ਚੋਣ ਕਮਿਸ਼ਨ ਵੱਲੋਂ ਵੋਟ ਫੀਸਦੀ ਵਧਾਉਣ ਦੇ ਲਈ ਕਈ ਕਦਮ ਚੁੱਕੇ ਜਾ ਰਹੇ। ਪੰਜਾਬ ਵਿੱਚ ਇਸ ਵਾਰ 70 ਫੀਸਦੀ ਵੋਟਿੰਗ ਦਾ ਟੀਚਾ ਚੋਣ ਕਮਿਸ਼ਨ ਦੇ ਵੱਲੋਂ ਮਿੱਥਿਆ ਗਿਆ ਹੈ। ਜਿਸ ਨੂੰ ਲੈਕੇ ਕਮਿਸ਼ਨ ਨੇ ਕੁਝ ਖਾਸ ਇੰਤਜ਼ਾਮ ਕੀਤੇ ਹਨ, ਇੰਨਾਂ ਵਿੱਚੋਂ ਇੱਕ ਹੈ ਬਜ਼ੁਰਗਾਂ ਅਤੇ ਸਰੀਰਕ ਤੌਰ ਦੇ ਅਸਰਮਥ ਵੋਟਿੰਗ ਦੀ ਸਹੂਲਤ ਪ੍ਰਦਾਨ ਕਰਨਾ।
85 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਵੋਟਰ ਅਤੇ ਅਪਾਹਜ ਇਸ ਦਾ ਲਾਭ ਉਠਾ ਸਕਦੇ ਹਨ। ਪੰਜਾਬ ਵਿੱਚ 1 ਜੂਨ ਨੂੰ ਵੋਟਾਂ ਪਾਈਆਂ ਜਾਣਗੀਆਂ ਪਰ 85 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਵੋਟਰ ਅਤੇ ਅਪਾਹਜ 25, 26, 27, 28 ਮਈ ਨੂੰ ਵੋਟ ਪਾ ਸਕਦੇ ਹਨ। ਇਸ ਤੋਂ ਪਹਿਲਾਂ ਕਮਿਸ਼ਨ ਇਨ੍ਹਾਂ ਸਾਰੇ ਵੋਟਰਾਂ ਤੋਂ ਸਹਿਮਤੀ ਫਾਰਮ ਭਰਵਾ ਰਿਹਾ ਹੈ।
ਇਸ ਦੇ ਲਈ ਬੀ.ਐਲ.ਓਜ਼ ਘਰ-ਘਰ ਜਾ ਕੇ ਅਪਾਹਜ ਅਤੇ 85 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਵੋਟਰਾਂ ਨਾਲ ਸੰਪਰਕ ਕਰ ਰਹੇ ਹਨ। ਉਹ ਕਿਵੇਂ ਵੋਟ ਪਾਉਣਾ ਚਾਹੁੰਦੇ ਹਨ। ਜੇ ਉਹ ਘਰ ਤੋਂ ਵੋਟ ਪਾਉਣਾ ਚਾਹੁੰਦੇ ਹਨ। ਇਸ ਲਈ ਉਹ ਪੋਸਟਲ ਬੈਲਟ ਪੇਪਰ ਲਈ ਸਹਿਮਤੀ ਫਾਰਮ ਭਰ ਰਹੇ ਹਨ ਅਤੇ ਜੇਕਰ ਉਹ ਪੋਲਿੰਗ ਸਟੇਸ਼ਨ ‘ਤੇ ਆ ਕੇ ਵੋਟ ਪਾਉਣਾ ਚਾਹੁੰਦੇ ਹਨ ਤਾਂ ਉਹ ਜਾਣਕਾਰੀ ਇਕੱਠੀ ਕਰ ਰਹੇ ਹਨ।
ਚੋਣ ਕਮਿਸ਼ਨ ਨੇ ਬੀ.ਐਲ.ਓਜ਼ ਨੂੰ ਘਰ-ਘਰ ਜਾ ਕੇ ਅਪਾਹਜਾ ਅਤੇ 85 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਨਾਲ ਸੰਪਰਕ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਵੋਟਰ ਕਿਵੇਂ ਵੋਟ ਪਾਉਣਗੇ ਇਸ ਦੀ ਜਾਣਕਾਰੀ ਬੀ.ਐਲ.ਓਜ਼ ਨੂੰ ਦੇਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਸਬੰਧੀ ਚੋਣ ਕਮਿਸ਼ਨ ਸਹਿਮਤੀ ਫਾਰਮ ਵੀ ਭਰਾ ਰਿਹਾ ਹੈ। ਕਮਿਸ਼ਨ ਵੱਲੋਂ 12 ਨੰਬਰ ਫਾਰਮ ਭਰਾ ਕੇ ਬਜ਼ੁਰਗਾਂ ਅਤੇ ਅਪਾਹਜ ਵੋਟਰਾਂ ਦੀ ਸਹਿਮਤੀ ਲੈ ਰਿਹਾ ਹੈ। ਪੰਜਾਬ ਵਿੱਚ ਪੰਜਾਬ ‘ਚ 85 ਸਾਲ ਤੋਂ ਵੱਧ ਉਮਰ ਦੇ 2.57 ਲੱਖ ਵੋਟਰ ਅਤੇ 1.5 ਲੱਖ ਦਿਵਿਆਂਗ ਵੋਟਰ ਹਨ।
ਇਹ ਵੀ ਪੜ੍ਹੋ – 12ਵੀਂ ਦੇ ਵਿਦਿਆਰਥੀਆਂ ਦੇ ਨਤੀਜਿਆਂ ਦੀ ਉਲਟੀ ਗਿਣਤੀ ਸ਼ੁਰੂ ! ਕੁਝ ਹੀ ਘੰਟੇ ਬਚੇ