ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਹੇਮਕੁੰਡ ਸਾਹਿਬ ਗੁਰਦੁਆਰੇ ਨੇੜੇ 18 ਸਾਲ ਦੇ ਸਿੱਖ ਸ਼ਰਧਾਲੂ ਗੁਰਪ੍ਰੀਤ ਸਿੰਘ ਦੀ ਪੈਰ ਤਿਲਕਣ ਕਾਰਨ 100 ਮੀਟਰ ਡੂੰਘੀ ਖੱਡ ਵਿੱਚ ਡਿੱਗਣ ਨਾਲ ਮੌਤ ਹੋ ਗਈ। ਅੰਮ੍ਰਿਤਸਰ ਦੇ ਕਾਲੇ ਪਿੰਡ ਦਾ ਵਸਨੀਕ ਗੁਰਪ੍ਰੀਤ 90 ਮੈਂਬਰਾਂ ਦੇ ਸਮੂਹ ਨਾਲ ਦਰਸ਼ਨਾਂ ਲਈ ਗਿਆ ਸੀ।
ਪੁਲਿਸ ਅਨੁਸਾਰ, ਉਹ ਮੁੱਖ ਮਾਰਗ ਛੱਡ ਕੇ ਸੁਰੱਖਿਆ ਕਾਰਨਾਂ ਕਰਕੇ ਬੰਦ ਕੀਤੇ ਪੁਰਾਣੇ, ਖਰਾਬ ਰਸਤੇ ’ਤੇ ਚੱਲ ਪਿਆ, ਜਿੱਥੇ ਉਸ ਦਾ ਪੈਰ ਫਿਸਲ ਗਿਆ। ਸੂਚਨਾ ਮਿਲਣ ’ਤੇ ਪੁਲਿਸ, SDRF ਅਤੇ ਹੋਰ ਏਜੰਸੀਆਂ ਮੌਕੇ ’ਤੇ ਪਹੁੰਚੀਆਂ ਅਤੇ ਬਚਾਅ ਕਾਰਜ ਦੌਰਾਨ ਲਾਸ਼ ਨੂੰ ਖੱਡ ਵਿੱਚੋਂ ਕੱਢਿਆ। ਇਸ ਹਾਦਸੇ ਨੇ ਸ਼ਰਧਾਲੂਆਂ ਵਿੱਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ।