The Khalas Tv Blog India ਦਰਬਾਰ ਸਾਹਿਬ ਦੀਆਂ ਪਰਕਰਮਾਂ ‘ਚ ਯੋਗਾ ਕਰਨ ਵਾਲੀ ਅਰਚਣਾ ਫਿਰ ਚਰਚਾ ‘ਚ, ਇਸ ਕਾਰਨ ਪੁਲਿਸ ਕੋਲ ਪਹੁੰਚੀ
India Punjab

ਦਰਬਾਰ ਸਾਹਿਬ ਦੀਆਂ ਪਰਕਰਮਾਂ ‘ਚ ਯੋਗਾ ਕਰਨ ਵਾਲੀ ਅਰਚਣਾ ਫਿਰ ਚਰਚਾ ‘ਚ, ਇਸ ਕਾਰਨ ਪੁਲਿਸ ਕੋਲ ਪਹੁੰਚੀ

ਸ੍ਰੀ ਹਰਮਿੰਦਰ ਸਾਹਿਬ ਦੀਆਂ ਪਰਕਰਮਾਂ ਵਿੱਚ ਯੋਗਾ ਕਰਨ ਵਾਲੀ ਅਚਰਚਣਾ ਮਕਵਾਨਾ ਨੇ ਪੁਲਿਸ ਜਾਂਚ ਵਿੱਚ ਸ਼ਾਮਲ ਹੋ ਕੇ ਆਪਣੇ ਬਿਆਨ ਦਰਜ ਕਰਵਾਏ ਹਨ। ਉਸ ਵੱਲੋਂ ਪੁਲਿਸ ਨੂੰ ਆਪਣੇ ਬਿਆਨ ਦਿੱਤੇ ਗਏ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਰਚਣਾ ਮਕਵਾਨਾ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ, ਜਿਸ ਤੋਂ ਬਾਅਦ ਪੁਲਿਸ ਨੇ ਅਰਚਣਾ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਸੰਮਨ ਭੇਜੇ ਸਨ।

ਦੱਸ ਦੇਈਏ ਕਿ 10 ਜੂਨ ਨੂੰ ਅਰਚਣਾ ਵੱਲੋਂ ਦਰਬਾਰ ਸਾਹਿਬ ਅੰਮ੍ਰਿਤਸਰ ਦੀਆਂ ਪਰਕਰਮਾਂ ਵਿੱਚ ਯੋਗਾ ਕੀਤਾ ਗਿਆ ਸੀ। ਇਸ ਦੀਆਂ ਪੋਸਟਾਂ ਉਸ ਨੇ ਸੋਸ਼ਲ ਮੀਡੀਆ ਉੱਪਰ ਵੀ ਵਾਈਰਲ ਕੀਤੀਆਂ ਸਨ। ਜਿਸ ਉੱਤੇ ਸਿੱਖਾਂ ਭਾਈਚਾਰੇ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਤਰਾਜ ਜਤਾਇਆ ਗਿਆ ਸੀ।

ਇਹ ਵੀ ਪੜ੍ਹੋ –  ਹਾਈਕੋਰਟ ਨੇ ਕਿਸਾਨਾਂ ਦੇ ਬਿਆਨਾਂ ‘ਤੇ ਲਾਈ ਮੋਹਰ, 16 ਨੂੰ ਕਿਸਾਨ ਲੈਣਗੇ ਵੱਡਾ ਫੈਸਲਾ

 

Exit mobile version