The Khalas Tv Blog Punjab 4 ਲੋਕਾਂ ਦੇ ਕਤਲ ਵਿੱਚ ਸ਼ਾਮਲ ਮੁਲਜ਼ਮ ਹਸਪਤਾਲ ਤੋਂ ਫਰਾਰ! 7 ਜੁਲਾਈ ਨੂੰ ਖੇਡਿਆ ਸੀ ਖੂਨੀ ਖੇਡ
Punjab

4 ਲੋਕਾਂ ਦੇ ਕਤਲ ਵਿੱਚ ਸ਼ਾਮਲ ਮੁਲਜ਼ਮ ਹਸਪਤਾਲ ਤੋਂ ਫਰਾਰ! 7 ਜੁਲਾਈ ਨੂੰ ਖੇਡਿਆ ਸੀ ਖੂਨੀ ਖੇਡ

ਬਿਉਰੋ ਰਿਪੋਰਟ – ਗੁਰਦਾਸਪੁਰ ਦੇ ਸ੍ਰੀ ਹਰਗੋਬਿੰਦਪੁਰ ਵਿੱਚ ਹੋਈ ਫਾਇਰਿੰਗ ਵਿੱਚ 7 ਜੁਲਾਈ ਨੂੰ 4 ਲੋਕਾਂ ਦੀ ਮੌਤ ਹੋ ਗਈ ਸੀ। ਹੁਣ ਇਸ ਨੂੰ ਲੈ ਕੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। 2 ਗੁੱਟਾਂ ਵਿੱਚ ਹੋਈ ਝੜਪ ਤੋਂ ਬਾਅਦ ਇੱਕ ਮੁਲਜ਼ਮ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ,ਪਰ ਹੁਣ ਉਹ ਫਰਾਰ ਦੱਸਿਆ ਜਾ ਰਿਹਾ ਹੈ। ਮੁਲਜ਼ਮ ਦੇ ਫਰਾਰ ਹੋਣ ਤੋਂ ਬਾਅਦ ਪੁਲਿਸ ਨੂੰ ਹੱਥਾਂ-ਪੈਰਾ ਦੀ ਪੈ ਗਈ ਹੈ। ਫਿਲਹਾਲ ਪੁਲਿਸ ਫਰਾਰ ਮੁਲਜ਼ਮ ਦੀ ਤਲਾਸ਼ ਕਰ ਰਹੀ ਹੈ। ਪੁਲਿਸ ਇਸ ਮਾਮਲੇ ਵਿੱਚ ਕੁਝ ਵੀ ਕਹਿਣ ਤੋਂ ਬਚ ਰਹੀ ਹੈ।

7 ਜੁਲਾਈ ਦੀ ਸ਼ਾਮ ਨੂੰ ਗੁਰਦਾਸਪੁਰ ਦੇ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਵਿਠਵਾਂ ਵਿੱਚ 2 ਗੁੱਟਾਂ ਦੇ ਦਰਮਿਆਨ ਹੋਈ ਫਾਇਰਿੰਗ ਵਿੱਚ 2 ਗੁੱਟਾਂ ਦੇ 4 ਲੋਕ ਮਾਰੇ ਗਏ ਸਨ। ਇਸ ਹਮਲੇ ਵਿੱਚ 8 ਲੋਕ ਜ਼ਖਮੀ ਹੋਏ ਸਨ। ਜਿੰਨਾਂ ਦਾ ਇਲਾਜ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਚੱਲ ਰਿਹਾ ਸੀ। ਬਟਾਲਾ ਪੁਲਿਸ ਨੇ ਇੰਨਾਂ ਜ਼ਖਮੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੋਇਆ ਹੈ। ਹਸਪਤਾਲ ਵਿੱਚ ਦਾਖਿਲ ਇੰਨਾਂ ਮੁਲਜ਼ਮਾਂ ਨੂੰ ਪੁਲਿਸ ਦੀ ਕਸਟੱਡੀ ਵਿੱਚ ਰੱਖਿਆ ਸੀ। ਨਿੱਜੀ ਹਸਪਤਾਲ ਵਿੱਚ ਦਾਖਲ ਇੱਕ ਗੁੱਟ ਦਾ ਨਵਨਿੰਦਰ ਸਿੰਘ ਉਰਫ ਰਵੀ ਆਪਣੇ ਸਾਥੀਆਂ ਦੀ ਮਦਦ ਨਾਲ ਹਸਪਤਾਲ ਤੋਂ ਫਰਾਰ ਹੋ ਗਿਆ। 2 ਗੁੱਟਾਂ ਵਿਚਾਲੇ ਲੜਾਈ ਪਾਣੀ ਨੂੰ ਲੈਕੇ ਹੋਈ ਸੀ।

ਇਹ ਵੀ ਪੜ੍ਹੋ –   ਮਹਿੰਦਰ ਭਗਤ ਨੇ ਸਹੁੰ ਚੁੱਕਣ ਤੋਂ ਬਾਅਦ ਦਿੱਤਾ ਪਹਿਲਾਂ ਬਿਆਨ, ਇਹ ਕੰਮ ਕਰਨ ਦੀ ਕਹੀ ਗੱਲ੍ਹ

 

 

Exit mobile version