The Khalas Tv Blog Punjab ਸੁਖਬੀਰ ਬਾਦਲ ਦੇ ਕਾਫਲੇ ਵਾਪਰਿਆ ਵੱਡਾ ਹਾਦਸਾ, ਨੁਕਸਾਨ ਤੋਂ ਬਚਾਅ
Punjab

ਸੁਖਬੀਰ ਬਾਦਲ ਦੇ ਕਾਫਲੇ ਵਾਪਰਿਆ ਵੱਡਾ ਹਾਦਸਾ, ਨੁਕਸਾਨ ਤੋਂ ਬਚਾਅ

ਬਿਊਰੋ ਰਿਪੋਰਟ (ਅੰਮ੍ਰਿਤਸਰ, 27 ਸਤੰਬਰ 2025): ਅਜਨਾਲਾ ਇਲਾਕੇ ’ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਾਫ਼ਲੇ ਨਾਲ ਹਾਦਸਾ ਹੋ ਗਿਆ। ਕਾਫਲੇ ’ਚ ਸ਼ਾਮਲ ਡੀਐਸਪੀ ਇੰਦਰਜੀਤ ਸਿੰਘ ਦੀ ਥਾਰ ਗੱਡੀ ਅੱਗੇ ਚੱਲ ਰਹੀ ਪੁਲਿਸ ਦੀ ਬੱਸ ਨਾਲ ਟਕਰਾ ਗਈ। ਇਸ ਟੱਕਰ ਕਾਰਨ ਬਸ ਅੱਗੇ ਚੱਲ ਰਹੀ ਇੱਕ ਅਕਾਲੀ ਲੀਡਰ ਦੀ ਫਾਰਚੂਨਰ ਕਾਰ ਨਾਲ ਵੀ ਟਕਰਾ ਗਈ।

ਹਾਦਸਾ ਵਿਛੋਹਾ ਪਿੰਡ ਦੇ ਨੇੜੇ ਵਾਪਰਿਆ, ਜਿੱਥੇ ਸੁਖਬੀਰ ਬਾਦਲ ਹੜ੍ਹ ਪੀੜਤ ਇਲਾਕਿਆਂ ’ਚ ਰਾਹਤ ਸਮੱਗਰੀ ਵੰਡਣ ਲਈ ਪਹੁੰਚੇ ਸਨ। ਟੱਕਰ ਦੇ ਤੁਰੰਤ ਬਾਅਦ ਕਾਫਲੇ ਦੀਆਂ ਗੱਡੀਆਂ ਰੁਕ ਗਈਆਂ ਅਤੇ ਸਾਰੇ ਲੋਕ ਘਾਇਲਾਂ ਨੂੰ ਬਾਹਰ ਕੱਢਣ ਲਈ ਮੌਕੇ ’ਤੇ ਪਹੁੰਚੇ।

ਥਾਰ ਦੇ ਏਅਰਬੈਗ ਖੁੱਲ੍ਹ ਜਾਣ ਕਾਰਨ ਕਿਸੇ ਨੂੰ ਵੀ ਜਾਨੀ ਨੁਕਸਾਨ ਨਹੀਂ ਹੋਇਆ। ਹਾਲਾਂਕਿ ਥਾਰ ਅਤੇ ਬੱਸ ਨੂੰ ਨੁਕਸਾਨ ਪਹੁੰਚਿਆ। ਸਥਾਨਕ ਪੁਲਿਸ ਮੌਕੇ ’ਤੇ ਪਹੁੰਚ ਕੇ ਜਾਂਚ ਕਰ ਰਹੀ ਹੈ ਅਤੇ ਸੜਕ ਉੱਤੇ ਲੱਗਿਆ ਜਾਮ ਖੁਲ੍ਹਵਾਇਆ ਗਿਆ।

Exit mobile version