The Khalas Tv Blog India ਪੰਜਾਬ ਦੀ ਇਸ ਸਿੰਗਰ ਨਾਲ ਮੁੰਬਈ ਦੇ ਹੋਟਲ ‘ਚ ਵਾਪਰ ਗਿਆ ਭਾਣਾ
India Punjab

ਪੰਜਾਬ ਦੀ ਇਸ ਸਿੰਗਰ ਨਾਲ ਮੁੰਬਈ ਦੇ ਹੋਟਲ ‘ਚ ਵਾਪਰ ਗਿਆ ਭਾਣਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੰਜਾਬ ਦੀ ਮਸ਼ਹੂਰ ਸਿੰਗਰ ਅਫਸਾਨਾ ਖਾਨ ਨਾਲ ਬਿੱਗ ਬੌਸ-15 ਵਿੱਚ ਐਂਟਰੀ ਤੋਂ ਪਹਿਲਾਂ ਹੀ ਵੱਡਾ ਹਾਦਸਾ ਹੋ ਗਿਆ ਹੈ। ਜਾਣਕਾਰੀ ਮਿਲੀ ਹੈ ਕਿ ਪ੍ਰਤੀਭਾਗੀ ਦੇ ਤੌਰ ਉੱਤੇ ਸ਼ਾਮਿਲ ਹੋਣ ਲਈ ਮੁੰਬਈ ਗਈ ਗਾਇਕਾ ਅਫਸਾਨਾ ਖ਼ਾਨ ਮੁੰਬਈ ਦੇ ਇਕ ਹੋਟਲ ਵਿੱਚ ਪੈਨਿਕ ਅਟੈਕ ਆਇਆ ਹੈ, ਹਾਲਾਂਕਿ ਹੁਣ ਉਨ੍ਹਾਂ ਦੀ ਹਾਲਤ ਸਥਿਰ ਹੈ। ਇਹ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਅਫਸਾਨਾ ਇਸ ਸ਼ੋਅ ਦਾ ਹਿੱਸਾ ਨਾ ਬਣ ਸਕੇ।

ਇਸ ਅਟੈਕ ਵਿੱਚੋਂ ਗੁਜਰਨ ਤੋਂ ਬਾਅਦ ਸ਼ੋਅ ਦੇ ਮੇਕਰ ਨੇ ਅਫਸਾਨਾ ਨੂੰ ਮੌਕੇ ‘ਤੇ ਹੀ ਮੈਡੀਕਲ ਸਹੂਲਤ ਦਿੱਤੀ ਹੈ, ਜਿਸ ਤੋਂ ਬਾਅਦ ਅਫਸਾਨਾ ਨੇ ਸ਼ੋਅ ਵਿੱਚ ਐਂਟਰੀ ਨਾ ਕਰਨ ਦਾ ਫੈਸਲਾ ਲਿਆ ਹੈ।

ਉਨ੍ਹਾਂ ਨਾਲ ਜੁੜੀਆਂ ਖ਼ਬਰਾਂ ਦੀ ਮੰਨੀਏ ਤਾਂ ਅਫ਼ਸਾਨਾ ਪੰਜਾਬ ਮੁੜ ਆਈ ਹੈ ਤੇ ਸ਼ੋਅ ਦਾ ਹਿੱਸਾ ਨਹੀਂ ਬਣ ਸਕੇਗੀ।

ਦੱਸਣਯੋਗ ਹੈ ਕਿ ਅਫਸਾਨਾ ਸ਼ੋਅ ਵਿੱਚ ਹਿੱਸਾ ਲੈਣ ਲਈ ਪੂਰੀ ਤਿਆਰੀ ਨਾਲ ਗਈ ਸੀ, ਇਸਨੂੰ ਲੈ ਕੇ ਪ੍ਰੋਮੋ ਵੀ ਤਿਆਰ ਹੋ ਗਿਆ ਸੀ, ਜਿਸ ਨੂੰ ਕਿ ਇੱਕ ਨਿੱਜੀ ਚੈਨਲ ਨੇ ਸ਼ੇਅਰ ਵੀ ਕੀਤਾ ਸੀ ।

ਇਸ ਸ਼ੋਅ ਨੂੰ ਲੈ ਕੇ ਅਫਸਾਨਾ ਦੇ ਪ੍ਰਸ਼ੰਸਕ ਵੀ ਕਾਫੀ ਉਤਸ਼ਾਹਿਤ ਸਨ ਪਰ ਹੁਣ ਇਹ ਖਬਰ ਉਸ ਦੇ ਪ੍ਰਸ਼ੰਸਕਾਂ ਨੂੰ ਨਿਰਾਸ਼ ਕਰ ਦੇਵੇਗੀ।

Exit mobile version