The Khalas Tv Blog Punjab ਪੰਜਾਬ ਦਾ ਆਦਮਪੁਰ ਸਭ ਤੋਂ ਠੰਡਾ! ਜਲਦ ਹੋਰ ਵਧੇਗੀ ਠੰਡ
Punjab

ਪੰਜਾਬ ਦਾ ਆਦਮਪੁਰ ਸਭ ਤੋਂ ਠੰਡਾ! ਜਲਦ ਹੋਰ ਵਧੇਗੀ ਠੰਡ

ਬਿਉਰੋ ਰਿਪੋਰਟ – ਪੰਜਾਬ ਵਿਚ ਠੰਡ (Winter) ਵਧਣੀ ਸ਼ੁਰੂ ਹੋ ਗਈ ਹੈ ਕਿਉਂਕਿ ਪਹਾੜੀ ਇਲਾਕਿਆਂ ਵਿਚ ਬਰਫਬਾਰੀ ਹੋ ਰਹੀ ਹੈ। ਪੰਜਾਬ ਵਿਚ ਇਸ ਸਮੇਂ ਆਦਮਪੁਰ ਸਭ ਤੋਂ ਠੰਡਾ ਸ਼ਹਿਰ ਹੈ। ਬੀਤੇ ਦਿਨ ਇੱਥੇ ਤਾਪਮਾਨ ਘੱਟੋ-ਘੱਟ 7 ਡਿਗਰੀ ਦਰਜ ਕੀਤਾ ਗਿਆ ਹੈ ਅਤੇ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨ ਵਿਚ ਪਹਾੜਾਂ ਵਿਚ ਹੋਰ ਬਰਫਬਾਰੀ ਹੋ ਸਕਦੀ ਹੈ, ਜਿਸ ਨਾਲ ਮੈਦਾਨੀ ਇਲਾਕਿਆਂ ਵਿਤ ਠੰਡ ਹੋਰ ਵਧੇਗੀ। ਮੌਸਮ ਵਿਭਾਗ ਦੇ ਮੁਤਾਬਕ ਅੱਜ ਧੁੰਦ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਵੀ ਧੁੰਦ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਦੇ ਨਾਲ ਹੀ ਆਉਣ ਵਾਲੇ ਦਿਨਾਂ ‘ਚ ਤਾਪਮਾਨ ‘ਚ 1 ਤੋਂ 2 ਡਿਗਰੀ ਤੱਕ ਗਿਰਾਵਟ ਆਉਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਠੰਡ ਹੋਰ ਵਧ ਜਾਵੇਗੀ।

ਇਹ ਵੀ ਪੜ੍ਹੋ – ਪਰਾਲੀ ਨੂੰ ਲੈ ਕੇ ਖੇਤੀਬਾੜੀ ਮੰਤਰੀ ਦਾ ਵੱਡਾ ਦਾਅਵਾ! ਆਪਣੀ ਸਰਕਾਰ ਦੀ ਵੀ ਥਾਪੜੀ ਪਿੱਠ

 

Exit mobile version