The Khalas Tv Blog Punjab 100 ਫੁੱਟ ਹੇਠਾਂ ਡਿੱਗੇ ਨੌਜਵਾਨ ਦੀ ਮੌਤ! ਰੀਲ ਤੇ ਰੀਅਲ ‘ਚ ਫਰਕ ਨਹੀਂ ਸਮਝਿਆ! ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ
Punjab

100 ਫੁੱਟ ਹੇਠਾਂ ਡਿੱਗੇ ਨੌਜਵਾਨ ਦੀ ਮੌਤ! ਰੀਲ ਤੇ ਰੀਅਲ ‘ਚ ਫਰਕ ਨਹੀਂ ਸਮਝਿਆ! ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ

ਬਿਉਰੋ ਰਿਪੋਰਟ – ਇੱਕ ਹੋਰ ਨੌਜਵਾਨ ਰੀਲ ਅਤੇ ਰੀਅਲ ਜ਼ਿੰਦਗੀ ਦਾ ਫਰਕ ਨਹੀਂ ਸਮਝ ਸਕਿਆ ਅਤੇ ਜ਼ਿੰਦਗੀ ਤੋਂ ਹੱਥ ਧੋਹ ਬੈਠਾ। ਇਸ ਘਟਨਾ ਵਿੱਚ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਵੀ ਸਾਹਮਣੇ ਆਈ ਹੈ। ਅਬੋਹਰ ਦੇ ਥਾਣਾ ਬਾਹਾਵਵਾਲਾ ਅਧੀਨ ਪੈਂਦੇ ਪਿੰਡ ਸ਼ੇਰੇਵਾਲਾ ਵਿੱਚ ਸੈਲਫੀ ਲੈਣ ਦੇ ਚੱਕਰ ਵਿੱਚ 16 ਸਾਲਾ ਨੌਜਵਾਨ ਦੀ ਜਾਨ ਚਲੀ ਗਈ।

ਮ੍ਰਿਤਕ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਦੀ ਮੌਤ ਨਾਲ ਪਰਿਵਾਰ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਸ ਸਬੰਧੀ ਕੋਈ ਪੁਲਿਸ ਕਾਰਵਾਈ ਨਹੀਂ ਕਰਵਾਈ।

ਦੇਰ ਸ਼ਾਮ ਪਿੰਡ ਕੁਲਾਰ ਦਾ ਰਹਿਣ ਵਾਲਾ 16 ਸਾਲਾ ਅੰਕਿਤ ਸੈਲਫੀ ਲੈਣ ਲਈ ਪਿੰਡ ‘ਚ ਬਣੇ ਪੁਰਾਣੇ ਤੇ ਖ਼ਸਤਾਹਾਲ ਵਾਟਰ ਵਰਕਸ ਦੇ ਅੰਦਰ ਸਥਿਤ ਟੁੱਟੀ ਹੋਈ ਟੈਂਕੀ ‘ਤੇ ਚੜ੍ਹ ਗਿਆ। ਉਸ ਦੇ ਨਾਲ ਇੱਕ ਹੋਰ ਨੌਜਵਾਨ ਵੀ ਸੀ। ਅੰਕਿਤ ਟੈਂਕੀ ‘ਤੇ ਖਲ੍ਹੋ ਕੇ ਸੈਲਫੀ ਲੈ ਰਿਹਾ ਸੀ ਕਿ ਅਚਾਨਕ ਪੌੜੀ ਟੁੱਟ ਗਈ ਤੇ ਉਹ 100 ਫੁੱਟ ਦੀ ਉਚਾਈ ਤੋਂ ਹੇਠਾਂ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਪਿੰਡ ਸਰਪੰਚ ਸੰਦੀਪ ਭਾਦੂ ਨੇ ਦੱਸਿਆ ਕਿ ਉਹ ਕਈ ਵਾਰ ਪ੍ਰਸ਼ਾਸਨ ਤੇ ਵਿਭਾਗ ਤੋਂ ਮੰਗ ਕਰ ਚੁੱਕੇ ਹਨ ਕਿ ਇਸ ਖ਼ਸਤਾ ਹਾਲਤ ਵਾਟਰ ਵਰਕਸ ਦੀ ਟੈਂਕੀ ਨੂੰ ਢਾਹਿਆ ਜਾਵੇ ਪਰ ਅੱਜ ਤੱਕ ਵਿਭਾਗ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ

Exit mobile version