The Khalas Tv Blog India ਮਸ਼ਹੂਰ ਅਦਾਕਾਰ ਨੂੰ ਜਿੰਮ ਵਿੱਚ ਆਇਆ ਹਾਰਟ ਅਟੈਕ ! ਜਿੰਮ ਜਾਂਦੇ ਹੋ ਤਾਂ ਜਾਣੋ ਕਿੰਨੀ ਕਸਰਤ ਹੈ ਸੇਫ਼
India Punjab

ਮਸ਼ਹੂਰ ਅਦਾਕਾਰ ਨੂੰ ਜਿੰਮ ਵਿੱਚ ਆਇਆ ਹਾਰਟ ਅਟੈਕ ! ਜਿੰਮ ਜਾਂਦੇ ਹੋ ਤਾਂ ਜਾਣੋ ਕਿੰਨੀ ਕਸਰਤ ਹੈ ਸੇਫ਼

Actor siddhant suryavansh died due to heart attack

ਸਿਧਾਂਤ ਵੀਰ ਸੂਰੇਵੰਸ਼ੀ ਦੀ ਉਮਰ 46 ਸਾਲ ਸੀ ਅਤੇ ਕਈ ਟੀਵੀ ਸੀਰੀਅਲ ਵਿੱਚ ਕੰਮ ਕਰ ਚੁੱਕਾ ਸੀ

ਬਿਊਰੋ ਰਿਪੋਰਟ : ਹਿੰਦੀ ਟੀਵੀ ਸੀਰੀਅਲ (TV SERIAL) ਦੇ ਅਦਾਕਾਰ ਸਿਧਾਂਤ ਵੀਰ ਸੂਰੇਵੰਸ਼ੀ (siddhant suryavansh)ਦਾ ਦੇਹਾਂਤ ਹੋ ਗਿਆ ਹੈ । ਜਿੰਮ ਵਿੱਚ ਕਸਰਤ ਕਰਨ ਵੇਲੇ ਉਨ੍ਹਾਂ ਨੂੰ ਦਿਲ ਦਾ ਦੌਰਾ (Heart attack) ਪੈ ਗਿਆ ਸੀ । 46 ਸਾਲ ਦੇ ਸਿਧਾਂਤ ਨੂੰ ਹਸਪਤਾਲ ਲਿਜਾਇਆ ਗਿਆ ਪਰ 45 ਮਿੰਟ ਦੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਨਹੀਂ ਬਚਾਇਆ ਜਾ ਸਕਿਆ। ਸਿਧਾਂਤ ਸੂਰੇਵੰਸ਼ੀ ਫਿੱਟਨੈੱਸ ਲਈ ਮਸ਼ਹੂਰ ਸਨ। ਉਹ ਰੋਜ਼ਾਨਾ ਜਿੰਮ ਜਾਂਦੇ ਸਨ । ਸੋਸ਼ਲ ਮੀਡੀਆ ‘ਤੇ ਅਕਸਰ ਉਹ ਆਪਣੀ ਫੋਟੂਆਂ ਸ਼ੇਅਰ ਕਰਦੇ ਰਹਿੰਦੇ ਸਨ। ਸਿਧਾਂਤ ਆਨੰਦ ਦੇ ਨਾਂ ਨਾਲ ਮਸ਼ਹੂਰ ਸਨ । ਉਨ੍ਹਾਂ ਦਾ ਜਨਮ 15 ਦਸੰਬਰ 1975 ਨੂੰ ਮੁੰਬਈ ਵਿੱਚ ਹੋਇਆ ਸੀ । ਸਿਧਾਂਤ ਨੇ ਬਤੌਰ ਮਾਡਲ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਹਿੰਦੀ ਸੀਰੀਅਲ ‘ਕੁਸੁਮ’ ਤੋਂ ਆਪਣੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ‘ਜ਼ਿੰਦਗੀ ਕਸੌਟੀ ਕੀ’ ‘ਕ੍ਰਿਸ਼ਣਾ ਅਰਜੁਨ’ ‘ਕੀ ਦਿਲ ਵਿੱਚ ਹੈ’ ਵਰਗੇ ਮਸ਼ਹੂਰ ਸੀਰੀਅਲ ਵਿੱਚ ਸਿਧਾਂਤ ਨੇ ਕੰਮ ਕੀਤਾ ਹੈ । ਕਾਮੈਂਡੀਅਨ ਰਾਜੂ ਸ਼ੀਵਾਸਤਵ ਅਤੇ ਟੀਵੀ ਅਦਾਕਾਰ ਦੀਪੇਸ਼ ਭਾਨ ਦੀ ਜਾਨ ਵੀ ਇਸੇ ਤਰ੍ਹਾਂ ਜਿੰਮ ਦੀ ਵਜ੍ਹਾ ਕਰਕੇ ਹੀ ਗਈ ਸੀ । ਤੁਹਾਨੂੰ ਦੱਸ ਦੇ ਹਾਂ ਆਖਿਰ ਜਿੰਮ ਵਿੱਚ ਕਿੰਨੀ ਕਸਰਤ ਕਰਨੀ ਚਾਹੀਦੀ ਹੈ ਅਤੇ ਆਖਿਰ ਜਿੰਮ ਵਿੱਚ ਦਿਲ ਦਾ ਦੌਰਾ ਪੈਣ ਦੇ ਮਾਮਲੇ ਕਿਉਂ ਵੱਧ ਗਏ ਹਨ ?

ਜਿੰਮ ਵਿੱਚ ਕਸਰਤ ਕਰਨ ਵਾਲਿਆਂ ਨੂੰ ਅਕਸਰ ਇਹ ਲੱਗ ਦਾ ਹੈ ਕਿ ਉਨ੍ਹਾਂ ਦਾ ਬੀਪੀ ਅਤੇ ਕੋਲੈਸਟ੍ਰੋਲ ਠੀਕ ਹੈ । ਪਰ ਅਜਿਹਾ ਨਹੀਂ ਹੁੰਦਾ ਹੈ। ਜ਼ਿਆਦਾਤਰ ਲੋਕਾਂ ਨੂੰ ਹਾਰਟ ਦੀ ਬਿਮਾਰੀ ਪਰਿਵਾਰ ਤੋਂ ਮਿਲ ਦੀ ਹੈ ਯਾਨੀ ਜੇਨੇਟਿਕ ਪਰੇਸ਼ਾਨੀ। ਇਸ ਤੋਂ ਇਲਾਵਾ ਸਾਡਾ ਲਾਈਫ ਸਟਾਈਲ ਵੀ ਇਸ ਦੇ ਲਈ ਜ਼ਿੰਮੇਵਾਰ ਹੈ । ਹੁਣ ਤੁਹਾਨੂੰ ਦੱਸ ਦੇ ਹਾਂ ਹਰ ਇਕ ਸ਼ਖ਼ਸ ਨੂੰ ਕਿੰਨੀ ਕਸਰਤ ਕਰਨੀ ਚਾਹੀਦੀ ਹੈ।

ਜਿੰਮ ਵਿੱਚ ਇਹ ਜ਼ਰੂਰੀ ਨਹੀਂ ਕਿ ਤੁਸੀਂ ਕਿੰਨੀ ਦੇਰ ਕਸਰਤ ਕਰਦੇ ਹੋ, ਇਹ ਜ਼ਰੂਰੀ ਹੈ ਕਿ ਤੁਸੀਂ ਕਿਹੜੀ ਐਕਸਰਸਾਈਜ਼ ਕਰਦੇ ਹੋ। ਤੁਹਾਨੂੰ ਆਪਣੇ ਸ਼ਰੀਰ ਦੇ ਹਿਸਾਬ ਨਾਲ ਕਸਰਤ ਕਰਨੀ ਚਾਹੀਦੀ ਹੈ। ਦੂਜਿਆਂ ਨੂੰ ਵੇਖ ਕੇ ਕਸਰਤ ਨਾ ਕਰੋ । ਬਲਕਿ ਹੋਲੀ-ਹੋਲੀ ਕਸਰਤ ਦੀ ਸਮਾਂ ਵਧਾਉ ਨਹੀਂ ਤਾਂ ਖ਼ਤਰਨਾਕ ਸਾਬਿਤ ਹੋ ਸਕਦਾ ਹੈ। ਕਸਰਤ ਉਨ੍ਹੀ ਹੀ ਕਰੋ ਜਿਸ ਨਾਲ ਸਾਹ ਨਾਲ ਚੜੇ। ਘੱਟੋਂ ਘੱਟ 45 ਮਿੰਟ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ । ਸਭ ਤੋਂ ਵਧੀਆਂ ਹੁੰਦਾ ਹੈ ਪੈਦਲ ਚੱਲਣਾ। ਹਫ਼ਤੇ ਵਿੱਚ ਘੱਟੋਂ ਘੱਟ 3 ਦਿਨ ਪੈਦਨ ਚੱਲਣਾ ਚਾਹੀਦਾ ਹੈ । ਪੈਦਲ ਚੱਲਣ ਦੀ ਸਪੀਡ ਜ਼ਿਆਦਾ ਨਹੀਂ ਹੋਣੀ ਚਾਹੀਦੀ ਹੈ ਜਿਸ ਨਾਲ ਤੁਹਾਨੂੰ ਸਾਹ ਨਾ ਚੜ ਜਾਵੇ ।

ਬਾਡੀ ਬਣਾਉਣ ਦੇ ਚੱਕਰ ਵਿੱਚ ਇਹ ਗਲਤੀ ਨਾ ਕਰੋ

ਜਲਦੀ ਬਾਡੀ ਬਣਾਉਣ ਦੇ ਚੱਕਰ ਵਿੱਚ ਸਟੇਰਾਇਡ ਦੀ ਵਰਤੋਂ ਕੁਝ ਲੋਕ ਜ਼ਿਆਦ ਕਰਦੇ ਹਨ ਇਸ ਤੋਂ ਬਚਨ ਦੀ ਜ਼ਰੂਰਤ ਹੈ । ਡਾਇਟੀਸ਼ਨ ਦੇ ਹਿਸਾਬ ਨਾਲ ਹੀ ਡਾਇਟ ਲਓ। ਜਲਦੀ ਦੇ ਚੱਕਰ ਵਿੱਚ ਜ਼ਿਆਦਾ ਸਪਲੀਮੈਂਟ ਦੀ ਵਰਤੋਂ ਨਾ ਕਰੋ। ਹੋਲੀ-ਹੋਲੀ ਕਸਰਤ ਕਰਨ ਦਾ ਸਮਾਂ ਵਧਾਉ, ਜਲਦਬਾਜ਼ੀ ਵਿੱਚ ਹੈਵੀ ਵਰਕਆਊਟ ਕਰਨ ਨਾਲ ਬੁਰਾ ਅਸਰ ਪੈ ਸਕਦਾ ਹੈ । ਟ੍ਰੇਨਰ ਜਿੰਨੇ ਹਫ਼ਤੇ ਜਾਂ ਫਿਰ ਮਹੀਨੇ ਦਾ ਚਾਰਟ ਦੇਵੇ ਉਸ ਨੂੰ ਜ਼ਰੂਰ ਫਾਲੋ ਕਰੋ । ਜੇਕਰ ਤੁਸੀਂ ਦਿਨ ਵਿੱਚ 8 ਰੋਟੀਆਂ ਖਾਂਦੇ ਹੋ ਤਾਂ ਇਸ ਨੂੰ 4 ਹਿੱਸਿਆਂ ਵਿੱਚ ਵੰਡੋ।

50 ਦੀ ਉਮਰ ਵਾਲੇ ਲੋਕ ਇਸ ਤਰ੍ਹਾਂ ਰੱਖਣ ਧਿਆਨ

50 ਸਾਲ ਦੇ ਲੋਕ ਯੋਗ ਜ਼ਰੂਰ ਕਰਨ,ਦਿਲ ਨੁੰ ਸੁਰੱਖਿਅਤ ਰੱਖਣ ਦੇ ਲਈ ਇਹ ਬਹੁਤ ਜ਼ਰੂਰੀ ਹੈ । ਤੁਸੀਂ ਘੰਟਿਆਂ ਤੱਕ ਪਸੀਨਾ ਨਾ ਕੱਢੋ,ਇਹ ਖ਼ਤਰਨਾਕ ਸਾਬਿਤ ਹੋ ਸਕਦਾ ਹੈ । ਸਹੀ ਡਾਇਟ ਲਈ ਜਾਵੇ ਤੇਲ ਘਿਓ ਘੱਟ ਖਾਉ ਅਤੇ ਪਰ ਬਿਲਕੁਲ ਬੰਦ ਨਾ ਕਰੋ । ਸਿਰਫ਼ ਪ੍ਰੋਟੀਨ ਵਾਲੀ ਚੀਜ਼ਾ ਹੀ ਨਾ ਲਓ,ਕਾਰਬੋਹਾਈਡ੍ਰੇਟਸ ਵਾਲੀ ਚੀਜ਼ਾ ਵੀ ਖਾਉ,ਬਹੁਤ ਜਲਦੀ ਵਜਨ ਘੱਟ ਕਰਨ ਦੇ ਚੱਕਰ ਵਿੱਚ ਨਾ ਰਹੋ । ਰੋਜ਼ਾਨਾ ਘੱਟੋਂ ਘੱਟ 3 ਤੋਂ 4 ਲੀਟਰ ਪਾਣੀ ਪੀਉ ।

 

Exit mobile version