The Khalas Tv Blog India ਪੰਜਾਬੀ ਗਾਇਕ ਸਿੱਪੀ ਗਿੱਲ ਦਾ ਕੈਨੇਡਾ ‘ਚ ਹਾਦਸਾ
India International Punjab

ਪੰਜਾਬੀ ਗਾਇਕ ਸਿੱਪੀ ਗਿੱਲ ਦਾ ਕੈਨੇਡਾ ‘ਚ ਹਾਦਸਾ

Accident of Punjabi singer Sippy Gill in Canada

Accident of Punjabi singer Sippy Gill in Canada

ਪੰਜਾਬੀ ਗਾਇਕ ਅਤੇ ਐਕਟਰ ਸਿੱਪੀ ਗਿੱਲ ਕੈਨੇਡਾ ‘ਚ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਉਨ੍ਹਾਂ ਨੇ ਇਸ ਹਾਦਸੇ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਹੈ। ਸਿੱਪੀ ਆਪਣੇ ਕਿਸੇ ਦੋਸਤ ਨਾਲ ਆਫ-ਰੋਡਿੰਗ ਲਈ ਬਾਹਰ ਗਿਆ ਹੋਇਆ ਸੀ। ਬ੍ਰਿਟਿਸ਼ ਕੋਲੰਬੀਆ ‘ਚ ਅਚਾਨਕ ਉਸ ਦੀ ਕਾਰ ਰੁਬੀਕਨ ਪਲਟ ਗਈ। ਹਾਦਸੇ ਵਿੱਚ ਸਿੱਪੀ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ।

ਸਿੱਪੀ ਨੇ ਦੱਸਿਆ ਕਿ ਉਹ ਕੁਦਰਤੀ ਨਜ਼ਾਰਿਆਂ ਦਾ ਆਨੰਦ ਲੈਣ ਲਈ ਆਪਣੇ ਦੋਸਤ ਨਾਲ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਜਾ ਰਿਹਾ ਸੀ। ਇੱਥੋਂ ਤੱਕ ਕਿ ਜਿੱਥੇ ਉਸ ਦਾ ਹਾਦਸਾ ਹੋਇਆ ਉੱਥੇ ਫ਼ੋਨ ਵੀ ਕੰਮ ਨਹੀਂ ਕਰ ਰਿਹਾ ਸੀ। ਸਿੱਪੀ ਨੇ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਇੱਕ ਅੰਗਰੇਜ਼ ਰਾਹਗੀਰ ਨੇ ਉਸਦੀ ਮਦਦ ਕੀਤੀ। ਉਸ ਵਿਅਕਤੀ ਨੇ ਬੈਲਟ ਆਦਿ ਲਗਾ ਕੇ ਆਪਣੀ ਕਾਰ ਸਿੱਧੀ ਕਰ ਲਈ। ਸਿੱਪੀ ਨੇ ਅੰਗਰੇਜ਼ ਦਾ ਧੰਨਵਾਦ ਵੀ ਕੀਤਾ।

ਸਿੱਪੀ ਨੇ ਮਜ਼ਾਕ ਵਿਚ ਕਿਹਾ ਕਿ ਤੁਸੀਂ ਜਦੋਂ ਵੀ ਗੱਡੀ ਚਲਾਓ ਤਾਂ ਆਪਣੀ ਮਰਜ਼ੀ ਅਨੁਸਾਰ ਚਲਾਓ। ਆਪਣੇ ਕੋਲ ਬੈਠੇ ਵਿਅਕਤੀ ਦੀ ਸਲਾਹ ਨਾ ਲਓ। ਸਿੱਪੀ ਅਨੁਸਾਰ ਉਨ੍ਹਾਂ ਦੀ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ। ਉਹ ਐਡਵੈਂਚਰ ਲਈ ਨਿਕਲਿਆ ਸੀ ਪਰ ਐਡਵੈਂਚਰ ਖ਼ਤਰਨਾਕ ਹੋ ਗਿਆ ਹੈ। ਪਰ ਹੁਣ ਕਾਰ ਸਿੱਧੀ ਹੋਣ ਤੋਂ ਬਾਅਦ ਉਹ ਫਿਰ ਤੋਂ ਐਡਵੈਂਚਰ ਲਈ ਨਿਕਲਿਆ ਹੈ ਅਤੇ ਰਾਤ ਨੂੰ ਹੀ ਘਰ ਪਰਤੇਗਾ।

Exit mobile version