The Khalas Tv Blog Punjab ADGP ਪ੍ਰਮੋਦ ਬਾਨ ਨੇ ਕੀਤੀ ਦੋਵਾਂ ਗੈਂ ਗਸਟਰਾਂ ਦੀ ਮੌ ਤ ਦੀ ਪੁਸ਼ਟੀ,ਕਿਹਾ ਨਹੀਂ ਕਰ ਰਹੇ ਸੀ ਆਤਮ ਸਮਰਪਣ
Punjab

ADGP ਪ੍ਰਮੋਦ ਬਾਨ ਨੇ ਕੀਤੀ ਦੋਵਾਂ ਗੈਂ ਗਸਟਰਾਂ ਦੀ ਮੌ ਤ ਦੀ ਪੁਸ਼ਟੀ,ਕਿਹਾ ਨਹੀਂ ਕਰ ਰਹੇ ਸੀ ਆਤਮ ਸਮਰਪਣ

‘ਦ ਖ਼ਾਲਸ ਬਿਊਰੋ :- ਸਿੱਧੂ ਮੂਸੇ ਵਾਲਾ ਕਤ ਲ ਕਾਂਡ ਵਿੱਚ ਨਾਮਜ਼ਦ ਤੇ ਫਰਾਰ ਚੱਲ ਰਹੇ ਸ਼ਾਰਪ ਸ਼ੂਟ ਰਾਂ ਮਨਪ੍ਰੀਤ ਕੁੱਸਾ ਤੇ ਜਗਰੂਪ ਰੂਪਾ ਨੂੰ ਪੁਲਿਸ ਐਨ ਕਾਊਂਟਰ ਵਿੱਚ ਮਾ ਰ ਦੇਣ ਦਾ ਦਾਅਵਾ ਪੰਜਾਬ ਪੁਲਿਸ ਨੇ ਕੀਤਾ ਹੈ।ਪੰਜਾਬ ਪੁਲਿਸ ਦੇ ਏਡੀਜੀਪੀ ਪ੍ਰਮੋਦ ਬਾਨ ਨੇ ਇਸ ਪੁਲਿਸ ਮੁਕਾਬਲੇ ਦੌਰਾਨ ਮੀਡੀਆ ਦੇ ਮੁਖਾਤਿਬ ਹੁੰਦੇ ਹੋਏ ਕਈ ਖੁਲਾਸੇ ਕੀਤੇ ਹਨ।ਉਹਨਾਂ ਕਿਹਾ ਹੈ ਕਿ ਪੁਲਿਸ ਇਹਨਾਂ ਦਾ ਲਗਾਤਾਰ ਪਿੱਛਾ ਕਰ ਰਹੀ ਸੀ ਤੇ ਪੁਲਿਸ ਤੋਂ ਬਚਣ ਲਈ ਇਹ ਦੋਨੋਂ ਅੰਮ੍ਰਿਤਸਰ ਜਿਲ੍ਹੇ ਦੇ ਪਿੰਡ ਭਕਨਾ ਦੇ ਬਾਹਰ ਸਥਿਤ ਇੱਕ ਘਰ ਵਿੱਚ ਵੜ ਗਏ ਸੀ ਤੇ ਪੁਲਿਸ ਦੇ ਵਾਰ ਵਾਰ ਕਹਿਣ ਦੇ ਬਾਵਜੂਦ ਇਹਨਾਂ ਨੇ ਆਤਮ ਸਮਰਪਣ ਨਹੀਂ ਕੀਤਾ ਤੇ ਪੁਲਿਸ ਉੱਤੇ ਫਾ ਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਤੇ ਇਸ ਦੌਰਾਨ ਹੋਈ ਗੋ ਲੀਬਾਰੀ ਵਿੱਚ ਇਸ ਗੋ ਲੀਬਾਰੀ ਵਿੱਚ ਹੀ ਇਹਨਾਂ ਦੀ ਮੌ ਤ ਹੋਈ ਹੈ।ਘਟਨਾ ਵਾਲੀ ਜਗਾ ਦੀ ਫੋਰੈਂਸਿੰਕ ਟੀਮ ਜਿਲ੍ਹਾ ਮੈਜਿਸਟਰੇਟ ਦੀ ਹਾਜਰੀ ਵਿੱਚ ਨਿਰੀਖਣ ਕਰ ਰਹੀ ਹੈ। ਮੌਕੇ ਤੇ ਇਹਨਾਂ ਕੋਲੋਂ ਸਿਰਫ ਦੋ ਹੀ ਹ ਥਿਆਰ ਮਿਲੇ ਹਨ, ਏਕੇ 47 ਤੇ ਇੱਕ ਪਿਸਟਲ ਇਸ ਤੋਂ ਇਲਾਵਾ ਇਹਨਾਂ ਤੋਂ ਇੱਕ ਬੈਗ ਵੀ ਮਿਲਿਆ ਹੈ,ਜਿਸ ਦੀ ਫੋਰੈਂਸਿਕ ਜਾਂਚ ਹੋਵੇਗੀ।


ਇਸ ਮੁਕਾਬਲੇ ਵਿੱਚ 3 ਪੁਲਿਸ ਵਾਲੇ ਜਖ ਮੀ ਹੋਏ ਹਨ,ਜਿਹਨਾਂ ਵਿੱਚੋਂ ਇੱਕ ਦੀ ਛਾਤੀ ਵਿੱਚ ਗੋਲੀ ਵੱਜੀ,ਇੱਕ ਦੇ ਪੱਟ ਵਿੱਚ ਤੇ ਇੱਕ ਦੀ ਅੱਖ ਤੇ ਜ਼ਖਮ ਆਏ ਹਨ।ਇਹ ਸਾਰੇ ਇਲਾਜ ਅਧੀਨ ਹਨ ਪਰ ਇਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਇਸ ਮੌਕੇ ਜ਼ਖ ਮੀ ਹੋਏ ਇੱਕ ਪੱਤਰਕਾਰ ਦੀ ਗੱਲ ਕਰਦਿਆਂ ਉਹਨਾਂ ਪੱਤਰਕਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਵਰ ਜ਼ਰੂਰ ਕਰਨ ਪਰ ਆਪਣੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ।
ਉਹਨਾਂ ਇਹ ਵੀ ਸਾਫ ਕੀਤਾ ਕਿ ਇਸ ਮੁਕਾਬਲੇ ਵਿੱਚ ਸਿਰਫ ਦੋ ਹੀ ਗੈਂ ਗਸਟਰ ਸਨ।ਸਿੱਧੂ ਦੇ ਕਤਲ ਤੋਂ ਬਾਅਦ ਇਹ ਜਗਾ ਜਗਾ ਘੁੰਮ ਰਹੇ ਸੀ ਤੇ ਪੁਲਿਸ ਲਗਾਤਾਰ ਇਹਨਾਂ ਦਾ ਪਿਛਾ ਕਰ ਰਹੀ ਸੀ।ਇਸ ਤੋਂ ਇਲਾਵਾ ਇਸ ਮਾਮਲੇ ਦੀ ਵੀ ਜਾਂਚ ਹੋਵੇਗੀ ਕਿ ਬਰਾਮਦ ਹੋਈ ਏਕੇ 47 ਉਹੀ ਏਕੇ 47 ਹੈ ਜਿਸ ਨਾਲ ਸਿੱਧੂ ਦਾ ਕ ਤਲ ਹੋਇਆ ਸੀ।ਉਹਨਾਂ ਇਹ ਵੀ ਕਿਹਾ ਕਿ ਪੁਲਿਸ ਹਰ ਇੱਕ ਤੇ ਪੁਲਿਸ ਸ਼ਿਕੰਜਾ ਕਸੇਗੀ ਚਾਹੇ ਉਹ ਇਥੇ ਹੋਵੇ ਜਾ ਬਾਹਰਲੇ ਦੇਸ਼ ਵਿੱਚ।ਬਾਕਿ ਜੋ ਵੀ ਸੂਚਨਾ ਹੋਵੇਗੀ ,ਉਹ ਸਮਾਂ ਆਉਣ ਤੇ ਜਨਤਕ ਕੀਤੀ ਜਾਵੇਗੀ।

Exit mobile version