The Khalas Tv Blog International ਅਫਗਾਨਿਸਤਾਨ ਦੇ ਲੋਕਾਂ ਨੇ ਕੀਤੀ ਹੁਣ ਤਾਲਿਬਾਨ ਤੋਂ ਆਹ ਮੰਗ
International

ਅਫਗਾਨਿਸਤਾਨ ਦੇ ਲੋਕਾਂ ਨੇ ਕੀਤੀ ਹੁਣ ਤਾਲਿਬਾਨ ਤੋਂ ਆਹ ਮੰਗ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਫਗਾਨਿਸਤਾਨ ਵਿੱਚ ਹੁਣ ਨਵੇਂ ਵਿਵਾਦ ਨੇ ਰੂਪ ਲੈ ਲਿਆ ਹੈ। ਅੱਜ ਜਲਾਲਾਬਾਦ ਦੀਆਂ ਸੜਕਾਂ ਉੱਤੇ ਲੋਕ ਪ੍ਰਦਰਸ਼ਨ ਕਰਦੇ ਦੇਖੇ ਗਏ ਹਨ।ਇਸ ਨਾਲ ਸਬੰਧਿਤ ਇਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।


ਲੋਕ ਤਾਲਿਬਾਨ ਤੋਂ ਮੰਗ ਕਰ ਰਹੇ ਹਨ ਕਿ ਉਹ ਅਫ਼ਾਗਨਿਸਤਾਨ ਦਾ ਕੌਮੀ ਝੰਡਾ ਨਾ ਬਦਲਣ। ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨੀਂ ਵੀ ਅਜਿਹੇ ਹੀ ਪ੍ਰਦਰਸ਼ਨ ਹੋਰਨਾਂ ਇਲਾਕਿਆਂ ਵਿੱਚ ਕੀਤੇ ਗਏ ਹਨ।ਕਈ ਥਾਈਂ ਇਨ੍ਹਾਂ ਇਲਾਕਿਆਂ ਵਿੱਚ ਗੋਲੀਆਂ ਚੱਲਣ ਦੀਆਂ ਵੀ ਰਿਪੋਰਟਾਂ ਸਾਹਮਣੇ ਆਈਆਂ ਹਨ।ਇਹ ਉਹ ਇਲਾਕੇ ਹਨ ਜਿੱਥੇ ਜਿਆਦਾ ਭੀੜ ਸੀ।ਹਾਲਾਂਕਿ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਕਿੱਥੇ ਨੁਕਸਾਨ ਹੋਇਆ ਹੈ।

Exit mobile version