The Khalas Tv Blog India 33 ਸਾਲਾਂ ਬਾਅਦ ਡਾ. ਮਨਮੋਹਨ ਸਿੰਘ ਅੱਜ ਰਾਜ ਸਭਾ ਤੋਂ ਹੋਣਗੇ ਸੇਵਾ ਮੁਕਤ…
India

33 ਸਾਲਾਂ ਬਾਅਦ ਡਾ. ਮਨਮੋਹਨ ਸਿੰਘ ਅੱਜ ਰਾਜ ਸਭਾ ਤੋਂ ਹੋਣਗੇ ਸੇਵਾ ਮੁਕਤ…

After 33 years Dr. Manmohan Singh will retire from Rajya Sabha today

After 33 years Dr. Manmohan Singh will retire from Rajya Sabha today

ਦਿੱਲੀ :  ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ 33 ਸਾਲਾਂ ਬਾਅਦ ਅੱਜ ਰਾਜ ਸਭਾ ਤੋਂ ਸੇਵਾਮੁਕਤ ਹੋ ਰਹੇ ਹਨ। ਉਹ 1991 ਵਿੱਚ ਪਹਿਲੀ ਵਾਰ ਅਸਾਮ ਤੋਂ ਰਾਜ ਸਭਾ ਪੁੱਜੇ ਸਨ। ਛੇਵੀਂ ਅਤੇ ਆਖਰੀ ਵਾਰ ਉਹ 2019 ਵਿੱਚ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਬਣੇ।

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮਨਮੋਹਨ ਸਿੰਘ ਨੂੰ ਉਨ੍ਹਾਂ ਦੀ ਸੇਵਾਮੁਕਤੀ ‘ਤੇ ਚਿੱਠੀ ਲਿਖੀ ਹੈ। ਇਸ ਵਿੱਚ ਉਨ੍ਹਾਂ ਨੇ ਕਿਹਾ- ਹੁਣ ਤੁਸੀਂ ਸਰਗਰਮ ਰਾਜਨੀਤੀ ਵਿੱਚ ਨਹੀਂ ਹੋਵੋਗੇ, ਪਰ ਜਨਤਾ ਲਈ ਤੁਹਾਡੀ ਆਵਾਜ਼ ਬੁਲੰਦ ਹੁੰਦੀ ਰਹੇਗੀ। ਤੁਸੀਂ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਸੇਵਾ ਕੀਤੀ ਹੈ। ਤੁਹਾਡੀ ਰਿਟਾਇਰਮੈਂਟ ਇੱਕ ਯੁੱਗ ਦੇ ਅੰਤ ਨੂੰ ਦਰਸਾਉਂਦੀ ਹੈ।

ਰਾਜ ਸਭਾ ਦੇ ਕੁੱਲ 54 ਸੰਸਦ ਮੈਂਬਰਾਂ ਦਾ ਕਾਰਜਕਾਲ ਅਪ੍ਰੈਲ ‘ਚ ਖਤਮ ਹੋ ਰਿਹਾ ਹੈ। ਇਨ੍ਹਾਂ ਵਿੱਚੋਂ 49 ਸੰਸਦ ਮੈਂਬਰ 2 ਅਪ੍ਰੈਲ ਨੂੰ ਸਦਨ ਤੋਂ ਸੇਵਾਮੁਕਤ ਹੋ ਗਏ ਸਨ। ਮਨਮੋਹਨ ਸਿੰਘ ਸਮੇਤ 5 ਸੰਸਦ ਮੈਂਬਰਾਂ ਦਾ ਕਾਰਜਕਾਲ ਅੱਜ (3 ਅਪ੍ਰੈਲ) ਖਤਮ ਹੋ ਰਿਹਾ ਹੈ। ਇਨ੍ਹਾਂ 54 ਸੰਸਦ ਮੈਂਬਰਾਂ ਵਿੱਚ 9 ਕੇਂਦਰੀ ਮੰਤਰੀ ਵੀ ਸ਼ਾਮਲ ਹਨ। ਮਨਮੋਹਨ ਸਿੰਘ ਦੀ ਥਾਂ ‘ਤੇ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਹੁਣ ਪਹਿਲੀ ਵਾਰ ਰਾਜ ਸਭਾ ਪਹੁੰਚੇਗੀ। 20 ਫਰਵਰੀ ਨੂੰ ਉਹ ਰਾਜ ਸਭਾ ਲਈ ਨਿਰਵਿਰੋਧ ਚੁਣੇ ਗਏ ਸਨ।

ਡਾ. ਮਨਮੋਹਨ ਸਿੰਘ ਕਈ ਦਲੇਰਾਨਾ ਆਰਥਿਕ ਸੁਧਾਰਾਂ ਦੀ ਸ਼ੁਰੂਆਤ ਲਈ ਜਾਣੇ ਜਾਂਦੇ ਹਨ। ਉਹ ਪਹਿਲੀ ਵਾਰ ਅਕਤੂਬਰ 1991 ਵਿੱਚ ਰਾਜ ਸਭਾ ਮੈਂਬਰ ਬਣੇ ਸਨ। ਉਹ ਪੀਵੀ ਨਰਸਿਮਹਾ ਰਾਓ ਦੀ ਸਰਕਾਰ ਦੌਰਾਨ 1991 ਤੋਂ 1996 ਤੱਕ ਵਿੱਤ ਮੰਤਰੀ ਅਤੇ 2004 ਤੋਂ 2014 ਤੱਕ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਰਹੇ ਹਨ।

ਇਹ ਸੀਟ 91 ਸਾਲਾ ਡਾ. ਮਨਮੋਹਨ ਸਿੰਘ ਦੇ 3 ਅਪਰੈਲ ਨੂੰ ਕਾਰਜਕਾਲ ਮੁਕੰਮਲ ਹੋਣ ਮਗਰੋਂ ਖ਼ਾਲੀ ਹੋ ਜਾਵੇਗੀ। ਡਾ. ਮਨਮੋਹਨ ਸਿੰਘ ਲੋਕ ਸਭਾ ਚੋਣਾਂ ਰਾਹੀਂ ਕਦੇ ਵੀ ਹੇਠਲੇ ਸਦਨ ਤੱਕ ਨਹੀਂ ਪੁੱਜੇ। ਉਨ੍ਹਾਂ ਦੱਖਣੀ ਦਿੱਲੀ ਸੰਸਦੀ ਹਲਕੇ ਤੋਂ 1999 ਵਿੱਚ ਕਾਂਗਰਸ ਦੀ ਟਿਕਟ ’ਤੇ ਚੋਣ ਲੜੀ ਸੀ ਪਰ ਉਹ ਭਾਜਪਾ ਉਮੀਦਵਾਰ ਵੀ ਕੇ ਮਲਹੋਤਰਾ ਤੋਂ ਹਾਰ ਗਏ ਸਨ। ਰਾਜ ਸਭਾ ਦੇ ਆਖ਼ਰੀ ਸੈਸ਼ਨ ਵਿੱਚ ਬਜ਼ੁਰਗ ਸੰਸਦ ਮੈਂਬਰ ਨੂੰ ਵਿਦਾਇਗੀ ਦੇਣ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਤੰਤਰ ਨੂੰ ਮਜ਼ਬੂਤ ਕਰਨ ਵਿੱਚ ਡਾ. ਮਨਮੋਹਨ ਸਿੰਘ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਸੀ।

ਸੇਵਾਮੁਕਤ ਹੋਣ ਵਾਲੇ ਮੈਂਬਰਾਂ ਵਿੱਚ ਨੌਂ ਕੇਂਦਰੀ ਮੰਤਰੀ ਸ਼ਾਮਲ ਹਨ। ਇਨ੍ਹਾਂ ਵਿੱਚੋਂ ਮਨਸੁਖ ਮਾਂਡਵੀਆ, ਧਰਮਿੰਦਰ ਪ੍ਰਧਾਨ, ਪੁਰਸ਼ੋਤਮ ਰੁਪਾਲਾ, ਰਾਜੀਵ ਚੰਦਰਸ਼ੇਖਰ, ਵੀ. ਮੁਰਲੀਧਰਨ, ਨਰਾਇਣ ਰਾਣੇ, ਐੱਲ. ਮੁਰੂਗਨ, ਭੁਪਿੰਦਰ ਯਾਦਵ ਤੇ ਅਸ਼ਵਨੀ ਵੈਸ਼ਨਵ ਸ਼ਾਮਲ ਹਨ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਡਾ. ਮਨਮੋਹਨ ਸਿੰਘ ਨੂੰ ਪੱਤਰ ਲਿਖ ਕੇ ਉਨ੍ਹਾਂ ਵੱਲੋਂ ਦੇਸ਼ ਦੇ ਵਿਕਾਸ ਵਿੱਚ ਪਾਏ ਯੋਗਦਾਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਨੌਜਵਾਨਾਂ ਅਤੇ ਮੱਧ ਵਰਗ ਲੋਕਾਂ ਦੇ ਆਦਰਸ਼ ਬਣੇ ਰਹਿਣਗੇ।

Exit mobile version