The Khalas Tv Blog Lifestyle 20 ਸਾਲਾਂ ਬਾਅਦ ਆਪਣੇ ਪਿਓ ਜਪਾਨੀ ਪੁੱਤ…
Lifestyle Punjab

20 ਸਾਲਾਂ ਬਾਅਦ ਆਪਣੇ ਪਿਓ ਜਪਾਨੀ ਪੁੱਤ…

ਅੰਮ੍ਰਿਤਸਰ : ਜਦੋਂ ਕੋਈ ਆਪਣਾ ਹੀ ਵਿਛੜ ਜਾਵੇ ਉਸ ਦੇ ਦੁੱਖ ਦੀ ਚੀਸ ਹਮੇਸ਼ਾ ਪੈਂਦੀ ਰਹਿੰਦੀ ਹੈ। ਪੰਜਾਬ ਦੇ ਅੰਮ੍ਰਿਤਸਰ ਦੇ ਰਹਿਣ ਵਾਲੇ ਸੁਖਪਾਲ ਸਿੰਘ ਦੀ ਕਹਾਣੀ ਇਸ ਤਰ੍ਹਾਂ ਦੀ ਹੈ।  ਸੁਖਪਾਲ ਸਿੰਘ ਦਾ ਜਪਾਨੀ ਪੁੱਤ 19 ਸਾਲਾਂ ਤੋਂ ਦੂਰ ਸੀ, ਕਦੇ ਮਿਲਿਆ ਨਹੀਂ ਸੀ।  19 ਅਗਸਤ ਨੂੰ ਰੱਖੜੀ ਵਾਲੇ ਦਿਨ ਸੁਖਪਾਲ ਸਿੰਘ ਦੀ ਜ਼ਿੰਦਗੀ ਮੁੜ ਸੁਹਾਵਣੀ ਹੋ ਜਾਂਦੀ ਹੈ ਜਦੋਂ ਉਸ ਦਾ ਜਪਾਨੀ ਪੁੱਤ ਆ ਕੇ ਮਿਲਦਾ ਹੈ। ਦੱਸ ਦੇਈਏ ਕਿ ਸੁਖਪਾਲ ਸਿੰਘ ਦਾ ਇਹ ਬੇਟਾ ਜਪਾਨ ਵਿੱਚ ਹੀ ਪੈਦਾ ਹੋਇਆ ਅਤੇ ਉਥੇ ਹੀ ਪਾਲਣ-ਪੌਸ਼ਣ ਹੋਇਆ।

ਅੰਮ੍ਰਿਤਸਰ ‘ਚ ਲੋਹਾਰਕਾ ਰੋਡ ‘ਤੇ ਰਹਿਣ ਵਾਲੇ ਸੁਖਪਾਲ ਸਿੰਘ ਨੂੰ ਘਰੋਂ ਫੋਨ ਆਇਆ। ਉਸ ਨੂੰ ਪਤਾ ਲੱਗਾ ਕਿ ਉਸ ਦਾ ਲੜਕਾ ਜਾਪਾਨ ਤੋਂ ਉਸ ਨੂੰ ਲੱਭਦਾ ਆਇਆ ਸੀ। ਕੁਝ ਹੀ ਸਕਿੰਟਾਂ ਵਿੱਚ ਸੁਖਪਾਲ ਸਿੰਘ ਨੇ 19 ਸਾਲ ਪਹਿਲਾਂ ਦੀ ਜ਼ਿੰਦਗੀ ਦਾ ਫਲੈਸ਼ਬੈਕ ਲਿਆ ਸੀ। ਸੁਖਪਾਲ ਸਿੰਘ ਕੁਝ ਹੀ ਮਿੰਟਾਂ ਵਿੱਚ ਘਰ ਪਹੁੰਚ ਗਿਆ। ਜਦੋਂ ਉਹ ਘਰ ਪਹੁੰਚਿਆ ਤਾਂ ਉਥੇ 22 ਸਾਲਾ ਰਿਨ ਤਕਹਾਤਾ ਖੜ੍ਹਾ ਸੀ। ਸੁਖਪਾਲ ਨੇ ਉਸ ਨੂੰ ਦੇਖਦੇ ਹੀ ਜੱਫੀ ਪਾ ਲਈ।

ਰਿਨ ਤਕਾਹਟਾ 19 ਅਗਸਤ ਨੂੰ ਹੀ ਅੰਮ੍ਰਿਤਸਰ ਪਹੁੰਚਿਆ ਸੀ। ਉਹ 19 ਸਾਲ ਪਹਿਲਾਂ ਆਪਣੇ ਪਿਤਾ ਦੀ ਫੋਟੋ ਚੁੱਕੀ ਫਤਿਹਗੜ੍ਹ ਚੂੜੀਆਂ ਰੋਡ ਦੀਆਂ ਗਲੀਆਂ ਵਿੱਚ ਘੁੰਮ ਰਿਹਾ ਸੀ। ਫਿਰ ਇਕ ਦੁਕਾਨਦਾਰ ਨੇ ਫੋਟੋ ਦੇਖ ਕੇ ਸੁਖਪਾਲ ਸਿੰਘ ਨੂੰ ਪਛਾਣ ਲਿਆ ਅਤੇ ਰਿੰਨ ਨੂੰ ਉਸ ਦੇ ਘਰ ਦਾ ਪਤਾ ਦੱਸਿਆ।

ਸੁਖਪਾਲ ਸਿੰਘ ਦਾ ਕਹਿਣਾ ਹੈ ਕਿ ਉਸਨੇ  ਸਾਲ 2002 ਵਿੱਚ ਜਪਾਨ ਦੀ ਕੁੜੀ ਸਚੀਆ ਤਾਕਾਹਾਤਾ ਨਾਲ ਵਿਆਹ ਕਰਵਾ ਲਿਆ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਮੇਰਾ ਬੇਟਾ ਰਿਨ ਤਾਕਾਹਾਤਾ ਉਦੋ ਦੋ ਸਾਲ ਦਾ ਸੀ ਜਦੋਂ ਉਨ੍ਹਾਂ ਦਾ ਤਲਾਕ ਹੋ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਉਹ 2007 ਵਿੱਚ ਜਪਾਨ ਤੋਂ ਪਰਤਣ ਤੋਂ ਉਸ ਨੇ ਆਪਣੀ ਪਤਨੀ ਤੇ ਪੁੱਤ ਨਾਲ ਕੋਈ ਰਾਬਤਾ ਨਹੀ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਰੱਖੜੀ ਦੇ ਦਿਨ ਮੇਰਾ ਬੇਟਾ ਰਿਨ ਮਿਲਣ ਆਇਆ। ਸੁਖਪਾਲ ਸਿੰਘ ਬਿਆਨ ਕਰਦੇ ਹੋਏ ਭਾਵੁਕ ਵੀ ਹੋ ਗਏ।

ਸੁਖਪਾਲ ਸਿੰਘ ਦਾ ਕਹਿਣਾ ਹੈ ਕਿ ਮੇਰੀ ਰਿਨ ਦੀ ਮਾਂ ਨਾਲ ਮੁਲਾਕਾਤ ਥਾਈਲੈਂਡ ਏਅਰਪੋਰਟ ’ਤੇ ਹੋਈ ਸੀ। ਉਹ ਤਾਜ ਮਹਿਲ ਦੇਖਣ ਲਈ ਇੰਡੀਆ ਆ ਰਹੇ ਸਨ। ਸੁਖਪਾਲ ਦੱਸਦੇ ਹਨ ਕਿ ਜਹਾਜ਼ ਵਿੱਚ ਉਹ ਅਤੇ ਰਿਨ ਦੀ ਮਾਂ ਸਚੀਆ ਤਕਾਹਾਤਾ ਦੀਆਂ ਸੀਟਾਂ ਇਕੱਠੀਆਂ ਸਨ। ਸੁਖਪਾਲ ਸਿੰਘ ਨੇ ਸਚੀਆ ਨੂੰ ਹਾਸੇ ਨਾਲ ਪੁੱਛਿਆ ਕਿ ਉਹ ਉਨ੍ਹਾਂ ਨੂੰ ਦਰਬਾਰ ਸਾਹਿਬ ਤੇ ਵਾਹਗਾ ਬਾਰਡਰ ਦਿਖਾਉਣ ਲਈ ਲਿਜਾ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਈ ਦਿਨ ਸਾਡੇ ਕੋਲ ਰਹੇ ਅਤੇ ਫਿਰ ਜਪਾਨ ਜਾ ਕੇ ਮੈਨੂੰ ਸਪੌਂਸਰਸ਼ਿਪ ਭੇਜੀ।

TOI ਦੀ ਇਕ ਰਿਪੋਰਟ ਮੁਤਾਬਕ ਕਾਲਜ ਵਿੱਚ ਮਿਲੇ ਇੱਕ ਅਸਾਈਨਮੈਂਟ ਤੋਂ ਪ੍ਰੇਰਿਤ ਹੋ ਕੇ 21 ਸਾਲਾ ਰਿਨ ਤਾਕਾਹਾਟਾ ਨੇ ਅੰਮ੍ਰਿਤਸਰ ਵਿੱਚ ਆਪਣੇ ਪਿਤਾ ਦਾ ਪਤਾ ਲਗਾਇਆ। ਓਸਾਕਾ ਯੂਨੀਵਰਸਿਟੀ ਆਫ਼ ਆਰਟਸ ਦਾ ਵਿਦਿਆਰਥੀ ਰੱਖੜੀ ਤੋਂ ਇਕ ਦਿਨ ਪਹਿਲਾਂ 18 ਅਗਸਤ ਨੂੰ ਅੰਮ੍ਰਿਤਸਰ ਪੁੱਜਿਆ ਸੀ।

 

 

Exit mobile version