The Khalas Tv Blog India ਅਦਾਕਾਰ ਅਨੂੰ ਕਪੂਰ ਨੂੰ ਲੈਕੇ ਆਈ ਪਰੇਸ਼ਾਨ ਕਰਨ ਵਾਲੀ ਖ਼ਬਰ! ਫੈਨਸ ਨਿਰਾਸ਼ ! 100 ਤੋਂ ਵੱਧ ਫਿਲਮਾਂ ‘ਚ ਕੰਮ ਕੀਤਾ
India

ਅਦਾਕਾਰ ਅਨੂੰ ਕਪੂਰ ਨੂੰ ਲੈਕੇ ਆਈ ਪਰੇਸ਼ਾਨ ਕਰਨ ਵਾਲੀ ਖ਼ਬਰ! ਫੈਨਸ ਨਿਰਾਸ਼ ! 100 ਤੋਂ ਵੱਧ ਫਿਲਮਾਂ ‘ਚ ਕੰਮ ਕੀਤਾ

Actor anu kapoor admitted in hospital

40 ਸਾਲ ਦੇ ਕਰੀਅਰ 'ਚ 100 ਤੋਂ ਵੱਧ ਫਿਲਮਾਂ 'ਚ ਕੰਮ ਕੀਤਾ

ਬਿਊਰੋ ਰਿਪੋਰਟ : ਮਸ਼ਹੂਰ ਅਦਾਕਾਰ ਅਨੂੰ ਕਪੂਰ ਨੂੰ ਲੈਕੇ ਮਾੜੀ ਖ਼ਬਰ ਆਈ ਹੈ । ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ ਹੈ । ਜਿਸ ਦੀ ਵਜ੍ਹਾ ਕਰਕੇ ਅਨੂੰ ਕਪੂਰ ਨੂੰ ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਅਨੂੰ ਕਪੂਰ ਨੂੰ ਡਾਕਟਰਾਂ ਦੀ ਨਿਗਰਾਨੀ ਵਿੱਚ ਰੱਖਿਆ ਗਿਆ ਹੈ । ਹਸਪਤਾਲ ਦੀ ਮੈਨੇਜਮੈਂਟ ਵੱਲੋਂ ਇੱਕ ਅਧਿਕਾਰਿਕ ਬਿਆਨ ਜਾਰੀ ਕਰਦੇ ਹੋਏ ਕਿਹਾ ਗਿਆ ਹੈ ਕਿ ਅਨੂੰ ਕਪੂਰ ਨੂੰ ਛਾਤੀ ਵਿੱਚ ਪਰੇਸ਼ਾਨੀ ਆਈ ਸੀ ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਹਸਪਤਾਲ ਦਾਖਲ ਕੀਤਾ ਗਿਆ ਹੈ । ਉਨ੍ਹਾਂ ਦਾ ਇਲਾਜ ਕਾਡੀਓਲਾਜਿਸਟ ਡਾਕਟਰ ਸੁਸ਼ਾਂਤ ਵਟਲ ਕਰ ਰਹੇ ਹਨ । ਬਾਲੀਵੁੱਡ ਵਿੱਚ ਉਹ ਆਪਣੀ ਅਦਾਕਾਰੀ ਦੇ ਨਾਲ ਮਸ਼ਹੂਰ ਹਨ ਪਰ ਨਾਲ ਹੀ ਪ੍ਰੋਗਰਾਮ ਦੀ ਹੋਸਟਿੰਗ ਵਿੱਚ ਉਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਹੈ । ਰੇਡੀਓ ‘ਤੇ ਉਨ੍ਹਾਂ ਦੇ ਫਿਲਮੀ ਅਦਾਕਾਰਾਂ ਨਾਲ ਜੁੜੇ ਕਿਸੇ ਅਤੇ ਅਣਸੁਣੀ ਕਹਾਣੀ ਕਾਫੀ ਮਸ਼ਹੂਰ ਹਨ । ਲੋਕ ਉਨ੍ਹਾਂ ਦੇ ਇਸ ਪ੍ਰੋਗਰਾਮ ਦੀ ਖਾਸ ਤੌਰ ‘ਤੇ ਉਠੀਕ ਕਰਦੇ ਹਨ । ਅਨੂੰ ਕਪੂਰ ਦੇ ਫੈਨਸ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਅਰਦਾਸ ਕਰ ਰਹੇ ਹਨ । ਪਿਛਲੇ ਮਹੀਨੇ ਅਨੂੰ ਕਪੂਰ ਦੇ ਨਾਲ ਲੱਖਾਂ ਦੀ ਆਨ ਲਾਈਨ ਠੱਗੀ ਦਾ ਮਾਮਲਾ ਵੀ ਸਾਹਮਣੇ ਆਇਆ ਸੀ, ਹਾਲਾਂਕਿ ਬਾਅਦ ਵਿੱਚੋ ਠੱਗ ਫੜੇ ਗਏ ਸਨ ।

40 ਸਾਲ ਦੇ ਕਰੀਅਰ ਵਿੱਚ 100 ਫਿਲਮਾਂ ਕੀਤੀਆਂ

ਅਨੂੰ ਕਪੂਰ ਦਾ ਜਨਮ 20 ਫਰਵਰੀ 1956 ਵਿੱਚ ਭੋਪਾਲ ਵਿੱਚ ਹੋਇਆ ਸੀ । ਉਨ੍ਹਾਂ ਦਾ ਅਸਲੀ ਨਾਂ ਅਨਿਲ ਕਪੂਰ ਸੀ । ਹਾਲਾਂਕਿ ਉਨ੍ਹਾਂ ਨੇ ਆਪਣੇ ਪਿਤਾ ਦੀ ਥਿਏਟਰ ਕੰਪਨੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਪਣਾ ਨਾਂ ਅਨੂੰ ਕਪੂਰ ਰੱਖ ਦਿੱਤਾ ਸੀ । ਅਨੂੰ ਅਦਾਕਾਰ ਹੋਣ ਦੇ ਨਾਲ ਗਾਇਕ, ਟੀਵੀ ਹੋਸਟ ਅਤੇ ਰੋਡੀਓ ਜੌਕੀ ਹਨ,ਉਨ੍ਹਾਂ ਨੇ ਆਪਣੇ 40 ਸਾਲ ਦੇ ਕਰੀਅਰ ਵਿੱਚ 100 ਤੋਂ ਵੱਧ ਫਿਲਮਾਂ ਅਤੇ ਟੀਵੀ ਸੀਰੀਅਰ ਵਿੱਚ ਕੰਮ ਕੀਤਾ ਹੈ ।

ਅਨੂੰ ਦੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਅਮਿਤਾਭ ਬਚਨ ਦੀ ਫਿਲਮ ‘ਕਾਲਾ ਪੱਥਰ’ ਤੋਂ ਬਾਲੀਵੁਡ ਵਿੱਚ ਕਦਮ ਰੱਖਿਆ । ਪਰ ਅਨੂੰ ਨੂੰ ਅਸਲੀ ਪਛਾਣ ਫਿਲਮ ਉਤਸਵ ਤੋਂ ਮਿਲੀ । ਫਿਰ ਇਸ ਦੇ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ। ਤੇਜ਼ਾਬ, ਮਿਸਟਰ ਇੰਡੀਆ,ਰਾਮ ਲੱਖਨ, ਸਾਤ ਖੂਨ ਮੁਆਫ, ਵਿਕੀ ਡੋਨਰ ਵਰਗੀ ਫਿਲਮਾਂ ਵਿੱਚ ਉਨ੍ਹਾਂ ਦਾ ਯਾਦਗਾਰ ਭੂਮਿਕਾ ਅਦਾ ਕੀਤੀ, ਹੁਣ ਅਨੂੰ ਕਪੂਰ ਕਈ ਵੈੱਬ ਸੀਰੀਜ਼ ਵਿੱਚ ਵੀ ਕੰਮ ਕਰ ਰਹੇ ਹਨ । ਜਿੰਨਾਂ ਵਿੱਚ ਕੋਟਾ ਰਾਜਸਥਾਨ ‘ਤੇ ਬਣੀ ਇੱਕ ਵੈੱਬ ਸੀਰੀਜ਼ ਨੂੰ ਦਰਸ਼ਕਾਂ ਨੇ ਕਾਫੀ ਪਿਆਰ ਦਿੱਤਾ ਹੈ । ਇਸ ਵੈੱਬ ਸੀਰੀਜ਼ ਵਿੱਚ ਉਨ੍ਹਾਂ ਨੇ ਦੱਸਿਆ ਕਿਵੇਂ ਮਾਪੇ ਕੋਟਾ ਵਿੱਚ ਇੰਜੀਨਰਿੰਗ ਅਤੇ ਮੈਡੀਕਲ ਦੀ ਕੋਚਿੰਗ ਲਈ ਬੱਚਿਆਂ ਨੂੰ ਭੇਜ ਦੇ ਹਨ ਪਰ ਘਰ ਉਨ੍ਹਾਂ ਦੀ ਲਾਸ਼ਾਂ ਆਉਂਦੀਆਂ ਹਨ ।

Exit mobile version