The Khalas Tv Blog India ਤਕਰੀਬਨ 1 ਸਾਲ ਬਾਅਦ ਪੰਜਾਬ ਹਰਿਆਣਾ ਹਾਈਕੋਰਟ ਨੂੰ ਮਿਲਿਆ ਨਵਾਂ ਚੀਫ਼ ਜਸਟਿਸ! 2 ਵਾਰ ਕਾਰਜਕਾਰੀ ਚੀਫ਼ ਜਸਟਿਸ ਨਿਯੁਕਤ ਕੀਤੇ ਗਏ
India Punjab

ਤਕਰੀਬਨ 1 ਸਾਲ ਬਾਅਦ ਪੰਜਾਬ ਹਰਿਆਣਾ ਹਾਈਕੋਰਟ ਨੂੰ ਮਿਲਿਆ ਨਵਾਂ ਚੀਫ਼ ਜਸਟਿਸ! 2 ਵਾਰ ਕਾਰਜਕਾਰੀ ਚੀਫ਼ ਜਸਟਿਸ ਨਿਯੁਕਤ ਕੀਤੇ ਗਏ

ਬਿਉਰੋ ਰਿਪੋਰਟ – ਲੰਬੇ ਸਮੇਂ ਬਾਅਦ ਪੰਜਾਬ ਹਰਿਆਣਾ ਹਾਈਕੋਰਟ ਨੂੰ ਚੀਫ ਜਸਟਿਸ ਮਿਲ ਗਿਆ ਹੈ। ਮੱਧ ਪ੍ਰਦੇਸ਼ ਹਾਈਕੋਰਟ ਦੇ ਜਸਟਿਸ ਸ਼ੀਲ ਨਾਗੂ ਨੂੰ ਪੰਜਾਬ ਹਰਿਆਣਾ ਹਾਈਕੋਰਟ ਦਾ ਨਵਾਂ ਚੀਫ ਜਸਟਿਸ ਨਿਯੁਕਤ ਕੀਤਾ ਗਿਆ ਹੈ। ਜਸਟਿਸ ਨਾਗੂ ਦਾ ਜਨਮ ਜਨਵਰੀ 1965 ਨੂੰ ਹੋਇਆ ਸੀ।

ਵਕੀਲ ਦੇ ਰੂਪ ਵਿੱਚ ਉਨ੍ਹਾਂ ਨੇ ਆਪਣੀ ਪ੍ਰੈਕਟਿਸ 5 ਅਕਤੂਬਰ 1987 ਨੂੰ ਸ਼ੁਰੂ ਕੀਤੀ ਸੀ। ਉਨ੍ਹਾਂ ਨੇ ਜਬਲਪੁਰ ਵਿੱਚ ਮੱਧ ਪ੍ਰਦੇਸ਼ ਦੇ ਸਿਵਲ ਅਤੇ ਸੰਵਿਧਾਨਕ ਕਾਨੂੰਨ ਦੀ ਪ੍ਰੈਕਟਿਸ ਕੀਤੀ। ਉਨ੍ਹਾਂ ਦੀ 27 ਮਈ 2011 ਵਿੱਚ ਮੱਧ ਪ੍ਰਦੇਸ਼ ਦੇ ਹਾਈਕੋਰਟ ਦੇ ਵਧੀਕ ਜੱਜ ਦੇ ਤੌਰ ‘ਤੇ ਨਿਯੁਕਤੀ ਹੋਈ ਸੀ। 23 ਮਈ 2013 ਉਹ ਸਥਾਨਕ ਜੱਜ ਬਣ ਗਏ ਇਸ ਤੋਂ ਬਾਅਦ ਉਹ ਗਵਾਲੀਅਰ ਬੈਂਚ ਦੇ ਪ੍ਰਸ਼ਾਸਨਿਕ ਜੱਜ ਰਹੇ ਸਨ।

ਇਸੇ ਸਾਲ ਫਰਵਰੀ ਵਿੱਚ ਗੁਰਮੀਤ ਸੰਧਾਵਾਲੀ ਨੂੰ ਹਾਈਕੋਰਟ ਦਾ ਕਾਰਜਕਾਰੀ ਚੀਫ਼ ਜਸਟਿਸ ਬਣਾਇਆ ਗਿਆ ਸੀ। ਇਸ ਤੋਂ ਪਹਿਲਾਂ ਹਾਈਕੋਰਟ ਦੀ ਸੀਨੀਅਰ ਜੱਜ ਰਿਤੂ ਬਾਹਰੀ ਕਾਰਜਕਾਰੀ ਚੀਫ਼ ਜਸਟਿਸ ਸੀ, ਫਿਰ ਉਨ੍ਹਾਂ ਨੂੰ ਉੱਤਰਾਖੰਡ ਦੇ ਚੀਫ ਜੱਜ ਦੇ ਤੌਰ ‘ਤੇ ਨਿਯੁਕਤੀ ਦੇ ਬਾਅਦ ਥਾਂ ਖਾਲੀ ਹੋ ਗਈ। ਇਸ ਦੇ ਬਾਅਦ GS ਸੰਘਾਵਾਲੀਆ ਨੂੰ ਕਾਰਜਕਾਰੀ ਜੱਜ ਦੇ ਤੌਰ ‘ਤੇ ਨਿਯੁਕਤ ਕੀਤਾ ਗਿਆ ਸੀ।

ਇਹ ਵੀ ਪੜ੍ਹੋ –  ਸ਼ੀਤਲ ਅੰਗੁਰਾਲ ਦੀ ਸੀਡੀ ‘ਤੇ CM ਮਾਨ ਨੇ ਕੀ ਕੀਤਾ ਦਾਅਵਾ? ਕਿਹੜੀ ਪੌਹੜੀ ਚੜਾਉਣ ਦਾ ਦਿੱਤਾ ਐਲਾਨ

 

Exit mobile version