The Khalas Tv Blog Punjab ਹਾਦਸੇ ਵੇਲੇ ਹਸਪਤਾਲ ਪਹੁੰਚਾਉਣ ਵਾਲੇ ਨੂੰ ਪੰਜਾਬ ਸਰਕਾਰ ਦੇਵੇਗੀ ਇਨਾਮ,ਮੁੱਖ ਮੰਤਰੀ ਮਾਨ ਨੇ ਕਰ ਦਿੱਤਾ ਐਲਾਨ
Punjab

ਹਾਦਸੇ ਵੇਲੇ ਹਸਪਤਾਲ ਪਹੁੰਚਾਉਣ ਵਾਲੇ ਨੂੰ ਪੰਜਾਬ ਸਰਕਾਰ ਦੇਵੇਗੀ ਇਨਾਮ,ਮੁੱਖ ਮੰਤਰੀ ਮਾਨ ਨੇ ਕਰ ਦਿੱਤਾ ਐਲਾਨ

ਚੰਡੀਗੜ੍ਹ : ਚੰਡੀਗੜ੍ਹ ਦੇ ਨਗਰ ਨਿਗਮ ਭਵਨ ਵਿੱਚ ਹੋ ਰਹੇ ਸਮਾਗਮ ਦੇ ਦੌਰਾਨ ਨਿਯੁਕਤੀ ਪੱਤਰ ਵੰਡਣ ਵੇਲੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਹਾਜ਼ਰ ਲੋਕਾਂ ਨੂੰ ਸੰਬੋਧਨ ਕੀਤਾ ਹੈ ਤੇ ਨਿਯੁਕਤੀ ਪੱਤਰ ਪਾਉਣ ਵਾਲੇ 271 ਸਪੈਸ਼ਲਿਸਟ ਡਾਕਟਰਾਂ, 90 ਲੈਬ ਟੈਕਨੀਸ਼ਿਅਨਾਂ ਤੇ 17 ਚੌਥਾ ਦਰਜਾ ਸਹਾਇਕਾਂ ਨੂੰ ਵਧਾਈ  ਦਿੱਤੀ ਹੈ।

ਆਪਣੇ ਸੰਬਧਨ ਵਿੱਚ ਉਹਨਾਂ ਪੁਰਾਣੀਆਂ ਸਰਕਾਰਾਂ ‘ਤੇ ਵਰਦਿਆਂ ਕਿਹਾ ਕਿ ਇਹ ਸਭ ਪਹਿਲਾਂ ਵੀ ਹੋ ਸਕਦਾ ਸੀ ਪਰ ਪਹਿਲਾਂ ਵਾਲੀਆਂ ਸਰਕਾਰਾਂ ਦੀ ਨੀਯਤ ਨਹੀਂ ਸੀ । ਉਹਨਾਂ ਨੂੰ ਆਮ ਜਨਤਾ ਦਾ ਚੇਤਾ ਸਿਰਫ ਵੋਟਾਂ ਵੇਲੇ ਆਉਂਦਾ ਸੀ। ਪਹਿਲਾਂ ਇੰਡਸਟਰੀਆਂ ਇੱਕ ਪਰਿਵਾਰ ਨਾਲ MoU ਸਾਇਨ ਕਰਦੀਆਂ ਸੀ ਪਰ  ਹੁਣ ਸਰਕਾਰ ਨਾਲ MoU ਸਾਈਨ ਹੁੰਦੇ ਹਨ। CM ਮਾਨ ਨੇ ਕਿਹਾ ਕਿ ਹੁਣ ਭ੍ਰਿਸ਼ਟਾਚਾਰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਜੇਕਰ ਉਹਨਾਂ ਦਾ ਵੀ  ਕੋਈ ਰਿਸ਼ਤੇਦਾਰ ਭ੍ਰਿਸ਼ਟਾਚਾਰ ਕਰਦਾ ਫੜਿਆ ਗਿਆ ਤਾਂ ਸਜ਼ਾ ਉਸ ਨੂੰ ਵੀ ਮਿਲੇਗੀ।

ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ

ਪੰਜਾਬ ਸਰਕਾਰ quality education ਤੇ quality ਸਿਹਤ ਸੇਵਾਵਾਂ ਵੱਲ ਪੂਰਾ ਧਿਆਨ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਕੰਮ ਜਾਣ ਵੇਲੇ ਕਰਦੀਆਂ ਸੀ, ਪਰ ਅਸੀਂ ਆਉਣ ਵੇਲੇ ਹੀ ਕੰਮ ਸ਼ੁਰੂ ਕਰ ਦਿੱਤਾ।

ਉਹਨਾਂ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਨੇ 25000 ਲੋਕਾਂ ਨੂੰ ਰੋਜ਼ਗਾਰ ਦਿੱਤਾ ਹੈ ਤੇ ਇਹ ਸਾਰਾ ਕੰਮ ਵੋਟਾਂ ਲਈ ਨਹੀਂ ਹੋ ਰਿਹਾ ਹੈ। ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਵਿੱਚ 6 ਹਜਾਰ ਤੋਂ ਜਿਆਦਾ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣਗੇ ਤੇ ਨੌਜਵਾਨਾਂ ਨੂੰ ਸਟਾਰਟ ਅੱਪ ਵੱਲ ਲੈ ਕੇ ਜਾਇਆ ਜਾਵੇਗਾ।ਪੰਜਾਬ ਵਿੱਚ ਅਧਿਆਪਕਾਂ ਤੋਂ ਪੜਾਈ ਤੋਂ ਬਿਨਾਂ ਹੋਰ ਕੰਮ ਨਹੀਂ ਲਿਆ ਜਾਵੇਗਾ।

ਮੁੱਖ ਮੰਤਰੀ ਮਾਨ ਨੇ ਸਾਰਿਆਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਹਰ ਗੱਡੀ ਤੇ ਵਾਹਨ ਵਾਲੇ ਆਪਣੇ ਕੋਲ ਫਸਟ ਏਡ ਕਿੱਟ ਰੱਖਣ ਤਾਂ ਜੋ ਕਿਸੇ ਵੀ ਹਾਦਸੇ ਵੇਲੇ ਸਹਾਇਤਾ ਦਿੱਤੀ ਜਾਵੇ। ਕਿਸੇ ਵੀ ਜ਼ਖਮੀ ਨੂੰ ਕਿਸੇ ਵੀ ਪ੍ਰਾਈਵੇਟ ਜਾ ਸਰਕਾਰੀ ਹਸਪਤਾਲ ਪਹੁੰਚਾਉਣ ਵਾਲੇ ਨੂੰ ਸਰਕਾਰ ਦੋ ਹਜਾਰ ਰੁਪਏ ਦੇਵੇਗੀ ਤੇ ਜਖਮੀ ਦੇ ਇਲਾਜ਼  ਦਾ ਸਾਰਾ ਖਰਚਾ ਸਰਕਾਰ ਕਰੇਗੀ।

ਆਮ ਆਦਮੀ ਕਲੀਨਿਕਾਂ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਛੋਟੀ ਮੋਟੀ ਬੀਮਾਰੀ ਦਾ ਇਲਾਜ ਹੁਣ ਇਥੇ ਹੀ ਹੋ ਰਿਹਾ ਹੈ ਤੇ ਸਿਵਲ ਹਸਪਤਾਲਾਂ ‘ਤੇ ਵੀ ਦਬਾਅ ਘਟਿਆ ਹੈ।

ਹਾਜ਼ਰ ਵਿਅਕਤੀਆਂ ਨੂੰ ਆਪਣੇ ਸੰਬੋਧਨ ਵਿੱਚ ਉਹਨਾਂ ਕਿਹਾ ਹੈ ਕਿ ਅੱਜ ਉਹਨਾਂ ਨੇ ਆਪੋ ਆਪਣੀਆਂ ਡਿਊਟੀਆਂ ਸਾਂਭਣੀਆਂ ਹਨ ਪਰ ਇਹ ਅਪੀਲ ਹੈ ਸਾਰਿਆਂ ਨੂੰ ਕਿ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕਰੋ ਕਿਉਂਕਿ ਕਿਸੇ ਦਾ ਜਾਨ ਬਚਾ ਕੇ ਸਿਰਫ ਉਸ ਨੂੰ ਹੀ ਨਹੀਂ,ਸਗੋਂ ਉਸ ਤੇ ਨਿਰਭਰ ਪੂਰੇ ਪਰਿਵਾਰ ਨੂੰ ਬਚਾ ਰਹੇ ਹੁੰਦੇ ਹਨ।

ਡਾ ਬਲਬੀਰ ਸਿੰਘ, ਸਿਹਤ ਮੰਤਰੀ ਪੰਜਾਬ

ਸਿਹਤ ਮੰਤਰੀ ਡਾ ਬਲਬੀਰ ਸਿੰਘ ਨੇ ਵੀ ਹਾਜ਼ਰ ਲੋਕਾਂ ਨੰੂ ਸੰਬੋਧਨ ਕਰਦੇ ਹੋਏ ਦਾਅਵਾ ਕੀਤਾ ਹੈ ਕਿ 271 ਸਪੈਸ਼ਲਿਸਟ ਆਉਣ ਦੇ ਨਾਲ ਪੰਜਾਬ ਦੇਸ਼ ਦੇ ਉੱਤਰੀ ਖਿੱਤੇ ਵਿੱਚ ਸਪੈਸ਼ਲਿਸਟ ਸਰਵਿਸੀਜ਼ ਵਿੱਚ ਪਹਿਲੇ ਨੰਬਰ ‘ਤੇ ਆ ਗਿਆ ਹੈ। ਮਾਨ ਸਰਕਾਰ ਦੀਆਂ ਹੋਰ ਪ੍ਰਾਪਤੀਆਂ ਨੂੰ ਗਿਣਾਉਂਦੇ ਹੋਏ ਉਹਨਾਂ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਵਿੱਚ ਹੋਰ ਵੀ ਮੁਹੱਲਾ ਕਲੀਨਿਕ ਖੁਲਣ ਦੇ ਨਾਲ ਸਿਹਤ ਸਹੂਲਤਾਂ ਵਿੱਚ ਹੋਰ ਵੀ ਵਾਧਾ ਹੋਵੇਗਾ।

Exit mobile version