The Khalas Tv Blog International 73 ਸਾਲ ਸੇਵਾ ਕਰਨ ਮਗਰੋਂ ਮੁਸਲਿਮ ਪਰਿਵਾਰ ਨੇ ਸਿੱਖ ਭਾਈਚਾਰੇ ਨੂੰ ਸੌਂਪੇ ਪਾਵਨ ਸਰੂਪ
International

73 ਸਾਲ ਸੇਵਾ ਕਰਨ ਮਗਰੋਂ ਮੁਸਲਿਮ ਪਰਿਵਾਰ ਨੇ ਸਿੱਖ ਭਾਈਚਾਰੇ ਨੂੰ ਸੌਂਪੇ ਪਾਵਨ ਸਰੂਪ

‘ਦ ਖ਼ਾਲਸ ਬਿਊਰੋ ( ਪਾਕਿਸਤਾਨ ) :- ਪਾਕਿਸਤਾਨ ਦੇ ਸਿਆਲਕੋਟ ਦੇ ਇੱਕ ਮੁਸਲਿਮ ਪਰਿਵਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਪੁਰਾਤਨ ਸਰੂਪ 73 ਸਾਲਾਂ ਦੀ ਸੇਵਾ ਮਗਰੋਂ ਸਿੱਖ ਭਾਈਚਾਰੇ ਨੂੰ ਸੌਂਪ ਦਿੱਤੇ ਹਨ। ਹੁਣ ਇਹ ਸਰੂਪ ਸਿਆਲਕੋਟ ਪਾਕਿਸਤਾਨ ਵਿਖੇ ਗੁਰਦੁਆਰਾ ਬਾਬੇ ਦੇ ਬੇਰ ਸਾਹਿਬ ਨੂੰ ਸ਼ੁਸ਼ੋਭਿਤ ਕੀਤੇ ਗਏ ਹਨ।

ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਜਸਕਰਨ ਸਿੰਘ ਤੇ ਸੇਵਾਦਾਰ ਕਰਨਬੀਰ ਸਿੰਘ ਨੇ ਇਹ ਸਰੂਪ ਪ੍ਰਾਪਤ ਕਰਨ ਦੀ ਸੇਵਾ ਨਿਭਾਈ। ਇਹ ਗੁਰਦੁਆਰਾ 2 ਜੁਲਾਈ 2019 ਨੂੰ ਸੰਗਤਾਂ ਲਈ ਖੋਲਿਆ ਗਿਆ ਸੀ, ਜ਼ਿਕਰਯੋਗ ਹੈ ਕਿ ਇਹ 500 ਸਾਲ ਪੁਰਾਣਾ ਗੁਰਦੁਆਰਾ ਕਈ ਸਾਲਾਂ ਤੋਂ ਬੰਦ ਸੀ।

Exit mobile version