The Khalas Tv Blog Punjab ਬਠਿੰਡਾ ਦੇ ADGP ਦੇ ਨਾਂ ‘ਤੇ 9 ਲੱਖ ਦੀ ਠੱਗੀ ! ਪਲਾਟ ‘ਤੇ ਕਬਜ਼ਾ ਕਰਨ ਦੇ ਲਈ ਮੰਗੇ ਸੀ 2 ਕਰੋੜ !
Punjab

ਬਠਿੰਡਾ ਦੇ ADGP ਦੇ ਨਾਂ ‘ਤੇ 9 ਲੱਖ ਦੀ ਠੱਗੀ ! ਪਲਾਟ ‘ਤੇ ਕਬਜ਼ਾ ਕਰਨ ਦੇ ਲਈ ਮੰਗੇ ਸੀ 2 ਕਰੋੜ !

ਬਿਉਰੋ ਰਿਪੋਰਟ : ADGP ਬਠਿੰਡਾ ਰੇਂਜ ਦੇ ਨਾਂ ‘ਤੇ ਇੱਕ ਪਲਾਟ ‘ਤੇ ਕਬਜ਼ਾ ਕਰਨ ਦੇ ਲਈ ਨੌਜਵਾਨ ਤੋਂ 9 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਸਿਰਸਾ ਦੇ ਸਖਸ ਨੇ ਥਾਣਾ ਕੋਤਵਾਲੀ ਪੁਲਿਸ ਵਿੱਚ ਜੀਰਕਪੁਰ ਦੇ ਸੁਖਵਿੰਦਰ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਹੈ । ਮੁਲਜ਼ਮ ਦੀ ਗ੍ਰਿਫਤਾਰੀ ਨੂੰ ਲੈਕੇ ਥਾਣਾ ਕੋਤਵਾਲੀ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ।

ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਜਲਦ ਗ੍ਰਿਫਤਾਰ ਕੀਤਾ ਲਿਆ ਜਾਵੇਗਾ। ਪੁਲਿਸ ਨੂੰ ਦਿੱਤੇ ਗਏ ਬਿਆਨ ਵਿੱਚ ਸਿਰਸਾ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜੀਰਕਪੁਰ ਦੇ ਸੁਖਵਿੰਦਰ ਸਿੰਘ ਨੇ ਭਾਗੂ ਰੋਡ ਬਠਿੰਡਾ ‘ਤੇ ਇੱਕ ਪਲਾਟ ‘ਤੇ ਕਬਜਾ ਦਿਲਵਾਉਣ ਦੇ ਲਈ 2 ਕਰੋੜ ਦੀ ਡਿਮਾਂਡ ਕੀਤੀ ਸੀ ਅਤੇ ਕਿਹਾ ਸੀ ਕਿ ਉਸ ਦੀ ਪੁਲਿਸ ਦੇ ਵੱਡੇ ਅਧਿਕਾਰੀਆਂ ਦੇ ਨਾਲ ਚੰਗੀ ਜਾਣ ਪਛਾਣ ਹੈ । ਮੁਲਜ਼ਮ ਨੇ ADGP ਬਠਿੰਡਾ ਰੇਂਜ ਦੇ SPR ਪਰਮਾਰ ਤੇ’ 9 ਲੱਖ ਰੁਪਏ ਲਈ ਸੀ । ਪਰ ਕਬਜ਼ਾ ਨਹੀਂ ਦਿਵਾਇਆ ਅਤੇ ਧੋਖਾਧੜੀ ਕਰ ਦਿੱਤੀ ।

SP ਸਿੱਟੀ ਨਰੇਂਦਰ ਸਿੰਘ ਦਾ ਕਹਿਣਾ ਹੈ ਕਿ ਪੀੜਤ ਜਸਵਿੰਦਰ ਸਿੰਘ ਸ਼ਿਕਾਇਤ ‘ਤੇ ਜਾਂਚ ਸ਼ੁਰੂ ਹੋ ਗਈ ਹੈ ਅਤੇ ਜੀਰਕਪੁਰ ਦੇ ਸੁਖਵਿੰਦਰ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਕੇ ਜਲਦ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਜਾਵੇਗਾ ।

Exit mobile version