ਬਿਉਰੋ ਰਿਪੋਰਟ : ਪੂਨਮ ਪਾਂਡੇ (Poonam pandey alive) ਦੀ ਮੌਤ ਦੀ ਖਬਰ ਵਿੱਚ ਨਵਾਂ ਮੋੜ ਆ ਗਿਆ ਹੈ । ਕੱਲ ਉਨ੍ਹਾਂ ਦੇ ਸੋਸ਼ਲ ਮੀਡੀਆ ਐਕਾਊਂਟ ‘ਤੇ ਖ਼ਬਰ ਸ਼ੇਅਰ ਕੀਤੀ ਗਈ ਸੀ ਕਿ ਸਰਵਾਈਕਲ ਕੈਂਸਰ ਦੀ ਵਜ੍ਹਾ ਕਰਕੇ ਉਨ੍ਹਾਂ ਦੀ ਮੌਤ ਹੋ ਗਈ ਹੈ । ਪੂਨਮ ਪਾਂਡੇ ਦੀ ਭੈਣ ਨੇ ਵੀ ਇਸ ਦੀ ਤਸਦੀਕ ਕੀਤੀ ਸੀ ਪਰ ਹੁਣ ਖਬਰ ਆਈ ਹੈ ਕਿ ਪੂਰਮ ਪਾਂਡੇ ਜ਼ਿੰਦਾ ਹੈ ਅਤੇ ਉਨ੍ਹਾਂ ਨੇ ਆਪ ਆਪਣੇ ਇੰਸਟਰਾਗਰਾਾਮ ਪੇਜ ‘ਤੇ ਵੀਡੀਓ ਸ਼ੇਅਰ ਕਰਦੇ ਹੋਏ ਇਸ ਦੀ ਤਸਦੀਕ ਕੀਤੀ ਹੈ ।
ਪੂਨਮ ਪਾਂਡੇ ਨੇ ਦੱਸਿਆਾ ਕਿ ਉਸ ਨੇ ਕੈਂਸਰ ਸਬੰਧੀ ਜਾਗਰੂਕਤਾ ਫੈਲਾਉਣ ਲਈ ਇਹ ਪਬਲੀਸਿਟੀ ਸਟੰਟ ਕੀਤਾ ਸੀ। ਆਪਣੇ ਇੰਸਟਰਾਗਰਾਮ ਪੇਜ ‘ਤੇ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਮੈਂ ਪੂਰੀ ਤਰ੍ਹਾਂ ਨਾਾਲ ਸਿਹਤਮੰਦ ਬੈਠੀ ਨਜ਼ਰ ਆ ਰਹੀ ਹਾਂ । ਅਦਾਕਾਰਾਂ ਨੇ ਕਿਹਾ ਮੈਂ ਜ਼ਿੰਦਾ ਹਾਂ,ਸਰਵਾਈਕਲ ਕੈਂਸਰ ਨਾਾਲ ਮੇਰੀ ਮੌਤ ਨਹੀਂ ਹੋਈ ਹੈ । ਬਦਕਿਸਮਤੀ ਨਾਲ ਮੈਂ ਇਹ ਉਨ੍ਹਾਂ ਹਜ਼ਾਰਾਂ ਔਰਤਾਂ ਲਈ ਨਹੀਂ ਕਹਿ ਸਕਦੀ ਜਿੰਨਾਂ ਨੇ ਸਰਵਾਈਕਲ ਕੈਂਸਰ ਨਾਲ ਲੜਾਈ ਲੜਦਿਆਂ ਆਾਪਣੀਆਂ ਜਾਨਾਂ ਗੁਆ ਦਿੱਤੀਆਂ ਹਨ। ਉਹ ਇਸ ਬਾਰੇ ਕੁੱਝ ਨਹੀਂ ਕਰ ਸਕਦੀਆਂ ਕਿਉਂਕਿ ਉਨ੍ਹਂ ਨੂੰ ਕੁਝ ਪਤਾ ਨਹੀਂ ਸੀ । ਪੂਨਮ ਪਾਂਡੇ ਨੇ ਕਿਹਾ ਕਿਸੇ ਹੋਰ ਕੈਂਸਰ ਦੇ ਉਲਟ ਸਰਵਾਇਕਲ ਕੈਂਸਰ ਨੂੰ ਹਰਾਉਣਾ ਸੰਭਵ ਹੈ । ਤੁਹਾਨੂੰ ਸਿਰਫ ਆਾਪਣੇ ਟੈਸਟ ਕਰਵਾਉਣੇ ਪੈਣਗੇ ਅਤੇ HPV ਵੈਕਸੀਨ ਲਗਵਾਉਣੀ ਪਵੇਗੀ।
ਪੂਨਮ ਪਾਂਡੇ ਦੇ ਜ਼ਿੰਦਾ ਰਹਿਣ ਵਾਲੀ ਪੋਸਟ ਤੋਂ ਬਾਅਦ ਉਨ੍ਹਾਂ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ । ਪਰ ਪੂਨਮ ਲੋਕਾਂ ਤੋਂ ਮੁਆਫੀ ਮੰਗ ਦੇ ਹੋਏ ਕਹਿ ਰਹੀ ਹਨ ਕਿ ਉਨ੍ਹਾਂ ਨੇ ਸਿਰਫ਼ ਜਾਗਰੂਕਤਾ ਦੇ ਲਈ ਅਜਿਹੀ ਪੋਸਟ ਪਾਈ ਸੀ ।
2011 ਵਿੱਚ ਸਭ ਤੋਂ ਪਹਿਲਾਂ ਚਰਚਾ ਵਿੱਚ ਆਈ ਪੂਨਮ
ਪੂਨਮ ਪਾਂਡੇ 2011 ਵਿੱਚ ਰਾਤੋ-ਰਾਤ ਇੱਕ ਬਿਆਨ ਨਾਲ ਮਸ਼ਹੂਰ ਹੋ ਗਈ । ਪੂਨਮ ਨੇ ਕਿਹਾ ਸੀ ਕਿ ਜੇਕਰ ਭਾਰਤ ਵਰਲਡ ਕੱਪ ਜਿੱਤਿਆ ਤਾਂ ਉਹ ਨਿਊਡ ਹੋ ਜਾਵੇਗੀ। ਉਸ ਵੇਲੇ ਭਾਰਤ ਵਰਲਡ ਕੱਪ ਜਿੱਤਿਆ ਅਤੇ ਪੂਨਮ ਦਾ ਨਾਂ ਚਰਚਾ ਵਿੱਚ ਰਿਹਾ ਸੀ । ਪੂਨਮ ਪਾਂਡੇ ਨੇ 2013 ਵਿੱਚ ਫਿਲਮ ਨਸ਼ਾ ਨਾਲ ਫਿਲਮਾਂ ਵਿੱਚ ਕਦਮ ਰੱਖਿਆ ਸੀ । ਇਸ ਦੇ ਬਾਅਦ ਉਨ੍ਹਾਂ ਨੇ ‘ਆ ਗਿਆ ਹੀਰੋ’ ਅਤੇ ‘ਦ ਜਰਨੀ ਆਫ ਕਰਮਾ’ ਵੀ ਕੀਤੀ । ਪੂਨਮ 2022 ਵਿੱਚ ਕੰਗਨਾ ਦੇ ਸ਼ੋਅ ਵਿੱਚ ਪ੍ਰਤਿਭਾਰੀ ਦੇ ਰੂਪ ਵਿੱਚ ਨਜ਼ਰ ਆਈ ਸੀ।
1 ਸਤੰਬਰ 2020 ਵਿੱਚ ਪੂਨਮ ਪਾਂਡੇ ਦਾ ਵਿਆਹ ਸੈਮ ਬਾਂਬੇ ਨਾਲ ਹੋਇਆ । ਵਿਆਹ ਦੇ ਇੱਕ ਮਹੀਨੇ ਬਾਅਦ ਪੂਨਮ ਨੇ ਪਤੀ ਖਿਲਾਫ ਘਰੇਲੂ ਹਿੰਸਾ ਦਾ ਕੇਸ ਦਰਜ ਕਰਵਾਇਆ ਜਿਸ ਤੋਂ ਬਾਅਦ ਸੈਮ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ । ਇਸ ਦੌਰਾਨ ਪੂਨਮ ਹਸਪਤਾਲ ਵਿੱਚ ਭਰਤੀ ਰਹੀ । ਪਰ ਬਾਅਦ ਵਿੱਚ ਮੁੜ ਤੋਂ ਇਕੱਠੇ ਰਹਿਣ ਲੱਗੇ । 2021 ਵਿੱਚ ਪੂਨਮ ਅਤੇ ਸੈਮ ਵੱਖ ਹੋ ਗਏ।