The Khalas Tv Blog India ਏਡੀਬੀ ਦਾ ਵੱਡਾ ਖੁਲਾਸਾ, ਸਾਲ 2021 ‘ਚ ਭਾਰਤੀ ਆਰਥਿਕਤਾ ‘ਚ ਆ ਸਕਦੀ ਹੈ ਨੌਂ ਫੀਸਦੀ ਤੱਕ ਦੀ ਗਿਰਾਵਟ
India

ਏਡੀਬੀ ਦਾ ਵੱਡਾ ਖੁਲਾਸਾ, ਸਾਲ 2021 ‘ਚ ਭਾਰਤੀ ਆਰਥਿਕਤਾ ‘ਚ ਆ ਸਕਦੀ ਹੈ ਨੌਂ ਫੀਸਦੀ ਤੱਕ ਦੀ ਗਿਰਾਵਟ

‘ਦ ਖ਼ਾਲਸ ਬਿਊਰੋ :- ਕੋਰੋਨਾ ਮਹਾਂਮਾਰੀ ਦੇ ਚਲਦਿਆਂ ਦੇਸ਼ ਦਾ ਕਾਰੋਬਾਰ ਠੱਪ ਪੈਣ ਕਾਰਨ ਭਾਰਤਦੀ ਦੀ ਆਰਥਿਕਤਾ ‘ਤੇ ਵੱਡਾ ਅਸਰ ਪਿਆ ਹੈ। ਜਿਸ ਮਗਰੋਂ ਏਸ਼ੀਅਨ ਵਿਕਾਸ ਬੈਂਕ (ਏਡੀਬੀ) ਨੇ ਵਿੱਤੀ ਸਾਲ 2020-21 ‘ਚ ਭਾਰਤ ਦੀ ਆਰਥਿਕਤਾ ‘ਚ ਨੌਂ ਪ੍ਰਤੀਸ਼ਤ ਦੀ ਗਿਰਾਵਟ ਦੀ ਭਵਿੱਖਬਾਣੀ ਕੀਤੀ ਹੈ।

ਏਡੀਬੀ ਵੱਲੋਂ ਅੱਜ 15 ਸਤੰਬਰ ਨੂੰ ਜਾਰੀ ਕੀਤੇ ਗਏ ਏਸ਼ੀਅਨ ਡਿਵੈਲਪਮੈਂਟ ਅਨੁਮਾਨ (ਏਡੀਓ)-2020 ਦੀ ਅੱਪਡੇਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਆਰਥਿਕ ਗਤੀਵਿਧੀਆਂ ਕੋਰੋਨਾ ਵਾਇਰਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਇਸ ਨੇ ਖਪਤਕਾਰਾਂ ਦੀ ਭਾਵਨਾ ਨੂੰ ਵੀ ਪ੍ਰਭਾਵਿਤ ਕੀਤਾ ਹੈ, ਜਿਸ ਨਾਲ ਮੌਜੂਦਾ ਵਿੱਤੀ ਵਰ੍ਹੇ ਵਿੱਚ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿੱਚ 9 ਪ੍ਰਤੀਸ਼ਤ ਦੀ ਗਿਰਾਵਟ ਆਵੇਗੀ। ਏਡੀਬੀ ਦੇ ਅਨੁਮਾਨ ਮੁਤਾਬਿਕ ਆਉਂਦੇ ਸਾਲ ਭਾਰਤੀ ਆਰਥਿਕਤਾ ਵਿੱਚ ਵੱਡਾ ਉਛਾਲ ਆਵੇਗਾ।

Exit mobile version