The Khalas Tv Blog India ਚੰਡੀਗੜ੍ਹ ‘ਚ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਦਾਖਲੇ ਸ਼ੁਰੂ, BBA ਕੋਰਸ ‘ਚ ਦਿਖਾਈ ਵਿਦਿਆਰਥੀਆਂ ਨੇ ਦਿਲਚਸਪੀ
India

ਚੰਡੀਗੜ੍ਹ ‘ਚ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਦਾਖਲੇ ਸ਼ੁਰੂ, BBA ਕੋਰਸ ‘ਚ ਦਿਖਾਈ ਵਿਦਿਆਰਥੀਆਂ ਨੇ ਦਿਲਚਸਪੀ

‘ਦ ਖ਼ਾਲਸ ਬਿਊਰੋ:- ਚੰਡੀਗੜ੍ਹ ਦੇ ਕਾਲਜਾਂ ਵਿੱਚ ਵਿਦਿਆਰਥੀਆਂ ਵੱਲੋਂ BBA ‘ਚ ਦਾਖਲੇ ਲਈ ਸਭ ਤੋਂ ਵੱਧ ਦਿਲਚਸਪੀ ਦਿਖਾਈ ਜਾ ਰਹੀ ਹੈ। ਕਾਲਜਾਂ ਵਿੱਚ ਦਾਖਲਾ ਫਾਰਮ ਲਈ ਰਜਿਸਟਰੇਸ਼ਨ ਕਰਵਾਉਣ ਦੀ ਆਖਰੀ ਤਾਰੀਖ 3 ਅਗਸਤ ਹੈ ਅਤੇ ਵਿਭਾਗ ਦੇ ਰਿਕਾਰਡ ਅਨੁਸਾਰ B.com ਤੇ BCA ਵਿੱਚ ਦਾਖਲੇ ਦੀਆਂ ਸੀਟਾਂ ਨਾਲੋਂ ਦੁੱਗਣੇ ਵਿਦਿਆਰਥੀਆਂ ਨੇ ਅਪਲਾਈ ਕੀਤਾ ਹੈ।

ਉੱਚ ਸਿੱਖਿਆ ਦੇ ਡਾਇਰੈਕਟਰ ਰੁਬਿੰਦਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਬੀਬੀਏ ਦੀਆਂ 560 ਸੀਟਾਂ ਲਈ 2786 ਵਿਦਿਆਰਥੀਆਂ ਨੇ ਅਪਲਾਈ ਕੀਤਾ ਹੈ ਜਦਕਿ ਬੀਕਾਮ ਦੀਆਂ 2310 ਸੀਟਾਂ ਲਈ 5650 ਫਾਰਮ, ਬੀਸੀਏ ਦੀਆਂ 880 ਸੀਟਾਂ ਲਈ 1772 ਫਾਰਮ, ਬੀਐਸਸੀ ਮੈਡੀਕਲ ਲਈ 750 ਸੀਟਾਂ ਲਈ 746 ਫਾਰਮ, ਬੀਐਸਸੀ ਨਾਨ ਮੈਡੀਕਲ ਲਈ 1185 ਸੀਟਾਂ ਲਈ 1233 ਫਾਰਮ ਜਮ੍ਹਾਂ ਹੋਏ ਹਨ।

ਇਸ ਤੋਂ ਇਲਾਵਾ ਬੀਐੱਸਸੀ ਬਾਇਓ ਇਨਫਰਮੈਟਿਕਸ ਆਨਰਜ਼ ਲਈ 104 ਫਾਰਮ ਆਏ ਹਨ। ਕਾਲਜਾਂ ਵਿੱਚ ਦਾਖਲਾ ਪ੍ਰਕਿਰਿਆ ਤਾਂ ਸ਼ੁਰੂ ਹੋ ਰਹੀ ਹੈ ਪਰ ਕਈ ਕੋਰਸਾਂ ਦੇ ਈ-ਕੰਟੈਂਟ ਤਿਆਰ ਕਰਨ ਲਈ ਲੈਕਚਰਾਰਾਂ ਦੀ ਘਾਟ ਆ ਰਹੀ ਹੈ।

 ਯੂਟੀ ਦੇ ਸਰਕਾਰੀ ਸਕੂਲਾਂ ਵਿੱਚ ਗਿਆਰ੍ਹਵੀਂ ਜਮਾਤ ਵਿੱਚ ਵੀ ਦਾਖਲਿਆਂ ਲਈ ਰਜਿਸਟਰੇਸ਼ਨ ਕਰਵਾਉਣ ਲਈ ਆਖਰੀ ਮਿਤੀ 3 ਅਗਸਤ ਹੈ ਤੇ ਹੁਣ ਤੱਕ  ਆਨਲਾਈਨ 15340 ਵਿਦਿਆਰਥੀਆਂ ਨੇ ਫੀਸ ਜਮ੍ਹਾਂ ਕਰਵਾ ਦਿੱਤੀ ਹੈ। ਚੰਡੀਗੜ੍ਹ ਦੇ 40 ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 12500 ਦੇ ਕਰੀਬ ਸੀਟਾਂ ਹਨ। ਇਸ ਵੇਲੇ ਵਿਦਿਆਰਥੀਆਂ ਨੇ ਸਰਕਾਰੀ ਸਕੂਲਾਂ ਸੈਕਟਰ-16, 33, 35, 37 ਤੇ ਮਨੀਮਾਜਾਰ ਹਾਊਸਿੰਗ ਕੰਪਲੈਕਸ ਵਿੱਚ ਦਾਖਲੇ ਲਈ ਕਾਫੀ ਉਤਸ਼ਾਹ ਦਿਖਾਇਆ ਹੈ।

Exit mobile version