਿੱਤੀ ਸੀ ।

ਖਡੂਰ ਸਾਹਿਬ ਵਿੱਚ ਅੰਮ੍ਰਿਤਪਾਲ ਦੀ ਸਭ ਤੋਂ ਵੱਡੀ ਜਿੱਤ

ਅੰਮ੍ਰਿਤਪਾਲ ਸਿੰਘ ਨੇ ਪੰਜਾਬ ਵਿੱਚ ਸਭ ਤੋਂ ਵੱਡੇ ਫਰਕ ਦੇ ਨਾਲ ਖਡੂਰ ਸਾਹਿਬ ਦੀ ਪੰਥਕ ਸੀਟ 1,97,120 ਵੋਟਾਂ ਨਾਲ ਜਿੱਤੀ ਹੈ। ਅੰਮ੍ਰਿਤਪਾਲ ਸਿੰਘ ਦੇ ਹੱਕ 4,04,430 ਵੋਟ ਪਏ,  ਜਦਕਿ ਦੂਜੇ ਨੰਬਰ ‘ਤੇ ਕਾਂਗਰਸ ਦੇ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਨੂੰ 2,07,310 ਵੋਟ ਹਾਸਲ ਹੋਇਆਂ। ਤੀਜੇ ਨੰਬਰ ‘ਤੇ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਨੂੰ 1,94,836 ਵੋਟਾਂ ਮਿਲਿਆ। ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਨੂੰ ਸਿਰਫ਼ 86,416 ਵੋਟਾਂ ਨਾਲ ਬੁਰੀ ਹਾਰ ਨਸੀਬ ਹੋਈ। ਪੰਜਵੇਂ ਨੰਬਰ ‘ਤੇ ਰਹੇ ਮਨਜੀਤ ਸਿੰਘ ਮੰਨਾ  ਨੂੰ 86,373 ਵੋਟਾਂ ਹਾਸਲ ਹੋਇਆ।

ਇਹ ਵੀ ਪੜ੍ਹੋ –  ਨਿਤੀਸ਼ ਕੁਮਾਰ ਤੇ ਤੇਜਸਵੀ ਯਾਦਵ ਦਿੱਲੀ ਲਈ ਹੋਏ ਰਵਾਨਾ

 

Exit mobile version