The Khalas Tv Blog India ਅਫਗਾਨਿਸਤਾਨ ਦੇ ਸੈਨਿਕ ਜਹਾਜ਼ ਨਾਲ ਉਜ਼ਬੇਕਿਸਤਾਨ ‘ਚ ਵੱਡਾ ਹਾਦਸਾ
India International

ਅਫਗਾਨਿਸਤਾਨ ਦੇ ਸੈਨਿਕ ਜਹਾਜ਼ ਨਾਲ ਉਜ਼ਬੇਕਿਸਤਾਨ ‘ਚ ਵੱਡਾ ਹਾਦਸਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਫਗਾਨਿਸਤਾਨ ਦਾ ਜਾਰੀ ਸੰਕਟ ਕੋਈ ਚੰਗੀ ਖ਼ਬਰ ਨਹੀਂ ਭੇਜ ਰਿਹਾ।ਤਾਜਾ ਖਬਰ ਮੁਤਾਬਿਕ ਇੱਕ ਅਫਗਾਨ ਸੈਨਿਕ ਜਹਾਜ਼ ਉਜ਼ਬੇਕਿਸਤਾਨ ਵਿੱਚ ਦੁਰਘਟਨਾ ਹੋ ਗਿਆ ਹੈ। ਸਮਾਚਾਰ ਏਜੰਸੀ ਏਐੱਫਪੀ ਨੇ ਉਜ਼ਬੇਕਿਸਤਾਨ ਦੇ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਇਹ ਖਬਰ ਆਈ ਹੈ।


ਉਜ਼ਬੇਕ ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਅਫਗਾਨੀ ਸੈਨਿਕ ਜਹਾਜ਼ ਨੇ ਗੈਰਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕੀਤੀ ਸੀ। ਬੁਲਾਰੇ ਨੇ ਉਜਬੇਕ ਮੀਡੀਆ ਦੀਆਂ ਉਨ੍ਹਾਂ ਖਬਰਾਂ ਦੀ ਪੁਸ਼ਟੀ ਕੀਤੀ ਹੈ, ਜਿਨ੍ਹਾਂ ਨੇ ਅਫਗਾਨਿਸਤਾਨ ਦੇ ਬਾਰਡਰ ਨਾਲ ਲੱਗੇ ਦੇਸ਼ ਦੇ ਦੱਖਣੀ ਸੂਬੇ ਸੁਰਖੋਨਡਰਿਯੋ ਵਿੱਚ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਗੱਲ ਕਹੀ ਸੀ।

Exit mobile version